ਅਬੋਹਰ (ਜ. ਬ. ਸੁਨੀਲ) : ਬੀਤੀ ਰਾਤ ਇਕ ਨਸ਼ੇਡ਼ੀ ਨੌਜਵਾਨ ਨੇ ਬਲੇਡ ਨਾਲ ਵੱਢ ਕੇ ਖ਼ੁਦ ਨੂੰ ਜ਼ਖ਼ਮੀ ਕਰ ਲਿਆ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਲਾਜ ਅਧੀਨ ਰੋਹਿਤ ਪੁੱਤਰ ਰਾਮ ਕਿਸ਼ਨ ਵਾਸੀ ਇੰਦਰਾ ਨਗਰੀ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਫਾਸਟ ਫੂਡ ਦੀ ਰੇਹਡ਼ੀ ’ਤੇ ਕੰਮ ਕਰਦਾ ਹੈ, ਜਦਕਿ ਉਸ ਦਾ ਛੋਟਾ ਭਰਾ ਕਾਫੀ ਸਮੇਂ ਤੋਂ ਨਸ਼ੇ ਦਾ ਆਦੀ ਹੈ। ਬੀਤੀ ਰਾਤ ਵੀ ਉਸ ਦਾ ਭਰਾ ਨਸ਼ੇ 'ਚ ਧੁੱਤ ਹੋ ਕੇ ਆਪਣੇ-ਆਪ ਨੂੰ ਬਲੇਡ ਨਾਲ ਵੱਢ ਰਿਹਾ ਸੀ, ਜਦੋਂ ਉਸ ਨੇ ਆਪਣੇ ਭਰਾ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਨਸ਼ੇ ’ਚ ਧੁੱਤ ਉਸ ਨੇ ਉਸ ਦੇ ਸਿਰ ’ਤੇ ਲੋਹੇ ਦੀ ਰਾਡ ਨਾਲ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ। ਰਿਸ਼ਤੇਦਾਰਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ।
ਇਹ ਵੀ ਪੜ੍ਹੋ : ਇਨ੍ਹਾਂ ਕਾਰਨਾਂ ਕਰਕੇ ਸੜਕ ਹਾਦਸੇ ਨਿਗਲਦੇ ਨੇ ਲੱਖਾਂ ਜ਼ਿੰਦਗੀਆਂ, ਹੈਰਾਨ ਕਰ ਦੇਣਗੇ ਅੰਕੜੇ
ਇਲਾਜ ਅਧੀਨ ਰੋਹਿਤ ਨੇ ਦੱਸਿਆ ਕਿ ਉਹ ਆਪਣੇ ਭਰਾ ਦੇ ਭਵਿੱਖ ਦੇ ਹਨੇਰੇ ’ਚ ਡੁੱਬਣ ਕਾਰਨ ਬਹੁਤ ਚਿੰਤਤ ਹੈ। ਉਸ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ 'ਚ ਨਸ਼ਾ ਸਮੱਗਲਿੰਗ ਕਰਨ ਵਾਲੇ ਲੋਕਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ ਅਤੇ ਉਸ ਦੇ ਭਰਾ ਨੂੰ ਨਸ਼ਾ ਛੁਡਾਊ ਕੇਂਦਰ 'ਚ ਦਾਖ਼ਲ ਕਰਵਾਇਆ ਜਾਵੇ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਆਗੂਆਂ ਦੀਪ ਕੰਬੋਜ ਤੇ ਪੰਕਜ ਨਰੂਲਾ ਨੇ ਕਿਹਾ ਕਿ ਜਲਦ ਹੀ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਲਾਹ ਕਰਕੇ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ 'ਤੇ ਸੰਕਟ ਦੇ ਬੱਦਲ, ਉਧਾਰ ਦੇ ਡੀਜ਼ਲ ਤੋਂ ਹੋਈ ਨਾਂਹ ਤਾਂ ਖੜ੍ਹ ਜਾਣਗੀਆਂ ਬੱਸਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਭਗਵਾਨ ਸ਼ਿਵ ਸ਼ੰਕਰ ਦੀ ਮੂਰਤੀ ਖੰਡਿਤ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ ਸਰਕਾਰ : ਨਿਮਿਸ਼ਾ ਮਹਿਤਾ
NEXT STORY