ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਦਾ ਕਹਿਰ ਦਿਨੋ-ਦਿਨ ਵੱਧ ਰਿਹਾ ਹੈ, ਜਿਸ ਦੀ ਲਪੇਟ ’ਚ ਬਹੁਤ ਸਾਰੇ ਲੋਕ ਆ ਚੁੱਕੇ ਹਨ। ਉਕਤ ਲੋਕਾਂ ’ਚੋਂ ਕਈ ਲੋਕਾਂ ਦੀ ਤਾਂ ਮੌਤ ਵੀ ਹੋ ਚੁੱਕੀ ਹੈ। ਸਾਲ 2020 ਦੀ 15 ਫਰਵਰੀ ਤਕ ਕੋਰੋਨਾ ਵਾਇਰਸ ਚੀਨ ਵਿਚ ਸਿਖਰ 'ਤੇ ਸੀ। ਉਸ ਸਮੇਂ ਉੱਥੋਂ ਦੇ 68500 ਲੋਕਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗ ਚੁੱਕੀ ਸੀ ਅਤੇ 1665 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਸੀ। ਉਸ ਸਮੇਂ ਦੁਨੀਆਂ ਦੇ ਬਾਕੀ ਮੁਲਕਾਂ ਵਿਚ ਕੋਰੋਨਾ ਵਾਇਰਸ ਨੇ ਹਾਲੇ ਪੈਰ ਹੀ ਰੱਖਿਆ ਸੀ। ਹੁਣ ਚੀਨ ਇਸ ਬੀਮਾਰੀ ਵਿਚੋਂ ਬਾਹਰ ਨਿਕਲ ਰਿਹਾ ਹੈ ਪਰ ਦੂਜੇ ਦੇਸ਼ ਇਸ ਦਾ ਪ੍ਰਕੋਪ ਹੰਢਾ ਰਹੇ ਹਨ। ਇਸ ਵਾਇਰਸ ਦੇ ਕਾਰਨ ਸਭ ਤੋਂ ਵੱਧ ਅਮਰੀਕਾ ਝੰਬ ਹੋਇਆ ਹੈ।
ਉਸ ਤੋਂ ਬਾਅਦ ਸਪੇਨ, ਇਟਲੀ ਅਤੇ ਫਰਾਂਸ ਵਿਚ ਕੋਰੋਨਾ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। 15 ਫਰਵਰੀ ਤੱਕ ਜਦੋਂ ਚੀਨ ਵਿਚ ਇਹ ਸਿਖਰ 'ਤੇ ਸੀ ਤਾਂ ਭਾਰਤ ਅਤੇ ਬਾਕੀ ਮੁਲਕਾਂ ਵਿਚ ਇਸ ਨੇ ਦਸਤਕ ਹੀ ਦਿੱਤੀ ਸੀ। ਭਾਰਤ ਬਾਕੀ ਦੇਸ਼ਾਂ ਦੇ ਮੁਕਾਬਲੇ ਇਸ ਬੀਮਾਰੀ ਤੋਂ ਬਚਣ ਵਿਚ ਸਫ਼ਲ ਰਿਹਾ ਹੈ। ਇਸ ਦੇ ਕੀ ਕਾਰਨ ਹਨ, ਸੁਣੋ ਜਗਬਾਣੀ ਪੋਡਕਾਸਟ ਦੀ ਇਸ ਖਾਸ ਰਿਪੋਰਟ ਵਿਚ...........
ਪੜ੍ਹੋ ਇਹ ਵੀ ਖਬਰ - ਲਾਕਡਾਊਨ ਤੋਂ ਬਾਅਦ ਵੀ ਜਾਣੋ ਸਾਵਧਾਨ ਰਹਿਣ ਦੀ ਕਿਉਂ ਹੈ ਲੋੜ (ਵੀਡੀਓ)
ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ : ‘‘ਮਨੁੱਖ ਤੋਂ ਜਾਨਵਰਾਂ ਤੱਕ ਸੰਚਾਰ" (ਵੀਡੀਓ)
ਪੜ੍ਹੋ ਇਹ ਵੀ ਖਬਰ - ਮੂੰਹ ’ਤੇ ਪਾਸਕ ਪਾ ਲਾੜਾ-ਲਾੜੀ ਨੇ ਲਏ ਫੇਰੇ, ਸਾਲੀਆਂ ਨੇ ਸੈਨੀਟਾਈਜਰ ਕਰਕੇ ਕੀਤਾ ਸਵਾਗਤ
ਪੜ੍ਹੋ ਇਹ ਵੀ ਖਬਰ - ਮਾਸ਼ੂਕ ਨੂੰ ਛੱਡ ਫੁੱਲਾਂ ਵਾਲੀ ਗੱਡੀ ’ਚ ਕਿਸੇ ਹੋਰ ਨਾਲ ਲਾਵਾ ਲੈਣ ਚੱਲਾ ਸੀ ਲਾੜਾ, ਮਜ਼ਬੂਰਨ ਹੋਇਆ ਵਿਆਹ
ਮੁਸੀਬਤ ਦੀ ਇਸ ਘੜੀ ’ਚ ਪੰਜਾਬ ਦੀ ਇਹ ਔਰਤ ਕਰ ਰਹੀ ਹੈ ‘ਮਾਨਵਤਾ ਦੀ ਸੇਵਾ’,
NEXT STORY