ਜਲੰਧਰ— ਸਾਲ 2016 'ਚ ਜਲੰਧਰ 'ਚ ਹੋਈ ਰਾਸ਼ਟਰੀ ਸਵੈ-ਸੇਵਕ ਸੰਘ ਦੇ ਸੀਨੀਅਰ ਨੇਤਾ ਜਗਦੀਸ਼ ਗਗਨੇਜਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਖਾਲੀ ਪਈ ਸੀਟ ਨੂੰ ਭਰਿਆ ਗਿਆ ਹੈ। ਆਰ. ਐੱਸ. ਐੱਸ. ਨੇ ਪੰਜਾਬ ਨੂੰ ਨਵੀਂ ਜ਼ਿੰਮੇਵਾਰੀ ਦਿੰਦੇ ਹੋਏ ਸ. ਇਕਬਾਲ ਸਿੰਘ ਦੇ ਸੰਗਰੂਰ ਵਿਭਾਗ 'ਚ ਸੰਘਚਾਲਕ ਅਤੇ ਸੁਸ਼ੀਲ ਨੂੰ ਜਲੰਧਰ ਵਿਭਾਗ 'ਚ ਜਗਦੀਸ਼ ਗਗਨੇਜਾ ਦੀ ਜਗ੍ਹਾ 'ਤੇ ਨਿਯੁਕਤ ਕੀਤਾ ਹੈ। ਇਸ ਦੀ ਜਾਣਕਾਰੀ ਸੰਘ ਦੇ ਨੇਤਾ ਰਾਮ ਗੋਪਾਲ ਨੇ ਫੇਸਬੁੱਕ ਪੇਜ਼ 'ਤੇ ਪੋਸਟ ਪਾ ਕੇ ਦਿੱਤੀ। ਜ਼ਿਕਰਯੋਗ ਹੈ ਕਿ 6 ਅਗਸਤ 2016 'ਚ ਜਲੰਧਰ ਦੇ ਜੋਤੀ ਚੌਕ ਨੇੜੇ ਜਗਦੀਸ਼ ਗਗਨੇਜਾ ਦੀ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਵਿਕਾਸ ਦੀ ਆੜ 'ਚ ਹੋਈ ਦਰੱਖਤਾਂ ਦੀ ਅੰਨ੍ਹੇਵਾਹ ਵਾਢੀ
NEXT STORY