ਤਰਨਤਾਰਨ, (ਰਾਜੂ)- ਥਾਣਾ ਸਦਰ ਪੱਟੀ ਦੀ ਪੁਲਸ ਨੇ ਸੱਟਾਂ ਮਾਰਨ ਦੇ ਦੋਸ਼ ਹੇਠ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਹਰਮਨਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਕੈਰੋਂ ਨੇ ਦੱਸਿਆ ਕਿ 29 ਜੁਲਾਈ ਨੂੰ ਸ਼ਾਮ 6 ਵਜੇ ਉਹ ਆਪਣੇ ਦੋਸਤ ਗੁਰਪ੍ਰੀਤ ਸਿੰਘ ਦਾ ਫੈਸਲਾ ਕਰਵਾਉਣ ਲਈ ਆਪਣੇ ਦੋਸਤਾਂ ਸਮੇਤ ਲੌਹੁਕਾ ਪਿੰਡ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਥੇ ਹਰਮਨਜੀਤ ਸਿੰਘ ਵੀ ਆ ਰਿਹਾ ਹੈ। ਉਹ ਉਥੋਂ ਆਪਣੀ ਦਵਾਈ ਲੈਣ ਸਰਹਾਲੀ ਚਲਾ ਗਿਆ, ਜਦੋਂ ਦਵਾਈ ਲੈ ਕੇ ਉਹ ਵਾਪਸ ਆ ਰਿਹਾ ਸੀ ਤਾਂ ਹਰਮਨਜੀਤ ਸਿੰਘ, ਦਿਲਜਾਨ ਸਿੰਘ ਉਰਫ ਜਾਨੂੰ, ਹਰਵਿੰਦਰ ਸਿੰਘ, ਮੰਨਾ, ਅਕਾਸ਼ਦੀਪ ਸਿੰਘ ਨੇ ਉਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਆਪਣੀ ਗੱਡੀ ਭਜਾ ਲਈ। ਉਕਤ ਦੋਸ਼ੀਆਂ ਨੇ ਉਸ ਨੂੰ ਨੱਥੂਚੱਕ ਜਾ ਕੇ ਘੇਰ ਲਿਆ ਤੇ ਮਾਰ ਦੇਣ ਦੀ ਨੀਅਤ ਨਾਲ ਉਸ 'ਤੇ ਫਾਇਰ ਕੀਤੇ। ਬਾਅਦ ਵਿਚ ਦੋਸ਼ੀਆਂ ਨੇ ਉਸ ਦੀ ਕੁੱਟਮਾਰ ਕੀਤੀ। ਐੱਸ. ਆਈ. ਗੁਲਜ਼ਾਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਹਰਮਨਜੀਤ, ਦਿਲਜਾਨ ਸਿੰਘ, ਹਰਵਿੰਦਰ ਸਿੰਘ, ਮੰਨਾ ਤੇ ਅਕਾਸ਼ਦੀਪ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਡੀ. ਸੀ. ਦੀ ਪਾਇਲਟ ਗੱਡੀ ਟਕਰਾਈ ਆਟੋ ਤੇ ਮੋਟਰਸਾਈਕਲ ਨਾਲ, 13 ਜ਼ਖਮੀ
NEXT STORY