ਤਲਵੰਡੀ ਸਾਬੋ (ਮੁਨੀਸ਼): ਸਬ-ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਨਸੀਬਪੁਰਾ ’ਚ ਇਕ ਕਿਸਾਨ ਵਲੋਂ ਆਪਣੇ ਸਾਂਢੂ ਅਤੇ ਸਾਲੀ ਤੋਂ ਤੰਗ ਆ ਕੇ ਜ਼ਹਿਰੀਲੀ ਵਸਤੂ ਨਿਗਲ ਦੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮ੍ਰਿਤਕ ਦੇ ਕੋਲੋਂ ਸੁਸਾਇਡ ਨੋਟ ਮਿਲਿਆ ਹੈ, ਸੁਸਾਇਡ ਨੋਟ ’ਚ ਮ੍ਰਿਤਕ ਨੇ ਲਿਖਿਆ ਕਿ ਉਸ ਦਾ ਆਪਣੇ ਸਾਂਢੂ ਅਤੇ ਸਾਲੀ ਦੇ ਨਾਲ ਜ਼ਮੀਨ ਦੇ ਬਟਵਾਰੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਜਿਸ ਦੇ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ, ਜਿੱਥੇ ਤਲਵੰਡੀ ਸਾਬੋ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਉੱਥੇ ਮ੍ਰਿਤਕ ਦੀ ਲਾਸ਼ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ’ਚ ਪੋਸਟਮਾਰਟਮ ਲਈ ਲਿਆਇਆ ਗਿਆ ਹੈ।
ਇਹ ਵੀ ਪੜ੍ਹੋ: ਨਾ ਕਤਾਰਾਂ 'ਚ ਧੱਕੇ ਤੇ ਨਾ ਹੀ ਕੋਰੋਨਾ ਨਿਯਮਾਂ ਦੀ ਉਲੰਘਣਾ, ਮਿਸਾਲ ਬਣਿਆ ਪੰਜਾਬ ਦਾ ਇਹ ਵੈਕਸੀਨੇਸ਼ਨ ਸੈਂਟਰ
ਮ੍ਰਿਤਕ ਕਿਸਾਨ ਬਲਵੰਤ ਸਿੰਘ ਸਬ-ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਨਸੀਬਪੁਰਾ ’ਚ ਆਪਣੇ ਸਹੁਰੇ ਘਰ ’ਚ ਰਹਿੰਦਾ ਸੀ,ਸਹੁਰੇ ਵਾਲਿਆਂ ਦੀ ਜ਼ਮੀਨ ਦੇ ਬਟਵਾਰੇ ਨੂੰ ਲੈ ਕੇ ਉਸ ਦਾ ਆਪਣੀ ਸਾਲੀ ਤੇ ਸਾਂਢੂ ਨਾਲ ਵਿਵਾਦ ਚੱਲ ਰਿਹਾ ਸੀ,ਜਿਸ ਦੇ ਲਈ ਕਈ ਵਾਰ ਪੰਚਾਇਤ ਵੀ ਹੋਈ ਸੀ, ਬਲਵੰਤ ਸਿੰਘ ਨੇ ਸੁਸਾਇਡ ਨੋਟ ਲਿਖ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਉੱਥੇ ਦੂਜੇ ਪਾਸੇ ਤਲਵੰਡੀ ਸਾਬੋ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਲਵੰਡੀ ਸਾਬੋ ’ਚ ਭੇਜ ਦਿੱਤਾ ਹੈ। ਤਲਵੰਡੀ ਸਾਬੋ ਪੁਲਸ ਨੇ ਮ੍ਰਿਤਕ ਦੇ ਸਾਧੂ ਅਤੇ ਸਾਲੀ ਦੇ ਖ਼ਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕੋਰੋਨਾ ਪਾਜ਼ੇਟਿਵ ਗ੍ਰੰਥੀ ਨੇ ਵਰਤਾਈ ਦੇਗ, ਸਿਹਤ ਵਿਭਾਗ ਨੂੰ ਪਈਆਂ ਭਾਜੜਾਂ,ਲੀਡਰ ਵੀ ਸਨ ਭੋਗ ’ਚ ਸ਼ਾਮਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਲੁਧਿਆਣਾ ’ਚ ਬੇਖੌਫ ਅਪਰਾਧੀ, ਅੱਧੀ ਰਾਤ ਨੂੰ ਸ਼ਰੇਆਮ ਚਲਾਈਆਂ ਗੋਲ਼ੀਆਂ
NEXT STORY