ਅੰਮ੍ਰਿਤਸਰ\ਨਵੀ ਦਿੱਲੀ (ਸੁਮਿਤ ਖੰਨਾ) - ਇਰਾਕ 'ਚ ਮਾਰੇ ਗਏ 39 ਭਾਰਤੀਆਂ ਦੇ ਮਾਮਲਾ 'ਚ ਪੰਜਾਬ ਸਰਕਾਰ ਨੇ ਕੇਂਦਰ ਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਇਸ ਮਾਮਲੇ 'ਚ ਕਾਂਗਰਸੀ ਨੇਤਾ ਰਾਜ ਕੁਮਰਾ ਵੇਰਕਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਦੇਸ਼ ਭਰ 'ਚ ਮੋਦੀ ਆਪਣੇ ਵਪਾਰੀਆਂ ਨੂੰ ਲਾਭ ਦੇਣ ਲਈ ਜਹਾਜ਼ ਭੇਜ ਸਕਦੇ ਹਨ ਤੇ ਇਸ ਮਾਮਲੇ 'ਚ ਇਰਾਕ 'ਚ ਕੋਈ ਜਹਾਜ਼ ਕਿਉ ਨਹੀਂ ਭੱਜਿਆ ਗਿਆ। ਉਨ੍ਹਾਂ ਕਿਹਾ ਕਿ ਜੇ ਅਜਿਹਾ ਕੀਤਾ ਹੁੰਦਾ ਤਾਂ ਉਨ੍ਹਾਂ 39 ਭਾਰਤੀਆਂ ਨੂੰ ਬਚਾਇਆ ਜਾ ਸਕਦਾ ਸੀ। ਇਹ ਕੇਂਦਰ ਦੀ ਸਰਕਾਰ ਦੀ ਅਸਫਲਤਾ ਹੈ ਤੇ ਇਸ ਦੇ ਪ੍ਰਧਾਨ ਮੰਤਰੀ ਮੋਦੀ ਜਿੰਮੇਵਾਰ ਹਨ।
ਅਕਾਲੀਆਂ ਦੀ ਰੈਲੀ 'ਚ ਨਾਅਰੇ 'ਤੇ ਨਾਅਰੇ, ਗੂੰਜਣ ਲਾਇਆ ਚੰਡੀਗੜ੍ਹ (ਤਸਵੀਰਾਂ)
NEXT STORY