ਚੰਡੀਗੜ੍ਹ (ਸੁਸ਼ੀਲ ਰਾਜ)- ਕਿਸ਼ਨਗੜ੍ਹ ਸਥਿਤ ਐੱਸ. ਟੀ. ਪਲਾਂਟ ਦਾ ਸੀਵਰੇਜ ਸਾਫ਼ ਕਰਦੇ ਹੋਏ ਪੰਜ ਮਹੀਨੇ ਦਾ ਭਰੂਣ ਬਰਾਮਦ ਹੋਇਆ ਹੈ। ਭਰੂਣ ਦੇ ਹੱਥ ਅਤੇ ਪੈਰ ਫੁੱਲੇ ਹੋਏ ਸਨ। ਹੈਲਪਰ ਪੁਸ਼ਪਿੰਦਰ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਨੇ ਭਰੂਣ ਨੂੰ ਜ਼ਬਤ ਕਰਕੇ ਸੈਕਟਰ-16 ਜਨਰਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 8 ਸਾਲਾ ਮਾਸੂਮ ਨਾਲ ਦਰਿੰਦਗੀ! ਬੱਚੀ ਦੀ ਹਾਲਤ ਜਾਣ ਪੈਰਾਂ ਹੇਠੋਂ ਖਿਸਕ ਜਾਵੇਗੀ ਜ਼ਮੀਨ
ਸੈਕਟਰ-26 ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਕਰ ਕੇ ਅਣਪਛਾਤੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉੱਤਰ ਪ੍ਰਦੇਸ਼ ਨਿਵਾਸੀ ਪੁਸ਼ਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਕਿਸ਼ਨਗੜ੍ਹ ਦੇ ਕੋਲ ਐੱਸ.ਟੀ. ਪਲਾਂਟ ਵਿਚ ਹੈਲਪਰ ਹੈ। 21 ਜਨਵਰੀ ਨੂੰ ਕਿਸ਼ਨਗੜ੍ਹ ਵੱਲ ਜਾਣ ਵਾਲੇ ਪਲਾਂਟ ਤੋਂ ਸੀਵਰੇਜ ਦਾ ਗੰਦਾ ਪਾਣੀ ਕੱਢ ਰਿਹਾ ਸੀ। ਇਸ ਦੌਰਾਨ ਸੀਵਰੇਜ ਤੋਂ ਪੰਜ ਮਹੀਨੇ ਦਾ ਭਰੂਣ ਬਰਾਮਦ ਹੋਇਆ। ਉਸ ਨੇ ਭਰੂਣ ਦੇਖ ਕੇ ਆਪ੍ਰੇਟਰ ਅਮਨ ਅਤੇ ਪੁਲਸ ਨੂੰ ਸੂਚਨਾ ਦਿੱਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਾਰੈਂਸ ਬਿਸ਼ਨੋਈ ਗੈਂਗ ਦੇ ਪ੍ਰਾਈਮ ਸ਼ੂਟਰ ਨਿਕਲੇ ਐਨਕਾਊਂਟਰ ਮਗਰੋਂ ਫੜੇ ਗਏ ਗੈਂਗਸਟਰ, ਹੋਏ ਵੱਡੇ ਖ਼ੁਲਾਸੇ
NEXT STORY