ਜੈਤੋ (ਰਘੂਨਦੰਨ, ਪਰਾਸ਼ਰ ) - ਨਵੇਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਸੱਦੇ ਨੂੰ ਜੈਤੋ ਅਤੇ ਆਸ-ਪਾਸ ਇਲਾਕੇ ਦੀਆਂ ਮੰਡੀਆਂ, ਕਸਬਿਆਂ ਅਤੇ ਪਿੰਡਾਂ ਵਿੱਚ ਭਰਵਾਂ ਹੁੰਗਾਰਾ ਮਿਲਿਆ। ਭਾਰਤ ਬੰਦ ਦੇ ਮੌਕੇ ਸਮੂਹ ਦੁਕਾਨਦਾਰਾਂ , ਵਪਾਰੀ ਵਰਗ, ਸਬਜ਼ੀਆਂ, ਫਰੂਟਾਂ ਅਤੇ ਹੇਰਨਾਂ ਰੇਹੜੀਆਂ ਵਾਲਿਆਂ ਨੇ ਆਪਣੇ ਕਾਰੋਬਾਰ ਬੰਦ ਰੱਖੇ।
ਕੇਂਦਰ ਸਰਕਾਰ ਦੀ ਤਾਨਾਸ਼ਾਹੀ ਖ਼ਤਮ ਕਰਨ ਲਈ ਭਾਰਤੀ ਗਿਣਤੀ ਵਿਚ ਕਿਸਾਨਾਂ ਨੇ ਸ਼ਾਂਤੀ ਪੂਰਨ ਧਰਨਾ ਦਿੱਤਾ ਗਿਆ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਆਪਣੇ ਅੜੀਅਲ ਵਤੀਰੇ ਨੂੰ ਤੁਰੰਤ ਛੱਡ ਕੇ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਅਤੇ ਬੀਤੇਂ ਕਈ ਮਹੀਨਿਆਂ ਤੋਂ ਲਗਾਤਾਰ ਚੱਲ ਰਹੇ ਧਰਨਿਆਂ ਨੂੰ ਖ਼ਤਮ ਕਰਵਾਇਆ ਜਾਵੇ।
ਨਵਜੋਤ ਸਿੱਧੂ ਦੇ ਮਾਮਲੇ ’ਚ ਕੈਪਟਨ ਅਮਰਿੰਦਰ ਸਿੰਘ ਨੇ ਖੋਲ੍ਹੇ ਪੱਤੇ, ਹੁਣ ਗੇਂਦ ਸਿੱਧੂ ਦੇ ਪਾਲ਼ੇ ’ਚ
NEXT STORY