ਜੈਤੋ (ਵਿਪਨ) - ਕੋਟਕਪੂਰਾ ਰੋਡ 'ਤੇ ਬੀਤੇ ਦਿਨ ਰੇਲਵੇ ਪੁਲੀ ਨੇੜੇ ਨਹਿਰ 'ਚ ਨਹਾਉਂਦੇ ਸਮੇਂ ਡੁੱਬੇ ਦੂਜੇ ਬੱਚੇ ਗਲੋਟ (11) ਦੀ ਭਾਲ ਕੀਤੀ ਜਾ ਰਹੀ ਸੀ, ਜਿਸ ਦੀ ਲਾਸ਼ ਬੁੱਟਰ ਬਖੂਆ ਤੋਂ ਗੋਤਾਖੋਰਾਂ ਨੇ ਬਰਾਮਦ ਕਰ ਲਈ ਹੈ। ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੁਲਸ ਪ੍ਰਸ਼ਾਸਨ ਅਤੇ ਐੱਨ. ਡੀ. ਆਰ. ਐੱਫ. ਦੀ ਟੀਮ ਨੇ ਜੈਤੋ ਦੇ ਸਿਵਲ ਹਸਪਤਾਲ ਭੇਜ ਦਿੱਤੀ ਹੈ। ਦੱਸ ਦੇਈਏ ਕਿ ਵਿਸ਼ਾਲ (10) ਪੁੱਤਰ ਰਿੰਕੂ ਵਾਸੀ ਫਰੀਦਕੋਟ, ਜੋ ਚਾਰ ਦਿਨ ਪਹਿਲਾਂ ਜੈਤੋ ਵਿਖੇ ਆਪਣੀ ਮਾਸੀ ਕੋਲ ਆਇਆ ਸੀ ਅਤੇ ਗਲੋਟ (11) ਪੁੱਤਰ ਰਾਜ ਕੁਮਾਰ ਵਾਸੀ ਜੈਤੋ, ਨਹਿਰ 'ਚ ਨਹਾਉਣ ਲਈ ਚਲੇ ਗਏ ਅਤੇ ਡੁੱਬ ਗਏ। ਇਨ੍ਹਾਂ ਬੱਚਿਆਂ ਨੂੰ ਡੁੱਬਦਾ ਦੇਖ ਲੋਕਾਂ ਨੇ ਰੌਲਾ ਪਾ ਦਿੱਤਾ ਸੀ, ਜਿਸ ਦੌਰਾਨ ਉਨ੍ਹਾਂ ਵਿਸ਼ਾਲ ਨੂੰ ਮੌਕੇ ਤੋਂ ਬਚਾ ਲਿਆ ਸੀ।
ਮੁੰਡਿਆਂ ਨੇ ਦੌੜਾ-ਦੌੜਾ ਕੇ ਕੁੱਟਿਆ ਪੁਲਸ ਵਾਲਾ (ਵੀਡੀਓ)
NEXT STORY