ਜਲੰਧਰ (ਬਿਊਰੋ) - ’ ਟੀਵੀ ’ਤੇ ਚੱਲ ਰਹੇ ਪ੍ਰੋਗਰਾਮ ਇਤਿਹਾਸ ਦੀ ਡਾਇਰੀ ’ਚ ਅੱਜ ਅਸੀਂ ਜਿਸ ਐਪੀਸੋਡ ’ਤੇ ਗੱਲਬਾਤ ਕਰਨ ਜਾ ਰਹੇ ਹਾਂ ਉਹ ਕ੍ਰਿਕੇਟ ਪ੍ਰੇਮੀਆਂ ਲਈ ਬਹੁਤ ਜ਼ਿਆਦਾ ਖਾਸ ਹੈ। ਭਾਰਤ ’ਚ ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇਗਾ, ਜਿਸ ਨੂੰ ਕ੍ਰਿਕੇਟ ਨਾਲ ਪਿਆਰ ਨਾ ਹੋਵੇ। ਬੱਚੇ, ਨੌਜਵਾਨ, ਬਜ਼ੁਰਗ ਅਤੇ ਮਹਿਲਾਵਾਂ ਤੱਕ ਨੂੰ ਕ੍ਰਿਕੇਟ ਦਾ ਜਨੂੰਨ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਦੇ ਹੀ ਦਿਨ ਕ੍ਰਿਕੇਟ ਦੀ ਅਧਿਕਾਰਿਕ ਤੌਰ 'ਤੇ ਸ਼ੁਰੂਆਤ ਹੋਈ ਸੀ।
ਕ੍ਰਿਕੇਟ ਨੂੰ ਭਾਰਤ ’ਚ ਧਰਮ ਵਾਂਗ ਮੰਨਿਆ ਅਤੇ ਪੂਜਿਆ ਜਾਂਦਾ ਹੈ। ਹਾਲਾਂਕਿ ਇਸ ਦੀ ਸ਼ੁਰੂਆਤ ਇੰਗਲੈਂਡ ’ਚ ਹੋਈ ਸੀ ਪਰ ਅੱਜ ਦੇ ਸਮੇੇਂ ’ਚ ਭਾਰਤ ਸਮੇਤ ਕੁਝ ਹੋਰ ਦੇਸ਼ਾਂ ’ਚ ਵੀ ਇਸਦਾ ਸਭ ਤੋਂ ਵੱਧ ਬੋਲਬਾਲਾ ਹੈ। ਮਿਲੀ ਜਾਣਕਾਰੀ ਮੁਤਾਬਕ ਕ੍ਰਿਕੇਟ ਪ੍ਰੇਮੀਆਂ ਦਾ ਖੁਮਾਰ ਸਾਲ 1877 ’ਚ ਅੱਜ ਦੇ ਦਿਨ 15 ਮਾਰਚ ਤੋਂ ਸ਼ੁਰੂ ਹੋਇਆ ਸੀ। ਅੱਜ ਦੇ ਦਿਨ ਅਸਟ੍ਰੇਲੀਆ ਅਤੇ ਇੰਗਲੈਂਡ ਵਿਚਕਾਰ ਪਹਿਲਾ ਅਧਿਕਾਰਿਕ ਟੈਸਟ ਮੈਚ ਮੇਲਬਰਨ ਕ੍ਰਿਕੇਟ ਗਰਾਉਂਡ ’ਚ ਖੇਡਿਆ ਗਿਆ ਸੀ। ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਵੇਗੀ ਕੀ ਜਦੋਂ ਇਹ ਟੈਸਟ ਮੈਚ ਸ਼ੁਰੂ ਹੋਇਆ ਸੀ ਤਾਂ ਇਸਦਾ ਕੋਈ ਸਮਾਂ ਪਾਬੰਦ ਨਹੀਂ ਸੀ। ਮਤਲਬ ਦੋਹਾਂ ਟੀਮਾਂ ਨੇ ਦੋ-ਦੋ ਵਾਰੀਆਂ ਖੇਡਨੀਆਂ ਹੁੰਦੀਆਂ ਸਨ, ਫਿਰ ਚਾਹੇ ਜਿੰਨ੍ਹੇ ਮਰਜੀ ਦਿਨ ਲਗ ਜਾਣ। ਖੈਰ ਇਹ ਟੈਸਟ ਚਾਰ ਦਿਨਾਂ ’ਚ ਖਤਮ ਹੋ ਗਿਆ ਸੀ। ਕੰਗਾਰੂ ਟੀਮ ਅਸਟ੍ਰੇਲੀਆ ਨੇ ਕ੍ਰਿਕੇਟ ਦੇ ਜਨਮਦਾਤਾ ਕਹੇ ਜਾਣ ਵਾਲੇ ਇੰਗਲੈਂਡ ਨੂੰ 45 ਦੌੜਾਂ ਨਾਲ ਹਰਾ ਕੇ ਵਿਸ਼ਵ ਕ੍ਰਿਕੇਟ ’ਚ ਦਸਤਕ ਦਿੱਤੀ ਸੀ।
ਭਾਰਤ ’ਚ ਵੱਖ-ਵੱਖ ਜਾਤਾਂ, ਵਰਗਾਂ ਅਤੇ ਧਰਮਾਂ ਦੇ ਸੁਮੇਲ ਨਾਲ ਬਣਿਆ ਹੋਇਆ ਹੈ। ਦਲੀਤ ਵਰਗ ਉਨ੍ਹਾਂ ਸਭ ’ਚੋਂ ਇਕ ਹੈ। ਸਮੇਂ ਦੇ ਮੁਤਾਬਕ ਜਦੋਂ-ਜਦੋਂ ਦਲੀਤਾਂ ਦੀ ਗੱਲ ਕੀਤੀ ਜਾਂਦੀ ਹੈ, ਤਦ-ਤਦ ਸਾਹਿਬ ਕਾਂਸ਼ੀਰਾਮ ਦਾ ਨਾਂ ਜ਼ਰੂਰ ਲਿਆ ਜਾਂਦਾ ਹੈ। ਦੱਸ ਦੇਈਏ ਕਿ ਅੱਜ ਦੇ ਹੀ ਦਿਨ ਸਾਹਿਬ ਕਾਂਸ਼ੀਰਾਮ ਦਾ ਜਨਮ ਹੋਇਆ ਸੀ।
ਸਾਹਿਬ ਕਾਂਸ਼ੀਰਾਮ
15 ਮਾਰਚ 1934 ਨੂੰ ਸਾਹਿਬ ਕਾਂਸ਼ੀਰਾਮ ਜੀ ਦਾ ਜਨਮ ਹੋਇਆ ਸੀ। ਕਾਂਸ਼ੀਰਾਮ ਜਦੋਂ ਪੈਦਾ ਹੋਏ ਸਨ, ਉਸ ਵੇਲੇ ਜਾਤੀਵਾਦ ਦਾ ਭੇਤਭਾਵ ਬਹੁਤ ਹੁੰਦਾ ਸੀ। ਕਾਂਸ਼ੀਰਾਮ ਦਲੀਤਾ ਦੇ ਮੁਖ ਨੇਤਾ ਬਣ ਕੇ ਉਭਰੇ । ਦਲੀਤਾਂ ਨੂੰ ਬਣਦੇ ਹੱਕ ਦਵਾਉਣ ਦੇ ਲਈ ਉਨ੍ਹਾਂ ਨੇ ਸਿਆਸਤ ’ਚ ਕਦਮ ਰਖਿਆ। ਕਾਂਸ਼ੀਰਾਮ ਭਾਰਤ ਦੇ ਅਜਿਹੇ ਇਕਲੌਤੇ ਨੇਤਾ ਸਨ, ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇਸ਼ ਦੇ ਰਾਸ਼ਟਰਪਤੀ ਦੀ ਪੇਸ਼ਕਸ਼ ਨੂੰ ਠੁੱਡ ਮਾਰ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਪ੍ਰਧਾਨ ਮੰਤਰੀ ਬਣ ਕੇ ਦਲੀਤਾਂ ਨੂੰ ਸੱਭ ਤੋਂ ਵੱਡਾ ਅਹੁਦਾ ਅਤੇ ਸਨਮਾਨ ਦੇਣਾ ਚਾਹੁੰਦੇ ਹਨ। 984 ’ਚ ਉਨ੍ਹਾਂ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕੀਤੀ, ਜੋ ਕਿ ਉੱਤਰ ਪ੍ਰਦੇਸ਼ ’ਚ ਮਾਇਆਵਤੀ ਦੀ ਅਗਵਾਈ ਹੇਠ ਸਰਕਾਰ ਬਣਾ ਚੁੱਕੀ ਹੈ।
15 ਮਾਰਚ ਨੂੰ ਦੁਨੀਆ ਭਰ ’ਚ ਹੋਰ ਵੀ ਬਹੁਤ ਸਾਰੀਆਂ ਮਹਤੱਵਪੂਰਣ ਘਟਨਾਵਾਂ ਵਾਪਰੀਆਂ ਸਨ। ਆਓ ਮਾਰਦੇ ਹਾਂ ਉਕਤ ਘਟਨਾਵਾਂ ’ਤੇ ਇਕ ਨਜ਼ਰ...
1892 ’ਚ ਪਹਿਲੀ ਵਾਰ ਨਿਊਯਾਰਕ ਵਿਖੇ ਆਟੋਮੈਟਿਕ ਬੈਲਟ ਮਸ਼ੀਨ ਦੀ ਵਰਤੋਂ ਕੀਤੀ ਗਈ ਸੀ।
1906 ਨੂੰ ਰੋਲਸ ਰਾਯਸ ਨੂੰ ਲਿਮਿਟਡ ਕੰਪਨੀਆਂ ਦੀ ਲਿਸਟ ’ਚ ਸ਼ਾਮਲ ਕੀਤਾ ਗਿਆ ਸੀ।
1990 ਨੂੰ ਮਿਖਾਇਲ ਗੋਰਬਾਚੋਵ ਸੋਵਿਯਤ ਸੰਘ ਦੇ ਪਹਿਲੇ ਰਾਸ਼ਟਰਪਤੀ ਵਜੋਂ ਚੁਣੇ ਗਏ ਸਨ।
ਜਨਮ
ਭਾਰਤ ਦੇ ਮਹਾਨ ਕੂਸ਼ਤੀ ਕੋਚ ਅਤੇ ਪਹਿਲਵਾਨ ਗੁਰੂ ਹਨੁਮਾਨ ਦਾ 15 ਮਾਰਚ 1901 ਨੂੰ ਹੋਇਆ ਸੀ ਜਨਮ ।
1943 ’ਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਪੈਦਾ ਹੋਏ ਸਨ।
ਫਿਲਮ ਸਟਾਰ ਧਰਮਿੰਦਰ ਦੇ ਬੇਟੇ ਅਭੇ ਦਿਓਲ ਦਾ ਜਨਮ 15 ਮਾਰਚ 1976 ਨੂੰ ਹੋਇਆ।
ਰੈਪ ਦੀ ਦੁਨੀਆ ’ਚ ਧਮਾਲ ਮਚਾਉਨ ਵਾਲੇ ਰੈਪਰ ਯੋ ਯੋ ਹਨੀ ਸਿੰਘ ਨੇ 1984 ਨੂੰ ਜਨਮ ਲਿਆ ਸੀ।
ਮੌਤ
ਭਾਰਤੀ ਇਤਿਹਾਸਕਾਰ ਅਤੇ ਲੇਖਕ ਰਾਧਾ ਕ੍ਰਿਸ਼ਣ ਚੌਧਰੀ ਦੀ 1985 ਨੂੰ ਮੌਤ ਹੋਈ ਸੀ।
ਸਿੱਧ ਸਾਹਿਤਕਾਰ ਰਾਹੀ ਮਾਸੂਮ ਰਜ਼ਾ ਨੇ 1992 ’ਚ ਅੱਜ ਦੇ ਹੀ ਦਿਨ ਆਖਿਰੀ ਸਾਹ ਲਿਆ ਸੀ।
ਭਾਰਤ ਦੀ ਪਹਿਲੀ ਮਹਿਲਾ ਵਿਮਾਨ ਚਾਲਕ ਸਰਲਾ ਠਕਰਾਲ 15 ਮਾਰਚ 2009 ਨੂੰ ਸਦੀਵੀ ਵਿਛੋੜਾ ਦੇ ਗਏ ਸਨ।
ਤਰਨਤਾਰਨ 'ਚ ਵੱਡੀ ਵਾਰਦਾਤ : ਕਾਂਗਰਸੀ ਸਰਪੰਚ ਨੂੰ ਸ਼ਰੇਆਮ ਮਾਰੀਆਂ ਗੋਲੀਆਂ
NEXT STORY