ਪਟਿਆਲਾ(ਜੋਸਨ)-ਸਿੰਚਾਈ ਵਿਭਾਗ ਪਟਿਆਲਾ ਨੇ ਸਥਾਨਕ ਸਮਾਣਾ ਰੋਡ ਸਥਿਤ ਪਿੰਡ ਨੱਸੂਪੁਰ ਵਿਖੇ ਆਪਣੀ ਕਰੋਡ਼ਾਂ ਦੀ ਸਵਾ 2 ਕਿੱਲੇ ਜ਼ਮੀਨ ਦਾ ਕਬਜ਼ਾ ਲੈ ਲਿਆ ਹੈ। ਇਸ ਮੌਕੇ ਵੱਡੀ ਪੱਧਰ ’ਤੇ ਪੁਲਸ ਫੋਰਸ, ਤਹਿਸੀਲਦਾਰ, ਵਿਭਾਗ ਦੇ ਐੱਸ. ਡੀ. ਓ. ਧੀਰਜ ਗੋਗੀਆ, ਜੇ. ਈ. ਰਾਕੇਸ਼ ਸ਼ਰਮਾ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਜਾਣਕਾਰੀ ਅਨੁਸਾਰ ਇਹ ਸਵਾ 2 ਕਿੱਲੇ ਜ਼ਮੀਨ ਪਿੰਡ ਦੇ ਵਿਅਕਤੀ ਦੇ ਕਬਜ਼ੇ ਵਿਚ ਸੀ। ਇਹ ਜ਼ਮੀਨ ਕਰੀਬ 40 ਸਾਲ ਪਹਿਲਾਂ ਤੋਂ ਹੀ ਵਿਭਾਗ ਕੋਲ ਨਹੀਂ ਸੀ। ਇਸ ਦਾ ਕਰੀਬ 10 ਸਾਲ ਪਹਿਲਾਂ ਅਦਾਲਤੀ ਕੇਸ ਪਾ ਦਿੱਤਾ ਗਿਆ ਸੀ ਜੋ ਕਿ ਹਾਲ ਹੀ ਵਿਚ ਖਤਮ ਹੋਣ ਤੋਂ ਬਾਅਦ ਵਿਭਾਗੀ ਕਬਜ਼ਾ ਲੈਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਸਮੇਂ ਤਹਿਸੀਲਦਾਰ ਸਮਾਣਾ ਅਤੇ ਥਾਣਾ ਸਦਰ : ਸਮਾਣਾ ਦੀ ਪੁਲਸ ਫੋਰਸ ਵੀ ਮੌਜੂਦ ਰਹੀ। ਇਸੇ ਤਰ੍ਹਾਂ ਸਿਚਾਈ ਵਿਭਾਗ ਨੇ ਇਸ ਵਾਰ ਸਮਾਣਾ, ਪਾਤਡ਼ਾਂ, ਸਨੌਰ ਅਤੇ ਪਟਿਆਲਾ ਵਿਚ ਚਲ ਰਹੀ ਰਜਬਾਹਿਆਂ ਦੀ ਸਫਾਈ ਦਾ ਕੰਮ ਮਨਰੇਗਾ ਤੋਂ ਕਰਵਾਇਆ ਗਿਆ। ਲਗਭਗ 50 ਲੱਖ ਰੁਪਏ ਤੋਂ ਵੀ ਵੱਧ ਦਾ ਕੰਮ ਮਨਰੇਗਾ ਰਾਹੀਂ ਕਰਵਾਇਆ ਗਿਆ। ਇਹ ਕੰਮ ਵੀ ਐੱਸ. ਡੀ. ਓ. ਸ਼੍ਰੀ ਧੀਰਜ ਨੇ ਹੀ ਮਨਰੇਗਾ ਨੂੰ ਸੌਂਪਿਆ ਸੀ ਤਾਂ ਕਿ ਗਰੀਬ ਪਰਿਵਾਰ ਨੂੰ ਦਿਹਾਡ਼ੀ ਮਿਲ ਸਕੇ ਅਤੇ ਉਹ ਆਪਣਾ ਪੇਟ ਪਾਲ ਸਕਣ।
ਜੋਧਪੁਰ ਜੇਲ ਤੋਂ ਰਿਹਾਅ ਹੋਏ ਸਿੱਖ ਬੰਦੀ ਅਮਰਿੰਦਰ ਨੂੰ ਮਿਲੇ
NEXT STORY