ਮੌੜ ਮੰਡੀ (ਪ੍ਰਵੀਨ): ਬੀਤੇ ਦਿਨ ‘ਜਗ ਬਾਣੀ’ ਪੇਪਰ ਦੀਆਂ ਸੁਰਖੀਆਂ ਬਣੀ ਖ਼ਬਰ ਉਸ ਵਕਤ ਸੱਚ ਸਾਬਤ ਹੋ ਗਈ ਜਦ ਹਲਕਾ ਮੌੜ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ, ਸੁਖਪਾਲ ਸਿੰਘ ਖਹਿਰਾ ਅਤੇ ਪਿਰਮਲ ਸਿੰਘ ਖ਼ਾਲਸਾ ਆਪ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ। ਸਭ ਤੋਂ ਪਹਿਲਾਂ 28 ਮਈ ਨੂੰ ‘ਜਗ ਬਾਣੀ’ ਅਖਬਾਰ ਨੇ ‘ਮੌੜ ਹਲਕੇ ’ਚ ਵੱਡਾ ਸਿਆਸੀ ਧਮਾਕਾ ਹੋਣ ਦੀਆਂ ਚਰਚਾਵਾਂ’ ਸਿਰਲੇਖ ਹੇਠ ਖ਼ਬਰ ਪ੍ਰਕਾਸ਼ਿਤ ਕੀਤੀ ਸੀ, ਜਿਸ ’ਚ ਦੱਸਿਆ ਗਿਆ ਸੀ ਕਿ ਹਲਕਾ ਮੌੜ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਕਿਸੇ ਵੀ ਸਮੇਂ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਕੇ ਵੱਡਾ ਸਿਆਸੀ ਧਮਾਕਾ ਕਰ ਸਕਦੇ ਹਨ ਅਤੇ ਹਲਕਾ ਮੌੜ ਦੀ ਵਾਂਗਡੋਰ ਸੰਭਾਲ ਸਕਦੇ ਹਨ। ਇਸ ਤਰ੍ਹਾਂ ਕਮਾਲੂ ਨੇ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਕੇ ਇਹ ਗੱਲ ਸਾਬਤ ਕਰ ਦਿੱਤੀ ਕਿ ‘ਜਗ ਬਾਣੀ’ ’ਚ ਛਪੀਆਂ ਖ਼ਬਰਾਂ ਤੱਥਾਂ ’ਤੇ ਆਧਾਰਿਤ ਅਤੇ ਹਮੇਸ਼ਾ ਸੱਚੀਆਂ ਹੁੰਦੀਆਂ ਹਨ।ਅੱਜ ਮੌੜ ਹਲਕੇ ਅੰਦਰ ਵਿਧਾਇਕ ਕਮਾਲੂ ਦੇ ਕਾਂਗਰਸ ’ਚ ਸ਼ਾਮਲ ਹੋਣ ਦੀ ਚਰਚਾ ਦੇ ਨਾਲ ਨਾਲ ‘ਜਗ ਬਾਣੀ’ ਪੇਪਰ ’ਚ ਪ੍ਰਕਾਸ਼ਿਤ ਹੋਈ ਖਬਰ ਦੀ ਚਰਚਾ ਵੀ ਖੂਬ ਰਹੀ ਕਿ ‘ਜਗ ਬਾਣੀ’ ਨੇ ਤਾਂ ਪਹਿਲਾਂ ਹੀ ਆਪਣੇ ਸੂਤਰਾਂ ਦੇ ਆਧਾਰ ’ਤੇ ਵਿਧਾਇਕ ਕਮਾਲੂ ਦੇ ਕਾਂਗਰਸ ’ਚ ਸ਼ਾਮਲ ਹੋਣ ਦੀ ਭਵਿੱਖਬਾਣੀ ਕਰ ਦਿੱਤੀ ਸੀ।
ਇਹ ਵੀ ਪੜ੍ਹੋ: ਨਾ ਕਤਾਰਾਂ 'ਚ ਧੱਕੇ ਤੇ ਨਾ ਹੀ ਕੋਰੋਨਾ ਨਿਯਮਾਂ ਦੀ ਉਲੰਘਣਾ, ਮਿਸਾਲ ਬਣਿਆ ਪੰਜਾਬ ਦਾ ਇਹ ਵੈਕਸੀਨੇਸ਼ਨ ਸੈਂਟਰ
ਦੱਸਣਾ ਬਣਦਾ ਹੈ ਕਿ ਵਿਧਾਇਕ ਕਮਾਲੂ 2017 ’ਚ ਹਲਕਾ ਮੌੜ ਤੋਂ ਆਪ ਪਾਰਟੀ ਦੇ ਉਮੀਦਵਾਰ ਸਨ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਨਮੇਜ਼ਾ ਸਿੰਘ ਸੇਖੋਂ ਤੋਂ ਲਗਭਗ 15 ਹਜ਼ਾਰ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਤੋਂ ਲਗਭਗ 41 ਹਜ਼ਾਰ ਵੱਧ ਵੋਟਾਂ ਪ੍ਰਾਪਤ ਕਰ ਕੇ ਆਪਣਾ ਜੇਤੂ ਝੰਡਾ ਲਹਿਰਾਇਆ ਸੀ।ਇਸ ਸਬੰਧੀ ਜਦ ਵਿਧਾਇਕ ਕਮਾਲੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਦਾ ਇਕੋ-ਇਕ ਮਕਸਦ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਾ ਅਤੇ ਵਿਕਾਸ ਕਾਰਜਾਂ ’ਚ ਤੇਜ਼ੀ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਸੋਚ ਸਮਝ ਕੇ ਲਏ ਗਏ ਇਸ ਫੈਸਲੇ ਨਾਲ ਹਲਕੇ ਨੂੰ ਵੱਡਾ ਲਾਭ ਮਿਲੇਗਾ।
ਇਹ ਵੀ ਪੜ੍ਹੋ: ਤਲਵੰਡੀ ਸਾਬੋ 'ਚ ਵਿਅਕਤੀ ਵੱਲੋਂ ਖ਼ੁਦਕੁਸ਼ੀ, ਸਾਲੀ ਅਤੇ ਸਾਂਢੂ ਨਾਲ ਚੱਲ ਰਿਹਾ ਸੀ ਵਿਵਾਦ
ਤਲਵੰਡੀ ਸਾਬੋ 'ਚ ਵਿਅਕਤੀ ਵੱਲੋਂ ਖ਼ੁਦਕੁਸ਼ੀ, ਸਾਲੀ ਅਤੇ ਸਾਂਢੂ ਨਾਲ ਚੱਲ ਰਿਹਾ ਸੀ ਵਿਵਾਦ
NEXT STORY