ਅਬੋਹਰ(ਸੁਨੀਲ) : ਨਾਰਕੋਟਿਕਸ ਸੈਲ ਰੇਂਜ ਮੁਖੀ ਸਜਨ ਸਿੰਘ ਤੇ ਸਹਾਇਕ ਸਬ ਇੰਸਪੈਕਟਰ ਰਮੇਸ਼ ਸਿੰਘ ਨੇ ਪੁਲਸ ਪਾਰਟੀ ਸਣੇ 4 ਮਹਿਲਾਵਾਂ ਨੂੰ ਇਸ ਦੋਸ਼ ਚ ਗ੍ਰਿਫਤਾਰ ਕੀਤਾ ਸੀ ਕਿ ਚਾਰਾਂ ਮਹਿਲਾਵਾਂ ਇਸ ਖੇਤਰ ਵਿੱਚ ਆਪਣੇ ਆਪ ਨੂੰ ਰਿਸ਼ਤੇਦਾਰ ਦੱਸ ਕੇ ਗੱਡੀ ਵਿੱਚ ਬਿਠਾ ਕੇ ਲੁਟ-ਖੋਹ ਕਰਦੀਆਂ ਹਨ। ਚਾਰੋ ਮਹਿਲਾਵਾਂ ਖਿਲਾਫ ਨਗਰ ਥਾਣਾ ਅਬੋਹਰ ਨਗਰ ਥਾਣਾ ਨੰ. 1 ਚ ਮਾਮਲਾ ਦਰਜ ਕਰਕੇ ਸੀਨੀਅਰ ਮਾਨਯੋਗ ਜੱਜ ਅਮਰੀਸ਼ ਕੁਮਾਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ, ਜਿਥੇ ਉਨ੍ਹਾਂ ਨੂੰ 2 ਦਿਨ ਦੇ ਪੁਲਸ ਰਿਮਾਂਡ ਤੇ ਭੇਜਿਆ ਗਿਆ।
ਸੂਤਰਾਂ ਅਨੁਸਾਰ ਇਨਾਂ ਮਹਿਲਾਵਾਂ ਨੇ ਕੁਝ ਦਿਨ ਪਹਿਲਾਂ ਇਕ ਵਕੀਲ ਦਾ ਕੜਾ ਵੀ ਉਤਾਰਿਆ ਸੀ ਅਤੇ ਇਕ ਹੋਰ ਮਾਮਲੇ ਵਿੱਚ ਸਹਾਇਕ ਸਬ ਇੰਸਪੈਕਟਰ ਜਸਵਿੰਦਰ ਸਿੰਘ ਦੀ ਸੱਸ ਨੂੰ ਵਰਗਲਾ ਕੇ ਗੱਡੀ ਵਿੱਚ ਬਿਠਾ ਕੇ ਜਸਵਿੰਦਰ ਕੌਰ ਪੱਤਨੀ ਸੁਰਜੀਤ ਸਿੰਘ ਵਾਸੀ ਡੰਗਰਖੇੜਾ ਦੀ ਕੰਨ ਦੀ ਬਾਲੀਆਂ ਉਤਾਰ ਲਈਆਂ ਸਨ। ਇਸ ਪ੍ਰਕਾਰ ਕਈ ਹੋਰ ਮਾਮਲੇ ਸਾਹਮਣੇ ਆਏ ਹਨ। ਚਾਰਾਂ ਮਹਿਲਾਵਾਂ ਖਿਲਾਫ ਫਿਰੋਜ਼ਪੁਰ, ਮੁਕਤਸਰ, ਬਠਿੰਡਾ ਤੇ ਹੋਰ ਸ਼ਹਿਰਾਂ ਵਿੱਚ ਮਾਮਲੇ ਦਰਜ ਹਨ। ਇਨ੍ਹਾਂ ਔਰਤਾਂ ਦੀ ਪਛਾਣ ਸੁਰਜੀਤ ਕੌਰ ਉਰਫ ਜੀਤਾ ਪਤਨੀ ਮਿਠੂ ਸਿੰਘ ਵਾਸੀ ਬਰਨਾਲਾ, ਨਬੀ ਪਤਨੀ ਦੀਪ ਸਿਘ ਵਾਸੀ ਬਰਨਾਲਾ, ਰਾਣੋ ਪਤਨੀ ਗੁਲਜ਼ਾਰ ਸਿੰਘ ਵਾਸੀ ਬਰਨਾਲਾ, ਕੈਲੋ ਪਤਨੀ ਭੋਲਾ ਸਿੰਘ ਵਾਸੀ ਬਰਨਾਲਾ ਦੇ ਨਾਮ ਤੋਂ ਹੋਈ ਹੈ, ਨੂੰ ਪੁਲਸ ਰਿਮਾਂਡ ਤੋਂ ਬਾਅਦ ਮਾਨਯੋਗ ਜੱਜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਥੇ ਸੀਨੀਅਰ ਜੱਜ ਅਮਰੀਸ਼ ਕੁਮਾਰ ਨੇ ਉਨਾਂ ਨੂੰ ਜੇਲ ਭੇਜਣ ਦੇ ਆਦੇਸ਼ ਦਿੱਤੇ।
ਨਵਜੋਤ ਸਿੰਘ ਸਿੱਧੂ ਖਿਲਾਫ ਫੁੱਟਿਆ ਗੁੱਸਾ, ਜਲੰਧਰ ਨਗਰ-ਨਿਗਮ ਦੇ ਮੁਲਾਜ਼ਮਾਂ ਨੇ ਦਿੱਤਾ ਧਰਨਾ
NEXT STORY