ਚੰਡੀਗੜ੍ਹ (ਪਾਲ) - ਪੀ.ਜੀ.ਆਈ. ’ਚ ਸ਼ੁੱਕਰਵਾਰ ਨੂੰ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਮੌਕੇ ਪਹਿਲੀ ਵਾਰ ਟ੍ਰਾਈਸਿਟੀ ਦੇ 1600 ਦੇ ਕਰੀਬ ਸਿਹਤ ਕਰਮਚਾਰੀ ਹਿੱਸਾ ਲੈਣ ਜਾ ਰਹੇ ਹਨ। ਪੀ.ਜੀ.ਆਈ. ਨਿਊਰੋਲੋਜਿਸਟ ਤੇ ਯੋਗਾ ਕੇਂਦਰ ਦੇ ਇੰਚਾਰਜ ਡਾ. ਅਕਸ਼ੈ ਆਨੰਦ ਅਨੁਸਾਰ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਏਨੀ ਵੱਡੀ ਗਿਣਤੀ ’ਚ ਸਿਹਤ ਮੁਲਾਜ਼ਮ ਇਕੱਠੇ ਯੋਗਾ ਕਰਨਗੇ। ਪੀ.ਜੀ.ਆਈ. ਪਿਛਲੇ ਕਈ ਸਾਲਾਂ ਤੋਂ ਯੋਗਾ ਸਬੰਧੀ ਬਿਹਤਰ ਕੰਮ ਕਰ ਰਿਹਾ ਹੈ। ਸੰਸਥਾ ’ਚ ਯੋਗਾ ਨੂੰ ਉਤਸ਼ਾਹਿਤ ਕਰਨ ਲਈ ਇਸ ਨੂੰ ਕਈ ਵਿਭਾਗਾਂ ’ਚ ਸ਼ੁਰੂ ਕੀਤਾ ਹੈ। ਇਸ ਨੂੰ ਨਾ ਸਿਰਫ਼ ਮਰੀਜ਼ਾਂ ਲਈ ਸਗੋਂ ਮਰੀਜ਼ਾਂ ਦੇ ਪਰਿਵਾਰਾਂ, ਡਾਕਟਰਾਂ ਤੇ ਸਿਹਤ ਸੰਭਾਲ ਮੁਲਾਜ਼ਮਾਂ ਲਈ ਵੀ ਸ਼ਾਮਲ ਕੀਤਾ ਗਿਆ ਹੈ। ਸਾਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਇਸ ਨੂੰ ਧਿਆਨ ’ਚ ਰੱਖਦਿਆਂ ਇਸ ਵਾਰ ਅਸੀਂ ਯੋਗ ਨੂੰ ਵੱਡੇ ਪੱਧਰ ''ਤੇ ਪਹੁੰਚਾਉਣ ਲਈ ਵੱਡਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਸਭ ਕੁਝ ਯੋਜਨਾ ਅਨੁਸਾਰ ਹੋਇਆ ਤਾਂ ਇਸ ਯੋਗਾ ਪ੍ਰੋਗਰਾਮ ਨਾਲ ਇਕ ਰਿਕਾਰਡ ਵੀ ਬਣ ਜਾਵੇਗਾ। ਇਸ ਤੋਂ ਪਹਿਲਾਂ ਕਦੇ ਵੀ ਸਿਹਤ ਸੰਭਾਲ ਮੁਲਾਜ਼ਮਾਂ ਨੇ ਏਨੇ ਵੱਡੇ ਪੱਧਰ ''ਤੇ ਇਕੱਠਿਆਂ ਯੋਗਾ ਨਹੀਂ ਕੀਤਾ।
ਇਹ ਵੀ ਪੜ੍ਹੋ- ਬਦਲਦੇ ਮੌਸਮ ਕਾਰਨ ਗਰਮੀ ਤੋਂ ਮਿਲੀ ਰਾਹਤ, ਤੂਫਾਨ ਦੀਆਂ ਘਟਨਾਵਾਂ 'ਚ 6 ਲੋਕਾਂ ਦੀ ਮੌਤ
ਡਾ: ਅਕਸ਼ੈ ਨੇ ਦੱਸਿਆ ਕਿ ਯੋਗ ਦਿਵਸ ''ਤੇ ਯੋਗਾ ਕੇਂਦਰ ਵੱਲੋਂ ਯੋਗ ਜੀਵਨ ਸ਼ੈਲੀ ''ਤੇ ਆਧਾਰਤ ਦਸਤਾਵੇਜ਼ੀ ਫਿਲਮ ਲਾਂਚ ਕੀਤੀ ਜਾਵੇਗੀ | ਡਾਕੂਮੈਂਟਰੀ ਰਾਹੀਂ ਯੋਗ ਦੇ ਕਈ ਅਣਛੂਹੇ ਪਹਿਲੂਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ। ਇਸ ਰਾਹੀਂ ਜੀਵਨ ’ਚ ਯੋਗ ਦੀ ਮਹੱਤਤਾ ਨੂੰ ਦਰਸਾਇਆ ਗਿਆ ਹੈ। ਅਨੈਸਥੀਸੀਆ ਅਤੇ ਇੰਟੈਂਸਿਵ ਕੇਅਰ ਵਿਭਾਗ ਦੇ ਸਹਿਯੋਗ ਨਾਲ ਜੇਰੀਆਟ੍ਰਿਕ ਲੋ ਬੈਕ ਪੇਨ (ਕਮਰ ਦਰਦ) ਬੁੱਕਲੇਟ ਲਾਂਚ ਕੀਤੀ ਜਾਵੇਗੀ, ਜੋ ਮਰੀਜ਼ਾਂ ਨੂੰ ਵੰਡੀ ਜਾਵੇਗੀ।
ਇਹ ਵੀ ਪੜ੍ਹੋ- ਫਲਾਈਟ 'ਚ ਖਾਣੇ 'ਚ ਮਿਲੀ ਬਲੇਡ ਵਰਗੀ ਚੀਜ਼, ਤਾਜਸੈੱਟ ਨੂੰ ਨੋਟਿਸ ਜਾਰੀ
ਡਾਇਬੀਟੀਜ਼ ਯੋਗਾ ਪ੍ਰੋਟੋਕੋਲ ''ਤੇ ਇਕ ਹੋਰ ਕਿਤਾਬ ਯੋਗਾ ਕੇਂਦਰ ਵੱਲੋਂ ਸ਼ੂਗਰ ਦੇ ਮਰੀਜ਼ਾਂ ਲਈ ਨਿਯਮਤ ਸੈਸ਼ਨ ਕਰਵਾ ਕੇ ਲਾਗੂ ਕਰ ਕੇ ਪ੍ਰਚਾਰਿਆ ਜਾਵੇਗਾ। ਨਾਲ ਹੀ ਪੀ.ਜੀ.ਆਈ.ਦੇ ਯੋਗ ਕੇਂਦਰ ਦੇ ਇਕ ਨਵੇਂ ਵਿੰਗ ਦਾ ਉਦਘਾਟਨ ਕੀਤਾ ਜਾਵੇਗਾ। ਇਹ ਕੇਂਦਰ ਨਰਸਿੰਗ ਫੈਕਲਟੀ, ਵਿਦਿਆਰਥੀਆਂ ਤੇ ਸਟਾਫ ਨੂੰ ਯੋਗ ਅਭਿਆਸ ਦੀ ਮਦਦ ਨਾਲ ਆਪਣੇ ਕੰਮ ਦੇ ਤਣਾਅ ਨੂੰ ਘਟਾਉਣ ’ਚ ਮਦਦ ਕਰੇਗਾ।
ਇਹ ਵੀ ਪੜ੍ਹੋ- ਹੋਸਟਲ 'ਚ ਖਾਣਾ ਖਾਣ ਤੋਂ ਬਾਅਦ 30 ਵਿਦਿਆਰਥਣਾਂ ਹੋਈਆਂ ਬਿਮਾਰ, ਜਾਂਚ ਦੇ ਹੁਕਮ ਜਾਰੀ
ਪਿਛਲੇ ਸਾਲ ਤੋਂ ਪਰਿਵਾਰਕ ਮੈਂਬਰਾਂ ਲਈ ਯੋਗਾ ਸੈਸ਼ਨ
ਇਸ ਵਾਰ ਅੰਤਰਰਾਸ਼ਟਰੀ ਯੋਗ ਦਿਵਸ ਦੀ ਥੀਮ ਆਪਣੇ ਤੇ ਸਮਾਜ ਲਈ ਯੋਗਾ ਹੈ। ਪੀ.ਜੀ.ਆਈ. ਨੇ ਇਤਿਹਾਸ ਰਚਣ ਲਈ ਟ੍ਰਾਈਸਿਟੀ ਦੇ ਵੱਖ-ਵੱਖ ਹਸਪਤਾਲਾਂ ਦੇ ਸਾਰੇ ਡਾਕਟਰਾਂ ਤੇ ਸਿਹਤ ਮੁਲਾਜ਼ਮਾਂ ਨੂੰ ਸੱਦਾ ਦਿੱਤਾ ਹੈ। ਸਮਾਗਮ ’ਚ ਪੀ.ਜੀ.ਆਈ. ਡਾਇਰੈਕਟਰ, ਡੀਨ, ਡਿਪਟੀ ਡਾਇਰੈਕਟਰ, ਵਿੱਤੀ ਸਲਾਹਕਾਰ ਸਮੇਤ ਫੈਕਲਟੀ, ਵਿਦਿਆਰਥੀ, ਸਟਾਫ ਤੇ ਉਨ੍ਹਾਂ ਦੇ ਪਰਿਵਾਰ ਸ਼ਾਮਲ ਹੋਣਗੇ। ਪੀ.ਜੀ.ਆਈ ਯੋਗਾ ਕੇਂਦਰ ਨੇ 1 ਜੂਨ ਤੋਂ 20 ਜੂਨ ਤੱਕ ਮਰੀਜ਼ਾਂ ਦੀ ਦੇਖਭਾਲ ਕਰਨ ਵਾਲਿਆਂ ਲਈ 45 ਮਿੰਟ ਦਾ ਯੋਗਾ ਸੈਸ਼ਨ ਵੀ ਕਰਵਾਇਆ। ਇਹ ਸੈਸ਼ਨ ਪਿਛਲੇ ਯੋਗ ਦਿਵਸ ਤੋਂ ਲਗਾਤਾਰ ਹਫ਼ਤੇ ’ਚ ਦੋ ਵਾਰ ਕਰਵਾਇਆ ਜਾ ਰਿਹਾ ਹੈ ਤਾਂ ਜੋ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਗਰੂਕ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਸਿਹਤ ਪ੍ਰੋਗਰਾਮ ’ਚ ਸ਼ਾਮਲ ਕੀਤਾ ਜਾ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜ਼ਮੀਨ ਹੇਠਲੇ ਪਾਣੀ ਦੀ ਘਾਟ ਕਾਰਨ ਮਾਰੂਥਲ ਬਣਨ ਵੱਲ ਵਧ ਰਿਹੈ ਜ਼ਿਲਾ ਜਲੰਧਰ
NEXT STORY