ਮੋਗਾ (ਵਿਪਨ) : ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਅੱਜ ਮਤਲਬ ਕਿ 21 ਜੂਨ, ਦਿਨ ਐਤਵਾਰ ਨੂੰ ਪੂਰੀ ਦੁਨੀਆ 'ਚ 6ਵਾਂ ਅੰਤਰਰਾਸ਼ਟਰੀ ਯੋਗ ਦਿਹਾੜਾ ਮਨਾਇਆ ਜਾ ਰਿਹਾ ਹੈ। ਮੋਗਾ ਦੇ ਵੱਖ-ਵੱਖ ਪਾਰਕਾਂ 'ਚ ਵੀ ਯੋਗ ਦਿਹਾੜਾ ਮਨਾਇਆ ਗਿਆ। ਇੱਥੇ ਸੱਤਿਆ ਸਾਂਈ ਮੁਰਲੀ ਧਰ ਹਸਪਤਾਲ ਅਤੇ ਕਾਲਜ 'ਚ ਡਿਜੀਟਲ ਤਰੀਕੇ ਨਾਲ ਯੋਗ ਦਿਹਾੜਾ ਮਨਾਇਆ ਗਿਆ।
ਇਹ ਵੀ ਪੜ੍ਹੋ : ਜੂਡੋ ਕਰਾਟੇ ਦੀ ਸੂਬਾ ਪੱਧਰੀ ਖਿਡਾਰਣ ਵੱਲੋਂ ਆਤਮਦਾਹ
ਵੱਖ-ਵੱਖ ਪਾਰਕਾਂ 'ਚ ਯੋਗਾ ਕਰਨ ਆਈਆਂ ਜਨਾਨੀਆਂ ਨੇ ਦੱਸਿਆ ਕਿ ਯੋਗ ਕਰਨ ਨਾਲ ਸਰੀਰ ਦਾ ਅੰਦਰੂਨੀ ਸਿਸਟਮ ਅਤੇ ਬਹੁਤ ਸਾਰੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਭ ਗੱਲਾਂ ਯੋਗ ਕਰਨ ਵਾਲਾ ਹੀ ਦੱਸ ਸਕਦਾ ਹੈ। ਜਨਾਨੀਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਹ ਯੋਗ ਲਾਭਦਾਇਕ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸਭ ਤੋਂ ਵੱਡਾ ਹੈ ਅਤੇ ਯੋਗਾ ਕਰਨ ਨਾਲ ਬੀਮਾਰੀਆਂ ਦੂਰ ਹੋਣ ਕਾਰਨ ਵਿਅਕਤੀ ਦੀ ਉਮਰ ਵੀ ਵੱਧਦੀ ਹੈ। ਯੋਗ ਦਿਹਾੜੇ ਦੇ ਮੌਕੇ 'ਤੇ ਸਾਬਕਾ ਵਿਧਾਇਕ ਵਿਜੇ ਸਾਥਈ ਨੇ ਕਿਹਾ ਕਿ ਯੋਗ ਕਰਨ ਨਾਲ ਅਸੀਂ ਕੋਰੋਨਾ ਵਰਗੀ ਭਿਆਨਕ ਮਹਾਮਾਰੀ ਨੂੰ ਦੂਰ ਭਜਾਉਣ 'ਚ ਸਫਲ ਹੋ ਸਕਦੇ ਹਾਂ।
ਇਹ ਵੀ ਪੜ੍ਹੋ : ਪ੍ਰਾਪਰਟੀ ਟੈਕਸ ਤੇ ਪਾਣੀ-ਸੀਵਰੇਜ ਦੇ ਬਿੱਲ ਨਾ ਦੇਣ ਵਾਲਿਆਂ ਦੀ ਹੋਵੇਗੀ ਫੜੋਫੜ੍ਹੀ
ਜੂਡੋ ਕਰਾਟੇ ਦੀ ਸੂਬਾ ਪੱਧਰੀ ਖਿਡਾਰਣ ਵੱਲੋਂ ਆਤਮਦਾਹ
NEXT STORY