ਮੋਗਾ (ਸੰਦੀਪ ਸ਼ਰਮਾ): ਜ਼ਿਲਾ ਪੱਧਰੀ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਐਤਵਾਰ ਦੀ ਸ਼ਾਮ ਉਸ ਵੇਲੇ ਸਿਹਤ ਵਿਭਾਗ ਦੇ ਅਧਿਕਾਰੀਆਂ ਵਿਚ ਹਫਰਾ-ਤਫਰੀ ਮੱਚ ਗਈ ਸੀ ਜਦੋਂ ਹਸਪਤਾਲ ਦੇ ਇਸ ਵਾਰਡ 'ਚ ਦਾਖਲ ਕੀਤੇ ਗਏ ਟੀ. ਬੀ . ਅਤੇ ਸਾਹ ਦੀ ਬੀਮਾਰੀ ਤੋਂ ਪੀੜਤ 20 ਸਾਲਾਂ ਦੇ ਪਿੰਡ ਮੁੱਦਕੀ ਨਿਵਾਸੀ ਲਖਵਿੰਦਰ ਸਿੰਘ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ ਸੀ। ਇਸ ਦੌਰਾਨ ਸਿਵਲ ਹਸਪਤਾਲ ਵਿਚ ਮੌਜੂਦ ਮ੍ਰਿਤਕ ਲਖਵਿੰਦਰ ਸਿੰਘ ਦੀ ਭੈਣ ਕੁਲਵਿੰਦਰ ਕੌਰ ਨੇ ਆਪਣੇ ਭਰਾ ਨੂੰ ਟੀ. ਬੀ. ਹੋਣ ਦੀ ਪੁਸ਼ਟੀ ਕਰਦੇ ਹੋਏ ਉਸਦੀ ਦਵਾਈ ਫਰੀਦਕੋਟ ਦੇ ਮੈਡੀਕਲ ਕਾਲਜ ਤੋਂ ਚਲਣ ਬਾਰੇ ਵੀ ਖੁਲਾਸਾ ਕੀਤਾ ਸੀ। ਸਿਵਲ ਹਸਪਤਾਲ ਪ੍ਰਬੰਧਨ ਵਲੋਂ ਮ੍ਰਿਤਕ ਲਖਵਿੰਦਰ ਸਿੰਘ ਦੀ ਹਾਲਤ ਸ਼ੱਕੀ ਅਤੇ ਉਸ ਦੇ ਸਾਹ ਦੀ ਸਮੱਸਿਆ ਨਾਲ ਪੀੜਤ ਹੋਣ ਕਰਕੇ ਉਸ ਦੀ ਮ੍ਰਿਤਕ ਦੇਹ ਨੂੰ ਪੂਰੀ ਸਾਵਧਾਨੀ ਨਾਲ ਹਸਪਤਾਲ ਦੇ ਲਾਸ਼ ਘਰ 'ਚ ਰੱਖਣ ਦੇ ਨਾਲ–ਨਾਲ ਡਾਕਟਰਾਂ ਵਲੋਂ ਮ੍ਰਿਤਕ ਅਤੇ ਉਸਦੀ ਭੈਣ ਅਤੇ ਭਰਾਵਾਂ ਦਾ ਕੋਰੋਨਾ ਜਾਂਚ ਲਈ ਸੈਂਪਲ ਵੀ ਲਿਆ ਗਿਆ ਸੀ। ਇਸ ਦੇ ਨਾਲ ਹੀ ਉਸਦੀ ਭੈਣ ਕੁਲਵਿੰਦਰ ਸਿੰਘ ਸਮੇਤ ਉਸਦੇ ਭਰਾਵਾਂ ਨੂੰ ਵੀ ਅਹਿਤਿਆਤ ਵਰਤਦੇ ਹੋਏ 14 ਦਿਨਾਂ ਲਈ ਹੋਮ ਕੁਆਰੰਟਾਇਨ ਵੀ ਕੀਤਾ ਗਿਆ ਸੀ।
ਮ੍ਰਿਤਕ ਲਖਵਿੰਦਰ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
ਸਹਾਇਕ ਸਿਵਲ ਸਰਜ਼ਨ ਡਾ.ਜਸਵੰਤ ਸਿੰਘ ਨੇ ਅੱਜ ਦੁਪਹਿਰ ਫਰੀਦਕੋਟ ਦੇ ਮੈਡੀਕਲ ਲੈਬੋਰਟਰੀ 'ਚੋਂ ਮ੍ਰਿਤਕ ਲਖਵਿੰਦਰ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਉਣ ਦੀ ਪੁਸ਼ਟੀ ਕੀਤੀ। ਜਿਸ ਨਾਲ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ ਹੈ।
ਇਹ ਵੀ ਪੜ੍ਹੋ: ਸ਼ੱਕੀ ਹਾਲਾਤਾਂ 'ਚ ਹੋਈ ਲੜਕੇ ਦੀ ਮੌਤ ਦੇ ਬਾਅਦ ਉਸਦੇ ਪਰਿਵਾਰ ਨੂੰ ਕੀਤਾ ਏਕਾਂਤਵਾਸ
ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਹੋਮ ਕੁਆਰੰਟਾਇਨ ਕਰਨ ਦਾ ਫੈਸਲਾ ਲਿਆ ਵਾਪਸ
ਮ੍ਰਿਤਕ ਲਖਵਿੰਦਰ ਸਿੰਘ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਸਿਹਤ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾ ਦੀ ਅਗਵਾਈ ਵਿਚ ਇਸ ਵਿਸ਼ੇਸ਼ ਟੀਮ ਨੂੰ ਸਿਵਲ ਹਸਪਤਾਲ ਤੋਂ ਸ਼ਹਿਰ ਦੇ ਬੰਦ ਫਾਟਕ ਇਲਾਕੇ ਵਿਚ ਰਹਿੰਦੀ ਮ੍ਰਿਤਕ ਦੀ ਭੈਣ ਕੁਲਵਿੰਦਰ ਕੌਰ ਅਤੇ ਦੂਸਰੇ ਹੋਮ ਕੁਆਰੰਟਾਇਨ ਕੀਤੇ ਗਏ ਪਰਿਵਾਰਕ ਮੈਂਰਾਂ ਨੂੰ ਹੋਮ ਕੁਆਰੰਟਾਇਨ ਕਰਨ ਦਾ ਕੀਤਾ ਗਿਆ ਫੈਸਲਾ ਵਾਪਸ ਲੈਂਦੇ ਹੋਏ ਉਨ੍ਹਾਂ ਦੇ ਘਰ ਦੇ ਬਾਹਰ ਚਿਪਕਾਏ ਇਸ ਸਬੰਧੀ ਮੈਸੇਜ਼ ਦੇ ਪੋਸਟਰ ਨੂੰ ਵੀ ਉਤਾਰ ਦਿੱਤਾ।
ਮ੍ਰਿਤਕ ਦੀ ਲਾਸ਼ ਨੂੰ ਕੀਤਾ ਰਿਸ਼ਤੇਦਾਰਾਂ ਦੇ ਹਵਾਲੇ
ਮ੍ਰਿਤਕ ਲਖਵਿੰਦਰ ਸਿੰਘ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਅੱਜ ਸਿਵਲ ਹਸਪਤਾਲ ਪ੍ਰਬੰਧਨ ਵਲੋਂ ਲਾਸ਼ ਨੂੰ ਅੰਤਿਮ ਸੰਸਕਾਰ ਲਈ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ ਅਤੇ ਇਸ ਦੌਰਾਨ ਹਰ ਤਰ੍ਹਾਂ ਦੀ ਸਾਵਧਾਨੀ ਵੀ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਹਨ। ਸਿਵਲ ਹਸਪਤਾਲ ਵਿਚ ਮੌਜੂਦ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਦੇ ਅੰਤਿਮ ਸੰਸਕਾਰ ਦੀ ਰਸਮ ਉਹ ਆਪਣੇ ਰਿਹਾਇਸ਼ੀ ਪਿੰਡ ਮੁੱਦਕੀ ਵਿਖੇ ਹੀ ਨਿਭਾਉਣਗੇ।
ਅੱਜ ਇਸ ਪਰਿਵਾਰ ਸਮੇਤ 146 ਸ਼ੱਕੀਆਂ ਦੀ ਰਿਪੋਰਟ ਆਈ ਹੈ ਨੈਗੇਟਿਵ : ਡਾ.ਅੰਦੇਸ਼ ਕੰਗ
ਅੱਜ ਸਿਵਲ ਸਰਜਨ ਡਾ. ਅੰਦੇਸ਼ ਕੰਗ ਅਤੇ ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ ਨੇ ਭੇਜੇ ਗਏ ਸ਼ੱਕੀ ਮਰੀਜ਼ਾਂ ਦੀ 406 ਦੀ ਪੈਂਡਿੰਗ ਰਿਪੋਰਟ 'ਚੋਂ ਇਸ ਪਰਿਵਾਰ ਸਮੇਤ 146 ਦੀ ਰਿਪੋਰਟ ਨੈਗੇਟਿਵ ਆਉਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹੁਣ 260 ਰਿਪੋਟਰਜ਼ ਪੈਂਡਿਗ ਰਹਿ ਗਈਆਂ ਹਨ।
ਕੋਰੋਨਾ ਸੰਕਟ : ਲੋੜਵੰਦ ਪਰਿਵਾਰਾਂ ਦੀ ਸੇਵਾ ਕਰਨ 'ਚ ਜੁਟਿਆ ਡੇਰਾ ਬਿਆਸ
NEXT STORY