ਨਵਾਂਸ਼ਹਿਰ, (ਮਨੋਰੰਜਨ)- ਸ਼ੁੱਕਰਵਾਰ ਬਾਅਦ ਦੁਪਹਿਰ ਚੰਡੀਗਡ਼੍ਹ ਚੌਕ ਵਿਚ ਇਕ ਬਿਨਾਂ ਨੰਬਰ ਪਲੇਟ ਦੀ ਸਵਿਫਟ ਕਾਰ ਚਾਲਕ ਵੱਲੋਂ ਪੀ.ਸੀ.ਆਰ. ਪਾਰਟੀ ’ਤੇ ਕਾਰ ਚਡ਼੍ਹਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿਚ ਨਾਮਜ਼ਦ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੇ ਅਦਾਲਤ ਨੇ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ’ਤੇ ਜੇਲ ਭੇਜ ਦਿੱਤਾ ਹੈ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਪਵਿੰਦਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਤੋਂ ਜੋ ਪਾਸਪੋਰਟ ਮਿਲੇ ਸਨ ਉਹ ਅਲੱਗ-ਅਲੱਗ ਲੋਕਾਂ ਨੇ ਵਿਦੇਸ਼ ਜਾਣ ਲਈ ਉਸ ਨੂੰ ਫਾਰਮ ਭਰਨ ਲਈ ਦਿੱਤੇ ਸਨ। ਇਸ ਸਬੰਧ ਵਿਚ ਕਿਸੇ ਵੀ ਵਿਅਕਤੀ ਦੀ ਕੋਈ ਸ਼ਿਕਾਇਤ ਨਹੀਂ ਆਈ। ਇਸ ਦੇ ਇਲਾਵਾ ਪੁੱਛਗਿੱਛ ਵਿਚ ਮੁਲਜ਼ਮ ਦੀ ਕ੍ਰਾਈਮ ਨਾਲ ਸਬੰਧਤ ਕੋਈ ਹਿਸਟਰੀ ਵੀ ਸਾਹਮਣੇ ਨਹੀਂ ਆਈ। ਪੁਲਸ ਨੇ ਮੁਲਜ਼ਮ ਖਿਲਾਫ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਤੇ ਤੇਜ਼ ਰਫਤਾਰ ਗੱਡੀ ਚਲਾ ਕੇ ਨੁਕਸਾਨ ਕਰਨ ਸਬੰਧੀ ਮਾਮਲਾ ਦਰਜ ਕੀਤਾ ਹੈ। ਕਾਰ ਨਾ ਰੋਕਣ ’ਤੇ ਪੀ.ਸੀ.ਆਰ. ਪਾਰਟੀ ਨੇ ਉਸ ਦਾ ਪਿੱਛਾ ਕਰਦੇ ਹੋਏ ਸਲੋਹ ਰੋਡ ਦੀ ਫਰੈਂਡਜ਼ ਕਾਲੋਨੀ ਵਿਚ ਹਵਾਈ ਫਾਇਰ ਕਰਦੇ ਹੋਏ ਮੁਲਜ਼ਮ ਨੂੰ ਕਾਬੂ ਕੀਤਾ ਸੀ।
ਮੁਸਤੈਦੀ ਨਾਲ ਡਿਊਟੀ ਨਿਭਾਉਣ ਵਾਲੇ ਪੁਲਸ ਕਰਮਚਾਰੀ ਸਨਮਾਨਤ : ਬਿਨਾਂ ਨੰਬਰ ਦੀ ਸਵਿਫਟ ਕਾਰ ਚਾਲਕ ਵੱਲੋਂ ਨਾਕੇ ’ਤੇ ਨਾ ਰੁਕਣ ’ਤੇ ਕਾਰ ਚਾਲਕ ਦਾ ਪਿੱਛਾ ਕਰ ਕੇ ਉਸ ਨੂੰ ਕਾਬੂ ਕਰਨ ਵਾਲੇ ਪੀ.ਸੀ.ਆਰ. ਦੇ ਦੋ ਪੁਲਸ ਕਰਮਚਾਰੀਅਾਂ ਨੂੰ ਐੱਸ.ਐੱਸ.ਪੀ. ਦੀਪਕ ਹਿਲੌਰੀ ਨੇ ਸਨਮਾਨਤ ਕੀਤਾ। ਉਨ੍ਹਾਂ ਕਿਹਾ ਕਿ ਹੈੱਡ ਕਾਂਸਟੇਬਲ ਅਸ਼ਵਨੀ ਕੁਮਾਰ ਤੇ ਕਾਂਸਟੇਬਲ ਹੇਮ ਰਾਜ ਨੇ ਪ੍ਰਸ਼ੰਸਾਯੋਗ ਡਿਊਟੀ ਨਿਭਾਈ ਹੈ। ਕਾਰ ਵਿਚ ਕੋਈ ਵੀ ਸ਼ਰਾਰਤੀ ਅਨਸਰ ਜਾਂ ਕੋਈ ਗੈਂਗਸਟਰ ਵੀ ਹੋ ਸਕਦਾ ਸੀ। ਉਨ੍ਹਾਂ ਪੁਲਸ ਕਰਮਚਾਰੀਅਾਂ ਤੇ ਅਧਿਕਾਰੀਅਾਂ ਨੂੰ ਵੀ ਭਵਿੱਖ ਵਿਚ ਇਸੇ ਤਰ੍ਹਾਂ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾਉਣ ਦੇ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐੱਸ.ਪੀ. ਹਰੀਸ਼ ਦਿਆਮਾ, ਐੱਸ.ਪੀ. ਮਨਵਿੰਦਰ ਸਿੰਘ, ਡੀ.ਐੱਸ.ਪੀ. ਮੁਖਤਿਆਰ ਰਾਏ ਤੇ ਕਈ ਹੋਰ ਪੁਲਸ ਅਧਿਕਾਰੀ ਹਾਜ਼ਰ ਸਨ।
ਰਾਹੁਲ ਦੇ ਸੰਸਦ 'ਚ ਭਾਸ਼ਣ ਨੇ ਸਿਆਸਤ 'ਚ ਭੂਚਾਲ ਲਿਆ ਦਿੱਤਾ : ਜਾਖੜ
NEXT STORY