ਬਟਾਲਾ (ਗੁਰਪ੍ਰੀਤ) : ਬਟਾਲਾ ਜ਼ਿਲ੍ਹੇ ਦੇ ਸੀ. ਆਈ. ਏ. ਸਟਾਫ ਨੇ ਜੱਗੂ ਭਗਵਾਨਪੁਰੀਆ ਗੈਂਗ ਨਾਲ ਸੰਬੰਧਤ ਇਕ ਗੈਂਗਸਟਰ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਬਟਾਲਾ ਦੇ ਐੱਸ. ਪੀ. ਗੁਰਪ੍ਰੀਤ ਸਿੰਘ ਮੁਤਾਬਿਕ ਗ੍ਰਿਫਤਾਰ ਗੈਂਗਸਟਰ ਗੁਰਮੀਤ ਸਿੰਘ ਮੀਤਾ ਪਿੰਡ ਖੁਸ਼ਹਾਲਪੁਰ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਹੈ। ਬਟਾਲਾ ’ਚ ਪ੍ਰੈੱਸ ਕਾਨਫਰੰਸ ਦੌਰਾਨ ਪੁਲਸ ਜ਼ਿਲ੍ਹਾ ਬਟਾਲਾ ਦੇ ਐੱਸ. ਪੀ. ਗੁਰਪ੍ਰੀਤ ਸਿੰਘ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਗ੍ਰਿਫਤ ’ਚ ਆਇਆ ਗੁਰਮੀਤ ਸਿੰਘ ਮੀਤਾ ਖ਼ਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਜਿਨ੍ਹਾਂ ’ਚ ਕਤਲ, ਇਰਾਦਾ ਕਤਲ, ਲੁੱਟ ਖੋਹ, ਅਸਲਾ ਐਕਟ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਦੇ 11 ਵੱਖ-ਵੱਖ ਮਾਮਲੇ ਦਰਜ ਹਨ। ਹੁਣ ਪੁਲਸ ਵਲੋਂ ਗੁਰਮੀਤ ਸਿੰਘ ਮੀਤਾ ਤੋਂ ਇਕ ਪਿਸਤੌਲ 30 ਬੋਰ, ਇਕ ਮੈਗਜ਼ੀਨ ਅਤੇ 15 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ’ਚ ਵੱਡੀ ਵਾਰਦਾਤ, ਸਾਥੀਆਂ ਸਮੇਤ ਨਾਨੀ ਘਰ ਆਏ ਦੋਹਤੇ ਦੀ ਕਰਤੂਤ ਦੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ
ਐੱਸ. ਪੀ. ਨੇ ਖੁਲਾਸਾ ਕੀਤਾ ਹੈ ਕਿ ਜੋ ਬਟਾਲਾ ਪੁਲਸ ਵਲੋਂ ਬੀਤੇ ਅਕਤੂਬਰ ਮਹੀਨੇ ’ਚ ਇਕ ਪੁਲਸ ਮੁਕਾਬਲੇ ਦੌਰਾਨ ਪਿੰਡ ਰੰਗੜਨੰਗਲ ’ਚ ਗੈਂਗਸਟਰ ਰਣਜੋਧ ਸਿੰਘ ਬਬਲੂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸ ਕੋਲੋਂ ਵੀ ਵੱਡੀ ਮਾਤਰਾ ’ਚ ਅਸਲਾ ਗੋਲੀ ਸਿੱਕਾ ਬਰਾਮਦ ਹੋਇਆ ਸੀ ਅਤੇ ਉਦੋਂ ਜਾਂਚ ’ਚ ਸਾਹਮਣੇ ਆਇਆ ਸੀ ਕਿ ਉਸ ਗੈਂਗਸਟਰ ਨੂੰ ਜੋ ਅਸਲਾ ਸਪਲਾਈ ਹੋਇਆ ਸੀ ਉਹ ਇਸੇ ਗੁਰਮੀਤ ਸਿੰਘ ਮੀਤਾ ਵਲੋਂ ਕੀਤਾ ਗਿਆ ਸੀ। ਉਸ ਮਾਮਲੇ ’ਚ ਇਹ ਲੋੜੀਂਦਾ ਸੀ ਅਤੇ ਉਸਦੇ ਨਾਲ ਹੀ ਅੰਮ੍ਰਿਤਸਰ ਪੁਲਸ ਨੂੰ ਵੀ ਇਕ ਕਤਲ ਮਾਮਲੇ ’ਚ ਇਹ ਗੈਂਗਸਟਰ ਲੋੜੀਂਦਾ ਸੀ। ਹੁਣ ਪੁਲਿਸ ਦਾ ਕਹਿਣਾ ਹੈ ਕਿ ਇਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ। ਮੁਲਜ਼ਮ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਮੁਫ਼ਤ ’ਚ ਕਣਕ ਲੈਣ ਵਾਲੇ ਲਾਭਪਾਤਰੀਆਂ ਲਈ ਬੁਰੀ ਖ਼ਬਰ, ਕੇਂਦਰ ਸਰਕਾਰ ਨੇ ਦਿੱਤਾ ਵੱਡਾ ਝਟਕਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਫਰੀਦਕੋਟ 'ਚ ਪਰਿਵਾਰ ਨਾਲ ਵਾਪਰਿਆ ਹਾਦਸਾ, ਸੇਮ ਨਾਲੇ 'ਚ ਡਿੱਗੀ ਕਾਰ
NEXT STORY