ਚੰਡੀਗੜ੍ਹ— ਪੰਜਾਬ ਦੇ ਆਈ.ਟੀ.ਆਈ. ਦੇ ਵਿਦਿਆਰਥੀਆਂ ਨੇ 2.5 ਲੱਖ ਤੋਂ ਜ਼ਿਆਦਾ ਮਾਸਕ ਬਣਾ ਕੇ ਦੇਸ਼ 'ਚ ਰਿਕਾਰਡ ਬਣਾਇਆ ਹੈ। ਮਾਸਕ ਬਣਾਉਣ ਦਾ ਕੱਚਾ ਮਾਲ ਦਾਨ ਰਾਹੀਂ ਇੱਕਠਾ ਕੀਤਾ ਜਾ ਰਿਹਾ ਹੈ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਧਿਕਾਰੀਆਂ, ਪ੍ਰਿੰਸੀਪਲਾਂ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ। ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਦੇਸ਼ ਦੀ ਜ਼ਰੂਰਤ ਹੋਣ 'ਤੇ ਸੰਕਟ ਦੀ ਸਥਿਤੀ 'ਚ ਕੋਈ ਵੀ ਡਿਊਟੀ ਜਾਂ ਫੰਕਸ਼ਨ ਕਰਦੇ ਹੋਏ ਉਹ ਹਮੇਸ਼ਾ ਅੱਗੇ ਰਹਿੰਦੇ ਹਨ।
ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਆਈ.ਟੀ.ਆਈ. ਸੰਸਥਾਵਾਂ ਨੇ ਹੁਣ ਤਕ 2.5 ਲੱਖ ਤੋਂ ਜ਼ਿਆਦਾ ਮਾਸਕ ਬਣਾਏ ਹਨ। ਉਨ੍ਹਾਂ ਨੇ ਅਧਿਕਾਰੀਆਂ, ਪ੍ਰਿੰਸੀਪਲਾਂ ਅਤੇ ਵਿਦਿਆਰਥੀਆਂ ਨੂੰ ਹੋਰ ਜ਼ਿਆਦਾ ਭਾਵਨਾ ਦੇ ਨਾਲ ਵਧਿਆ ਕੰਮ ਨੂੰ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਹੋਣ ਲਈ ਮਾਸਕ ਬਣਾਉਣ ਦੌਰਾਨ ਉਨ੍ਹਾਂ ਨੇ ਸਾਵਧਾਨੀਆਂ ਵਰਤਣ ਦੀ ਸਲਾਹ ਵੀ ਦਿੱਤੀ।
ਜਲੰਧਰ 'ਚ ਕੋਰੋਨਾ ਵਾਇਰਸ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ, ਦਹਿਸ਼ਤ 'ਚ ਲੋਕ
NEXT STORY