Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, OCT 07, 2026

    3:43:16 AM

  • india defeats west indies by 8 wickets

    ਅਈਅਰ ਦੇ ਤੂਫਾਨੀ ਸੈਂਕੜੇ ਨਾਲ ਭਾਰਤ ਨੇ ਵੈਸਟਇੰਡੀਜ਼...

  • earthquake tremors delhi ncr

    ਦੇਰ ਰਾਤ ਲੱਗੇ ਭੂਚਾਲ ਦੇ ਝਟਕੇ, ਘਰਾਂ ਤੋਂ ਬਾਹਰ...

  • fir on osd to cm punjab

    Big Breaking: CM ਮਾਨ ਦੇ OSD ਸਣੇ 6 ਖ਼ਿਲਾਫ਼...

  • rahul and priyanka detained

    ਵੱਡੀ ਕਾਰਵਾਈ: ਆਕਾਸ਼ਵਾਣੀ ਭਵਨ ਦੇ ਬਾਹਰ ਧਰਨੇ 'ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਪੰਜਾਬ 'ਚ ਧਰਤੀ ਹੇਠਲਾ ਪਾਣੀ ਬਚਾਉਣ 'ਚ ਸਹਿਯੋਗ ਕਰੇਗਾ ਇਜ਼ਰਾਈਲ, ਬਾਗ਼ਬਾਨੀ ਲਈ ਦੇਵੇਗਾ ਨਵੀਆਂ ਤਕਨੀਕਾਂ

PUNJAB News Punjabi(ਪੰਜਾਬ)

ਪੰਜਾਬ 'ਚ ਧਰਤੀ ਹੇਠਲਾ ਪਾਣੀ ਬਚਾਉਣ 'ਚ ਸਹਿਯੋਗ ਕਰੇਗਾ ਇਜ਼ਰਾਈਲ, ਬਾਗ਼ਬਾਨੀ ਲਈ ਦੇਵੇਗਾ ਨਵੀਆਂ ਤਕਨੀਕਾਂ

  • Edited By Anmol Tagra,
  • Updated: 23 Jan, 2024 10:51 PM
Chandigarh
israel to provide latest technologies to punjab
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ: ਪੰਜਾਬ ਦੇ ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸੂਬੇ ਵਿਚ ਖੇਤੀਬਾੜੀ ਤਕਨੀਕਾਂ ਨੂੰ ਹੋਰ ਵਿਕਸਿਤ ਕਰਨ ਸਬੰਧੀ ਆਪਸੀ ਸਹਿਯੋਗ ਦੇ ਮੌਕੇ ਤਲਾਸ਼ਣ ਲਈ ਇਜ਼ਰਾਈਲ ਦੇ ਉੱਚ-ਪੱਧਰੀ ਵਫ਼ਦ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਬਾਗ਼ਬਾਨੀ ਪ੍ਰਾਜੈਕਟਾਂ 'ਚ ਮੌਜੂਦਾ ਭਾਈਵਾਲੀ ਦੇ ਆਧਾਰ 'ਤੇ ਖੇਤੀ ਵਿਚ ਡਿਜੀਟਲ ਕ੍ਰਾਂਤੀ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ। ਪੰਜਾਬ ਵਿਚ ਇਜ਼ਰਾਈਲੀ ਭਾਈਵਾਲੀ ਨਾਲ ਬਾਗ਼ਬਾਨੀ ਖੇਤਰ ਵਿਚ ਪਹਿਲਾਂ ਵੀ ਕਈ ਪ੍ਰਾਜੈਕਟ ਚਲਾਏ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 8 ਸਾਲਾ ਮਾਸੂਮ ਨਾਲ ਦਰਿੰਦਗੀ! ਬੱਚੀ ਦੀ ਹਾਲਤ ਜਾਣ ਪੈਰਾਂ ਹੇਠੋਂ ਖਿਸਕ ਜਾਵੇਗੀ ਜ਼ਮੀਨ

ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿਖੇ ਮੀਟਿੰਗ ਦੌਰਾਨ ਇਜ਼ਰਾਈਲੀ ਸਫ਼ਾਰਤਖ਼ਾਨੇ ਦੇ ਨਵੀਂ ਦਿੱਲੀ ਵਿਖੇ ਗ੍ਰਹਿ ਮਾਮਲਿਆਂ ਬਾਰੇ ਸਿਆਸੀ ਸਲਾਹਕਾਰ ਹਦਾਸ ਬਖ਼ਸਤ ਨਾਲ ਮੁਲਾਕਾਤ ਦੌਰਾਨ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਬੜੀ ਤੇਜ਼ ਰਫ਼ਤਾਰ ਨਾਲ ਘਟ ਰਿਹਾ ਹੈ ਜਿਸ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਇਜ਼ਰਾਈਲ ਤੋਂ ਘੱਟ ਪਾਣੀ ਨਾਲ ਵੱਧ ਝਾੜ ਦੇਣ ਵਾਲੀਆਂ ਅਤੇ ਬੀਮਾਰੀ ਤੇ ਵਾਇਰਸ ਰਹਿਤ ਬਾਗ਼ਬਾਨੀ ਦੀਆਂ ਕਿਸਮਾਂ ਉਪਲਬਧ ਕਰਵਾਉਣ ਲਈ ਕਿਹਾ। ਕੈਬਨਿਟ ਮੰਤਰੀ ਨੇ ਸੂਬੇ ਵਿਚ ਕਿੰਨੂ ਦੀ ਬੰਪਰ ਫ਼ਸਲ ਹੋਣ 'ਤੇ ਕਿੰਨੂ ਦੀ ਸਾਰੀ ਉਪਜ ਦੀ ਮਾਰਕਟਿੰਗ ਯਕੀਨੀ ਬਣਾਉਣ ਲਈ ਖੇਤ ਤੋਂ ਮੰਡੀ ਤੱਕ ਦੇ ਤਕਨਾਲੌਜੀ ਮੁਹੱਈਆ ਕਰਵਾਉਣ ਲਈ ਵੀ ਕਿਹਾ।

ਉਨ੍ਹਾਂ ਆਪਸੀ ਸਹਿਯੋਗ ਲਈ ਮੁੱਖ ਖੇਤਰਾਂ ਨੂੰ ਉਜਾਗਰ ਕੀਤਾ, ਜਿਨ੍ਹਾਂ ਵਿੱਚ ਕੀਟਾਂ ਦੇ ਨਾਸ਼ ਦੇ ਖਾਤਮੇ, ਜਲਵਾਯੂ ਅਤੇ ਮਿੱਟੀ ਲਈ ਨਿਗਰਾਨ ਪ੍ਰਣਾਲੀਆਂ ਹਿੱਤ ਡਿਜੀਟਲ ਹੱਲ ਵਿਕਸਿਤ ਕਰਨਾ, ਫਸਲ ਉਪਜ ਲਈ ਮਸਨੂਈ ਬੌਧਿਕਤਾ (ਏ.ਆਈ), ਡਿਜੀਟਲ ਸਪੋਰਟ ਸਿਸਟਮ, ਵਾਢੀ ਅਤੇ ਸਪਰੇਆਂ ਲਈ ਡਰੋਨਾਂ ਦੀ ਵਰਤੋਂ ਅਤੇ ਮਿਆਰੀ ਖੇਤੀ ਲਈ ਸਾਫਟਵੇਅਰ ਸਲਿਊਸ਼ਨ ਵਿਕਸਿਤ ਕਰਨਾ ਸ਼ਾਮਲ ਹੈ। ਵਿਚਾਰ-ਚਰਚਾ ਦੌਰਾਨ ਭੋਜਨ ਦੀ ਵਧਦੀ ਮੰਗ ਦੇ ਹੱਲ ਲਈ ਗ੍ਰੀਨਹਾਊਸਿਜ਼ ਅਤੇ ਹਾਈਡ੍ਰੋਪੋਨਿਕ ਖੇਤੀ ਵਿਚ ਸਾਲ ਭਰ ਕਾਸ਼ਤ ਦੀ ਸੰਭਾਵਨਾ ਬਾਰੇ ਵੀ ਵਿਚਾਰ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਵਿਦਿਆਰਥੀਆਂ ਨੂੰ ਝਟਕਾ! ਸਟਡੀ ਵੀਜ਼ਾ 'ਚ ਹੋਵੇਗੀ 35 ਫ਼ੀਸਦੀ ਕਟੌਤੀ

ਕੈਬਨਿਟ ਮੰਤਰੀ ਨੇ ਉੱਚ-ਤਕਨੀਕੀ ਖੇਤੀ ਮਸ਼ੀਨਰੀ, ਕਟਾਈ ਮਸ਼ੀਨਾਂ, ਟ੍ਰੀ ਸ਼ੇਕਰਜ਼, ਕਲਟੀਵੇਟਰਸ, ਰੋਟਰੀ ਮਲਚਰਜ਼ ਅਤੇ ਸਪੈਸ਼ਲ ਫੀਲਡ ਰੋਬੋਟਸ ਦੀ ਵਰਤੋਂ ‘ਤੇ ਜ਼ੋਰ ਦਿੰਦਿਆਂ ਕੁਸ਼ਲ ਅਤੇ ਟਿਕਾਊ ਖੇਤੀ ਲਈ ਸੈਂਸਰ ਤਕਨਾਲੌਜੀ ਆਧਾਰਤ ਸਿੰਚਾਈ ਪ੍ਰਣਾਲੀਆਂ ਅਤੇ ਨਵੀਨਤਮ ਸਟੋਰੇਜ ਸਲਿਊਸ਼ਨਜ਼ ਬਾਰੇ ਵਿਸ਼ੇਸ਼ ਧਿਆਨ ਦੁਆਇਆ।

PunjabKesari

ਨਿੰਬੂ ਪ੍ਰਜਾਤੀ ਦੀ ਖੇਤੀ ਵਿਚ ਉੱਨਤ ਅਭਿਆਸਾਂ ਦੀ ਲੋੜ ਦਾ ਜ਼ਿਕਰ ਕਰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਜੈਵਿਕ ਰਹਿੰਦ-ਖੂਹੰਦ ਦੇ ਪ੍ਰਭਾਵੀ ਪ੍ਰਬੰਧਨ ਲਈ ਬਾਈ-ਪ੍ਰੋਡਕਟ ਤਕਨੀਕਾਂ ਦੇ ਏਕੀਕਰਨ ਦੀ ਤਜਵੀਜ਼ ਰੱਖੀ। ਉਨ੍ਹਾਂ ਕਿਹਾ ਕਿ ਕਿੰਨੂ ਮੈਂਡਰਿਨ ਫਲ ਦੇ ਇੱਕ ਟੁਕੜੇ ਵਿਚ ਔਸਤਨ 45-50 ਫ਼ੀਸਦੀ ਜੂਸ ਹੁੰਦਾ ਹੈ ਅਤੇ ਬਾਕੀ ਹਿੱਸੇ ਵਿਚ ਛਿਲਕੇ ਵਗੈਰਾ ਹੁੰਦੇ ਹਨ, ਜਿਸ ਦੀ ਹੁਣ ਤੱਕ ਕੋਈ ਵਰਤੋਂ ਨਹੀਂ ਹੋਈ। ਇਸ ਲਈ ਨਿੰਬੂ ਪ੍ਰਜਾਤੀ ਦੀ ਜੈਵਿਕ ਰਹਿੰਦ-ਖੂਹੰਦ ਜਿਵੇਂ ਲਿਮੋਨਿਨ, ਛਿਲਕੇ ਦਾ ਤੇਲ ਆਦਿ ਕੱਢਣ ਦੇ ਪ੍ਰਬੰਧਨ ਲਈ ਪ੍ਰੋਸੈਸਿੰਗ ਯੂਨਿਟਾਂ ਵਿੱਚ ਨਵੀਂ ਮਸ਼ੀਨਰੀ ਦੀ ਵਰਤੋਂ ਕਾਫ਼ੀ ਲਾਹੇਵੰਦ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ - ਇਨਸਾਨੀਅਤ ਮੁੜ ਹੋਈ ਸ਼ਰਮਸਾਰ! ਸੀਵਰੇਜ ਅੰਦਰੋਂ ਮਿਲਿਆ 5 ਮਹੀਨੇ ਦਾ ਭਰੂਣ

ਉਨ੍ਹਾਂ ਨੇ ਨਿੰਬੂ ਪ੍ਰਜਾਤੀਆਂ ਦੀਆਂ ਨਵੀਆਂ ਪੇਟੈਂਟ ਕਿਸਮਾਂ, ਕੀਟਾਂ ਪ੍ਰਤੀ ਰੋਧਕ ਰੂਟਸਟਾਕਸ ਅਤੇ ਡਰੈਗਨ ਫਰੂਟ ਅਤੇ ਰਸਬੇਰੀ ਵਰਗੀਆਂ ਨਵੀਆਂ ਫਸਲਾਂ ਦੀ ਕਾਸ਼ਤ ਕਰਨ ਲਈ ਨਵੇਂ ਬੀਜ ਪ੍ਰਦਾਨ ਕਰਨ ਵਾਸਤੇ ਵੀ ਕਿਹਾ। ਉਨ੍ਹਾਂ ਸਬਜ਼ੀਆਂ ਦੇ ਖੇਤਰ ਵਿਚ, ਤਰਬੂਜ ਦੀਆਂ ਪਰਥੈਨੋਕਾਰਪਿਕ (ਬੀਜ ਰਹਿਤ) ਕਿਸਮਾਂ, ਮਸ਼ੀਨੀਕਰਨ ਲਈ ਢੁਕਵੀਆਂ ਮਟਰਾਂ ਅਤੇ ਟਮਾਟਰਾਂ ਦੀਆਂ ਇਕੋ ਵਾਰ 'ਚ ਤੋੜਨਯੋਗ ਕਿਸਮਾਂ ਅਤੇ ਫਰੂਟ ਤੇ ਸ਼ੂਟ ਬੋਰਜ਼ ਪ੍ਰਤੀ ਰੋਧਕ ਬੈਂਗਣ ਦੀਆਂ ਕਿਸਮਾਂ ਦੀ ਸ਼ੁਰੂਆਤ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਨੇ ਕੀਟਾਂ ਅਤੇ ਬਿਮਾਰੀਆਂ ਪ੍ਰਤੀ ਰੋਧਕ ਰੂਟਸਟਾਕ ਨਾਲ ਸਬਜ਼ੀਆਂ ਦੀ ਗ੍ਰਾਫਟਿੰਗ (ਪਿਉਂਦ ਚੜ੍ਹਾਉਣ) ਦੀ ਮਹੱਤਤਾ ਦੇ ਨਾਲ-ਨਾਲ ਸਬਜ਼ੀਆਂ, ਖਾਸ ਕਰਕੇ ਟਮਾਟਰਾਂ ਦੀਆਂ ਪ੍ਰੋਸੈਸਿੰਗ ਕਿਸਮਾਂ ਦੇ ਵਿਕਾਸ ’ਤੇ ਵੀ ਜ਼ੋਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ 10 ਨਵੇਂ IAS ਅਧਿਕਾਰੀ ਕੀਤੇ ਤਾਇਨਾਤ, ਤੁਰੰਤ ਚਾਰਜ ਸੰਭਾਲਣ ਦੇ ਹੁਕਮ

ਕੈਬਨਿਟ ਮੰਤਰੀ ਨੇ ਬਾਗ਼ਬਾਨੀ ਵਿਚ ਬਾਇਓ-ਡੀਗ੍ਰੇਡੇਬਲ ਅਤੇ ਸਲੋਅ ਰਿਲੀਜ਼ ਖਾਦ ਤਕਨੀਕ ਦੀ ਲੋੜ ਦੇ ਨਾਲ-ਨਾਲ ਕੀਟਾਂ ਅਤੇ ਬਿਮਾਰੀਆਂ ’ਤੇ ਕਾਬੂ ਪਾਉਣ ਲਈ ਬਾਇਓ-ਪੈਸਟੀਸਾਈਡ ਤਕਨਾਲੌਜੀ ਦੀ ਵਰਤੋਂ ਵਾਸਤੇ ਕਿਹਾ। ਉਨ੍ਹਾਂ ਬਾਗ਼ਬਾਨੀ ਸਬੰਧੀ ਫ਼ਸਲਾਂ ਵਿਚ ਪੌਸ਼ਟਿਕ ਤੱਤਾਂ ਦੀ ਕਮੀ ਦਾ ਪਤਾ ਲਗਾਉਣ ਲਈ ਤਤਕਾਲ ਸੈਂਸਰ-ਆਧਾਰਿਤ ਤਕਨੀਕਾਂ ਨੂੰ ਸ਼ਾਮਲ ਕਰਨ ਦੀ ਵੀ ਤਜਵੀਜ਼ ਦਿੱਤੀ।

ਪੰਜਾਬ ਦੇ ਅਧਿਕਾਰੀਆਂ ਨੂੰ ਇਜ਼ਰਾਇਲ ਦੌਰਾ ਕਰਵਾਉਣ ਦੀ ਅਪੀਲ

ਭਵਿੱਖੀ ਸੰਭਾਵਨਾਵਾਂ ਦੇ ਮੱਦੇਨਜ਼ਰ ਮੰਤਰੀ ਨੇ ਖੇਤੀਬਾੜੀ ਵਿਸਤਾਰ ਪ੍ਰਣਾਲੀਆਂ ਵਿਚ ਵਿਸ਼ਵਵਿਆਪੀ ਰੁਝਾਨਾਂ ਨੂੰ ਅਪਣਾਉਣ ਦੀ ਗੱਲ ਆਖੀ। ਇਸ ਤੋਂ ਇਲਾਵਾ ਉਨ੍ਹਾਂ ਨੇ 10 ਤੋਂ 20 ਅਧਿਕਾਰੀਆਂ ਦਾ ਇਕ ਵਫ਼ਦ ਇਜ਼ਰਾਈਲ ਭੇਜਣ ਦੀ ਇੱਛਾ ਵੀ ਪ੍ਰਗਟਾਈ ਤਾਂ ਜੋ ਅਜਿਹੀਆਂ ਨਵੀਨਤਾਕਾਰੀ ਤੇ ਲਾਭਕਾਰੀ ਪ੍ਰਣਾਲੀਆਂ ਪੰਜਾਬ ਵਿਚ ਲਾਗੂ ਕੀਤੀਆਂ ਜਾ ਸਕਣ ਅਤੇ ਸੂਬੇ ਦੇ ਕਿਸਾਨਾਂ ਦੇ ਜੀਵਨ-ਪੱਧਰ ਨੂੰ ਹੋਰ ਬਿਹਤਰ ਤੇ ਉਜਵਲ ਬਣਾਇਆ ਜਾ ਸਕੇ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ, 7 ਮਹੀਨੇ ਪਹਿਲਾਂ ਹੀ ਭੈਣ ਦਾ ਵਿਆਹ ਕਰ ਕੇ ਗਿਆ ਸੀ ਗੁਰਜੰਟ ਸਿੰਘ

ਬਾਗ਼ਬਾਨੀ ਵਿਭਾਗ ਦੀ ਡਾਇਰੈਕਟਰ ਸ਼ੈਲੇਂਦਰ ਕੌਰ ਨੇ ਬਾਗ਼ਬਾਨੀ ਫ਼ਸਲਾਂ ਦੀ ਤੁੜਾਈ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਇਜ਼ਰਾਈਲ ਤਕਨਾਲੌਜੀ ਦੇ ਸਹਿਯੋਗ ਨਾਲ ਪੰਜਾਬ ਵਿਚ ਏਕੀਕ੍ਰਿਤ ਵੈਲਿਊ ਚੇਨ ਸੈਂਟਰ ਆਫ਼ ਐਕਸੀਲੈਂਸ ਦੀ ਸਥਾਪਨਾ 'ਤੇ ਜ਼ੋਰ ਦਿੱਤਾ।

ਪੰਜਾਬ 'ਚ ਤਕਨਾਲੌਜੀ ਦਾ ਹੋਰ ਵਿਸਥਾਰ ਕਰੇਗਾ ਇਜ਼ਰਾਇਲ

ਹਦਾਸ ਬਖ਼ਸਤ ਨੇ ਕਿਹਾ ਕਿ ਇਜ਼ਰਾਈਲ ਪੰਜਾਬ ਰਾਜ ਨਾਲ ਖੇਤੀ ਅਤੇ ਬਾਗ਼ਬਾਨੀ ਖੇਤਰ ਵਿਚ ਤਕਨਾਲੌਜੀ ਦਾ ਹੋਰ ਵਿਸਥਾਰ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਨਵੀਨਤਮ ਤਕਨਾਲੌਜੀ ਪ੍ਰਦਾਨ ਕਰਨ ਅਤੇ ਨਵੀਆਂ ਬਾਗ਼ਬਾਨੀ ਕਿਸਮਾਂ ਆਦਿ ਮੁਹੱਈਆ ਕਰਵਾਉਣ ਲਈ ਮਾਹਰ ਪੱਧਰ ਦੀਆਂ ਮੀਟਿੰਗਾਂ ਫ਼ਰਵਰੀ ਅਤੇ ਮਾਰਚ ਮਹੀਨਿਆਂ ਦੌਰਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਜ਼ਰਾਈਲ ਵੱਲੋਂ ਪੰਜਾਬ ਵਿਚ ਦੋ ਸੈਂਟਰ ਆਫ ਐਕਸੀਲੈਂਸ ਪਹਿਲਾਂ ਹੀ ਚਲਾਏ ਜਾ ਰਹੇ ਹਨ ਅਤੇ ਇਜ਼ਰਾਈਲ ਅੱਗੇ ਵੀ ਖੇਤੀ ਤਕਨੀਕਾਂ ਸਾਂਝੀਆਂ ਕਰਦਾ ਰਹੇਗਾ। ਮੀਟਿੰਗ ਦੌਰਾਨ ਡਾਇਰੈਕਟਰ ਬਾਗ਼ਬਾਨੀ ਸ਼ੈਲੇਂਦਰ ਕੌਰ, ਸਹਾਇਕ ਡਾਇਰੈਕਟਰ ਬਾਗ਼ਬਾਨੀ ਡਾ. ਹਰਪ੍ਰੀਤ ਸਿੰਘ, ਡਾ. ਦਲਜੀਤ ਸਿੰਘ ਅਤੇ ਡਾ. ਬਲਵਿੰਦਰ ਸਿੰਘ, ਬਾਗ਼ਬਾਨੀ ਵਿਕਾਸ ਅਫ਼ਸਰ ਬਲਵਿੰਦਰਜੀਤ ਕੌਰ ਅਤੇ ਹੋਰ ਅਧਿਕਾਰੀ ਮੌਜੂਦ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

  • Israel
  • Punjab
  • Agriculture
  • Horticultural
  • Technologies
  • Chetan Singh Jauramajra
  • ਇਜ਼ਰਾਈਲ
  • ਪੰਜਾਬ
  • ਖੇਤੀਬਾੜੀ
  • ਚੇਤਨ ਸਿੰਘ ਜੌੜਾਮਾਜਰਾ

ਬੈਂਕ ਦਾ ਮੈਨੇਜਰ 40,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ

NEXT STORY

Stories You May Like

  • israel to honor indian pilot
    180 ਜਾਨਾਂ ਬਚਾਉਣ ਵਾਲੇ ਭਾਰਤੀ ਪਾਇਲਟ ਸਮਿਤ ਮਾਛਰ ਨੂੰ ਇਜ਼ਰਾਈਲ ਕਰੇਗਾ 'ਸਨਮਾਨਿਤ'
  • announcement of 10 000 new recruitments in the punjab police
    ਪੰਜਾਬ ਪੁਲਸ 'ਚ 10,000 ਨਵੀਆਂ ਭਰਤੀਆਂ ਦਾ ਐਲਾਨ, ਚਾਹਵਾਨ ਕੁੜੀਆਂ-ਮੁੰਡੇ ਕਰ ਲੈਣ ਤਿਆਰੀ
  • irdai to make major changes in insurance sales rules
    IRDAI ਬੀਮਾ ਵਿਕਰੀ ਨਿਯਮਾਂ 'ਚ ਕਰੇਗਾ ਵੱਡੇ ਬਦਲਾਅ: ਗਲਤ ਵਿਕਰੀ ਨੂੰ ਸਖ਼ਤੀ ਨਾਲ ਰੋਕਿਆ ਜਾਵੇਗਾ
  • up  needed to save punjab  s youth from drugs  brajesh pathak
    ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਯੂਪੀ ਮਾਡਲ ਦੀ ਲੋੜ : ਬ੍ਰਿਜੇਸ਼ ਪਾਠਕ
  • water accumulated in the underpass due to a breach in the distributary
    ਰਜਵਾਹੇ 'ਚ ਪਾੜ ਪੈਣ ਕਾਰਨ ਅੰਡਰਬ੍ਰਿਜ 'ਚ ਭਰਿਆ ਪਾਣੀ
  • bjp new appointments
    ਪੰਜਾਬ 'ਚ ਚੋਣਾਂ ਤੋਂ ਪਹਿਲਾਂ ਹਲਚਲ ਤੇਜ਼! ਭਾਜਪਾ ਨੇ ਕੀਤੀਆਂ ਨਵੀਆਂ ਨਿਯੁਕਤੀਆਂ, ਪੜ੍ਹੋ ਪੂਰੀ LIST
  • big stir in punjab politics before elections
    ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਸਰਵੇਖਣ 'ਚ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ
  • review trilateral cooperation
    ਭਾਰਤ, ਯੂਏਈ, ਅਤੇ ਫਰਾਂਸ ਨੇ ਤਿੰਨ-ਪੱਖੀ ਸਹਿਯੋਗ ਦੀ ਕੀਤੀ ਸਮੀਖਿਆ
  • action against corruption
    ਪੰਜਾਬ: ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਸਰਕਾਰੀ ਮੁਲਾਜ਼ਮ ਗ੍ਰਿਫ਼ਤਾਰ
  • famous punjabi singer buta mohammad
    ਪੰਜਾਬੀ ਗਾਇਕ ਬੂਟਾ ਮੁਹੰਮਦ ਨਾਲ ਸੜਕੀ ਹਾਦਸੇ ਦੀ ਅਫਵਾਹ, ਸਹੀ ਸਲਾਮਤ ਹਨ ਗਾਇਕ
  • raid in jalandhar
    ਜਲੰਧਰ ਦੇ 3 ਮਸ਼ਹੂਰ ਹੋਟਲਾਂ 'ਤੇ ਪੈ ਗਈ RAID! ਜਾਣੋ ਪੂਰੀ ਅਪਡੇਟ
  • consumer commission deals a  31 lakh blow to the improvement trust
    ਖਪਤਕਾਰ ਕਮਿਸ਼ਨ ਨੇ ਇੰਦਰਾਪੁਰਮ ਸਕੀਮ ਦੇ 2 ਮਾਮਲਿਆਂ 'ਚ ਇੰਪਰੂਵਮੈਂਟ ਟਰੱਸਟ ਨੂੰ...
  • festival special train will run from october 8 to purnia
    8 ਅਕਤੂਬਰ ਤੋਂ ਪੂਰਨੀਆ ਲਈ ਚੱਲੇਗੀ ਤਿਉਹਾਰ ਸਪੈਸ਼ਲ ਟ੍ਰੇਨ, ਨਕੋਦਰ-ਫਿਲੌਰ ਤੋਂ...
  • power cut in punjab
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ POWER CUT! ਸਾਰਾ ਦਿਨ ਨਹੀਂ ਆਉਣੀ...
  • two crore fine collected from ticketless rail passengers in september
    ਰੇਲਵੇ ਵਿਭਾਗ ਦਾ ਸਖ਼ਤ ਐਕਸ਼ਨ! ਬਿਨਾਂ ਟਿਕਟ ਵਾਲੇ ਯਾਤਰੀਆਂ ਤੋਂ 2 ਕਰੋੜ ਰੁਪਏ...
  • major incident averted in jalandhar ied supplier arrested
    ਜਲੰਧਰ 'ਚ ਹੋ ਜਾਣੀ ਸੀ ਵੱਡੀ ਵਾਰਦਾਤ! IED ਸਪਲਾਈ ਕਰਨ ਵਾਲਾ ਗ੍ਰਿਫ਼ਤਾਰ, BKI...
Trending
Ek Nazar
hindu temple vandalised

ਪਾਕਿਸਤਾਨ 'ਚ ਹਿੰਦੂ ਮੰਦਰ ਦੀ ਭੰਨ-ਤੋੜ; ਇੱਕ ਵਿਅਕਤੀ ਗ੍ਰਿਫ਼ਤਾਰ

pakistan afghanistan conflict

ਪਾਕਿਸਤਾਨ ਅਤੇ ਤਾਲਿਬਾਨ ਵਿਚਾਲੇ ਟਕਰਾਅ ਤੀਜੇ ਹਫ਼ਤੇ 'ਚ ਦਾਖਲ;  ਸਰਹੱਦ 'ਤੇ...

ganguly appointed head coach of delhi capitals for ipl 2027

IPL 2027 ਤੋਂ ਪਹਿਲਾਂ ਬਦਲ ਗਿਆ ਟੀਮ ਦਾ ਕੋਚ ! Team India ਦੇ ਸਾਬਕਾ ਕਪਤਾਨ...

folk singer pammi bai honoured in australian parliament

ਆਸਟ੍ਰੇਲੀਆਈ ਸੰਸਦ 'ਚ ਚਮਕਿਆ ਪੰਜਾਬ ਦਾ ਮਾਣ ; ਲੋਕ ਗਾਇਕ ਪੰਮੀ ਬਾਈ ਦਾ ਵਿਸ਼ੇਸ਼...

indians  in sri lanka

ਸ੍ਰੀਲੰਕਾ 'ਚ 8 ਭਾਰਤੀ ਗ੍ਰਿਫ਼ਤਾਰ, ਲੱਗੇ ਇਹ ਦੋਸ਼

abhinav shukla questions punjab police over rising crime

ਮੈਡ ਸੰਧੂ ਦੇ ਕਤਲ 'ਤੇ ਭੜਕਿਆ TV ਇੰਡਸਟਰੀ ਦਾ ਮਸ਼ਹੂਰ ਅਦਾਕਾਰ ! ਪੰਜਾਬ ਦੀ...

un chief arrives in pakistan

UN ਮੁਖੀ ਅਧਿਕਾਰਤ ਦੌਰੇ 'ਤੇ ਪਹੁੰਚੇ ਪਾਕਿਸਤਾਨ

nushrratt bharuccha

ਹੁਣ ਕਦੇ ਆਪਣੇ ਪੈਰਾਂ 'ਤੇ ਖੜ੍ਹੀ ਨਹੀਂ ਹੋ ਸਕੇਗੀ ਨੁਸਰਤ ਭਰੂਚਾ ? ਪੋਸਟ ਨੇ...

famous actor lost his battle with cancer

ਕੈਂਸਰ ਤੋਂ ਜੰਗ ਹਾਰਿਆ ਮਸ਼ਹੂਰ ਅਦਾਕਾਰ, ਅਮਰੀਕਾ 'ਚ ਲਏ ਆਖਰੀ ਸਾਹ

kiran rao on how today  s youth perceive romantic relationships

'ਵਿਆਹ ਤੋਂ ਪਹਿਲਾਂ ਫਿਜ਼ੀਕਲ ਹੋਣਾ 'ਨਾਰਮਲ'; ਆਮਿਰ ਖ਼ਾਨ ਦੀ Ex-Wife ਨੇ...

pakistan cricket team eliminated from the tournament india

ਪਾਕਿਸਤਾਨ ਕ੍ਰਿਕਟ Team ਨਾਲ ਹੋ ਗਿਆ 'ਮੋਏ-ਮੋਏ' ! India ਨਾਲ ਮੈਚ ਤੋਂ...

flood search in nepal

ਨੇਪਾਲ 'ਚ ਹੜ੍ਹ ਪੀੜਤਾਂ ਲਈ ਖੋਜ ਤੇ ਬਚਾਅ ਅਭਿਆਨ ਖਤਮ, 1,455 ਮੌਤਾਂ ਤੋਂ ਬਾਅਦ...

rakul preet singh breaks silence on it raid reports

'ਮੇਰਾ ਇਸ ਨਾਲ ਕੋਈ ਲੈਣ-ਦੇਣਾ ਨਹੀਂ', IT ਰੇਡ 'ਤੇ ਰਕੁਲ ਪ੍ਰੀਤ ਸਿੰਘ ਨੇ...

air strikes by ukraine

ਹਵਾਈ ਹਮਲਿਆਂ ਨੇ ਰੂਸ ਦੀ ਤੇਲ ਸੋਧਕ ਸਮਰੱਥਾ ਨੂੰ ਕੀਤਾ ਪ੍ਰਭਾਵਿਤ

raf fairford airbase

ਅਮਰੀਕਾ ਨੇ ਬ੍ਰਿਟੇਨ ਦੇ RAF ਫੇਅਰਫੋਰਡ ਏਅਰ ਬੇਸ ਤੋਂ ਹਟਾਏ ਸਾਰੇ ਬੰਬਾਰ

indian restaurant in uk

ਬ੍ਰਿਟੇਨ 'ਚ ਭਾਰਤੀ ਰੈਸਟੋਰੈਂਟ ਨੂੰ ਅੱਗ ਲਗਾਉਣ ਦਾ ਮਾਮਲਾ, ਦੋ ਨਾਬਾਲਗਾਂ ਨੂੰ...

houthis in yemen

ਹੂਤੀ ਬਾਗੀਆਂ ਨੇ ਯਮਨ ਦੇ ਇੱਕ ਹੋਰ ਕਸਬੇ 'ਤੇ ਕੀਤਾ ਕਬਜ਼ਾ, ਤਾਈਜ਼ ਵੱਲ ਵਧੇ

woman arrested for spying

ਚੀਨ ਲਈ ਤਾਈਵਾਨ ਦੇ ਰਾਸ਼ਟਰਪਤੀ ਦੇ ਪਰਿਵਾਰ ਦੀ ਜਾਸੂਸੀ ਕਰਨ ਦੇ ਦੋਸ਼ 'ਚ ਔਰਤ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • pargat singh meets mp sukhjinder randhawa
      ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਨੇ MP ਸੁਖਜਿੰਦਰ ਰੰਧਾਵਾ ਨਾਲ...
    • sarpanch patti village
      ਬ੍ਰੇਕਿੰਗ ਨਿਊਜ਼ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਰਪੰਚ ਦਾ ਗੋਲ਼ੀਆਂ ਮਾਰ...
    • shopkeepers shops commercial units
      ਪੰਜਾਬ 'ਚ ਦੁਕਾਨਦਾਰਾਂ ਲਈ ਵੱਡੀ ਖਬਰ, ਨਿਯਮਾਂ ਵਿਚ ਹੋਇਆ ਵੱਡਾ ਬਦਲਾਅ
    • latest on the da issue for punjab employees
      ਪੰਜਾਬ ਦੇ ਮੁਲਾਜ਼ਮਾਂ ਦੇ DA ਮਾਮਲੇ 'ਤੇ ਤਾਜ਼ਾ ਅਪਡੇਟ, ਪੜ੍ਹੋ ਅੱਜ ਹਾਈਕੋਰਟ...
    • punjab weather rain in punjab windstorms
      ਪੰਜਾਬ 'ਚ ਆਵੇਗਾ ਹਨ੍ਹੇਰੀ ਤੂਫਾਨ, ਚਾਰ ਦਿਨ ਪਵੇਗਾ ਮੀਂਹ, ਹੋਈ ਵੱਡੀ ਭਵਿੱਖਬਾਣੀ
    • major action by sgpc in the bahrain woman case
      ਬਹਿਰੀਨ ਵਾਲੀ ਬੀਬੀ ਦੇ ਮਾਮਲੇ 'ਚ SGPC ਦੀ ਵੱਡੀ ਕਾਰਵਾਈ, 2 ਹੋਰ ਮੁਅੱਤਲ, 1 ਦਾ...
    • famous punjabi singer buta mohammad
      ਪੰਜਾਬੀ ਗਾਇਕ ਬੂਟਾ ਮੁਹੰਮਦ ਨਾਲ ਸੜਕੀ ਹਾਦਸੇ ਦੀ ਅਫਵਾਹ, ਸਹੀ ਸਲਾਮਤ ਹਨ ਗਾਇਕ
    • police arrest two people with heroin
      ਪੁਲਸ ਨੇ 2 ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
    • drugs smuglers arrested
      ਕਰੋੜਾਂ ਰੁਪਏ ਦੇ ਨਸ਼ੇ ਅਤੇ 1 ਲੱਖ ਰੁਪਏ ਤੋਂ ਵੱਧ ਦੀ ਡਰੱਗ ਮਨੀ ਸਣੇ 3 ਤਸਕਰ ਕਾਬੂ
    • kewal singh dhillon
      ਮੁਲਾਜ਼ਮਾਂ ਦੇ DA ਮਾਮਲੇ 'ਤੇ ਕੇਵਲ ਸਿੰਘ ਢਿੱਲੋਂ ਨੇ ਘੇਰੀ ਪੰਜਾਬ ਸਰਕਾਰ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +