ਗੁਰਦਾਸਪੁਰ (ਜੀਤ ਮਠਾਰੂ) : ਥਾਣਾ ਸਿਟੀ ਦੀ ਪੁਲਸ ਨੇ ਕੇਂਦਰੀ ਜੇਲ੍ਹ ਗੁਰਦਾਸਪੁਰ ’ਚ ਸਜ਼ਾ ਕੱਟ ਰਹੇ ਕੈਦੀ ’ਤੇ ਸੂਏ ਅਤੇ ਕਰਦਾਂ ਨਾਲ ਹਮਲਾ ਕਰਨ ਵਾਲੇ 4 ਕੈਦੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸੇਵਕ ਸਿੰਘ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ, ਉਸਦੇ ਤਾਏ ਦਾ ਲੜਕਾ ਅਮਰਿੰਦਰ ਸਿੰਘ ਵੀ ਸਜ਼ਾ ਕੱਟ ਰਿਹਾ ਹੈ। 31 ਦਸੰਬਰ ਨੂੰ ਦੁਪਹਿਰ ਕਰੀਬ 3.30 ਵਜੇ ਉਹ ਸਬਜ਼ੀ ਲੈਣ ਲਈ ਕਨਟੀਨ ’ਤੇ ਖੜ੍ਹਾ ਸੀ ਕਿ ਹਵਾਲਾਤੀ ਗੁਰਵਿੰਦਰ ਸਿੰਘ, ਹਵਾਲਾਤੀ ਗੁਰਸੇਵਕ ਸਿੰਘ, ਕੈਦੀ ਹਰਪ੍ਰੀਤ ਸਿੰਘ, ਬੰਦੀ ਪਵਨ ਕੁਮਾਰ ਨੇ ਸੂਏ ਅਤੇ ਕਰਦਾਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਪੁਲਸ ਨੇ ਸੇਵਕ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਚਾਰ ਕੈਦੀਆਂ ਦੇ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।
ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਦੀ ਹੋਵੇਗੀ ਕਾਇਆ-ਕਲਪ, ਪੰਜਾਬ ਸਰਕਾਰ ਨੇ ਉਲੀਕੀ ਯੋਜਨਾ
NEXT STORY