ਅਬੋਹਰ(ਸੁਨੀਲ, ਰਹੇਜਾ)—ਥਾਣਾ ਖੂਈਆ ਸਰਵਰ ਮੁਖੀ ਬਲਵਿੰਦਰ ਸਿੰਘ ਟੋਹਰੀ ਤੇ ਸਹਾਇਕ ਸਬ-ਇੰਸਪੈਕਟਰ ਹਰਿੰਦਰ ਸਿੰਘ ਨੇ ਦੋ ਭੈਣਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਭਜਾਉਣ ਦੇ ਦੋਸ਼ 'ਚ ਪੁਲਸ ਨੇ ਮਮੇਰੇ ਭਰਾ ਨੂੰ ਕਾਬੂ ਕਰ ਲਿਆ। ਉਸਨੂੰ ਮਾਣਯੋਗ ਜੱਜ ਜਸਬੀਰ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਜਿਥੇ ਉਸਨੂੰ ਮਾਣਯੋਗ ਜੱਜ ਨੇ ਜੇਲ ਭੇਜਣ ਦੇ ਹੁਕਮ ਦਿੱਤੇ। ਮਿਲੀ ਜਾਣਕਾਰੀ ਅਨੁਸਾਰ ਥਾਣਾ ਖੂਈਆਂ ਸਰਵਰ ਪੁਲਸ ਨੂੰ ਦਿੱਤੇ ਪੂਨਮ ਰਾਣੀ ਦਾਨੇਵਾਲਾ ਸਤਕੋਸੀ ਦੇ ਬਿਆਨਾਂ ਦੇ ਆਧਾਰ 'ਤੇ ਜਸਪਾਲ ਸਿੰਘ ਉਰਫ ਜੱਸੀ ਪੁੱਤਰ ਮੱਖਣ ਸਿੰਘ, ਬਲਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਮੱਖਣ ਸਿੰਘ, ਮਾਂ ਵਿਦਿਆ ਦੇਵੀ ਪਤਨੀ ਮੱਖਣ ਸਿੰਘ ਵਾਸੀ ਦਾਨੇਵਾਲਾ ਸਤਕੋਸੀ, ਅਰੁਣ ਪੁੱਤਰ ਦੁੱਲੀ ਚੰਦ ਵਾਸੀ ਬੀਕਾਨੇਰ ਖਿਲਾਫ ਮਾਮਲਾ ਦਰਜ ਕਰ ਲਿਆ। ਪੁਲਸ ਨੇ ਦੋ ਭੈਣਾਂ ਪੂਨਮ ਤੇ ਮਨੀਸ਼ਾ ਨੂੰ ਬਰਾਮਦ ਕਰਕੇ, ਉਨ੍ਹਾਂ ਦਾ ਮੈਡੀਕਲ ਕਰਵਾਇਆ ਗਿਆ ਤੇ ਮੈਡੀਕਲ ਰਿਪੋਰਟ ਵਿਚ ਜਾਂਚ ਬਾਅਦ ਪੁਲਸ ਨੇ ਇਕ ਦੋਸ਼ੀ ਜਸਪਾਲ ਸਿੰਘ ਵਿਰੁੱਧ 376 ਦਾ ਵਾਧਾ ਕਰ ਦਿੱਤਾ ਗਿਆ ਹੈ। ਪੁਲਸ ਕਪਤਾਨ ਅਮਰਜੀਤ ਸਿੰਘ ਤੇ ਪੁਲਸ ਉਪਕਪਤਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਨੇ ਹੁਣ ਤੱਕ ਅਰੁਣ ਕੁਮਾਰ ਪੁੱਤਰ ਦੁਲੀ ਚੰਦ ਨੂੰ ਹੀ ਕਾਬੂ ਕੀਤਾ ਹੈ। ਦੋ ਭਰਾ ਤੇ ਮਾਂ ਅਜੇ ਇਸ ਮਾਮਲੇ 'ਚ ਫਰਾਰ ਦੱਸੇ ਜਾ ਰਹੇ ਹਨ। ਪੁਲਸ ਵੱਲੋਂ ਉਨ੍ਹਾਂ ਦੀ ਤਲਾਸ਼ ਜਾਰੀ ਹੈ।
ਜੇਕਰ ਕਸ਼ਮੀਰੀ ਆਤੰਕੀ ਨਾ ਸੁਧਰੇ ਤਾਂ ਕਸ਼ਮੀਰੀਆਂ ਨੂੰ ਪੰਜਾਬ 'ਚੋਂ ਕੱਢਣ ਦੇ ਲਈ ਮਜਬੂਰ ਹੋਵਾਂਗੇ : ਵਪਾਰ ਮੰਡਲ
NEXT STORY