ਜੈਤੋ (ਜਗਤਾਰ, ਜਿੰਦਲ) - ਫਰੀਦਕੋਟ ਦੇ ਕਸਬਾ ਜੈਤੋ ਦੇ ਨਾਲ ਲੱਗਦੇ ਪਿੰਡ ਗੁਰੂ ਕੀ ਢਾਬ ਵਿਖੇ ਸ਼ਰਧਾਲੂਆਂ ਨਾਲ ਭਰੀ ਇਕ ਮਿਨੀ ਬਸ ਪੇੜ ਨਾਲ ਟਕਰਾ ਜਾਣ ਦੀ ਸੂਚਨਾ ਮਿਲੀ ਹੈ। ਬੱਸ ਦੇ ਟਕਰਾ ਜਾਣ ਕਾਰਨ ਵਾਪਰੇ ਹਾਦਸੇ ’ਚ ਅੱਧੇ ਦਰਜਨ ਤੋਂ ਵੱਧ ਲੋਕ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਜੈਤੋ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਸ਼ਰਧਾਲੂਆਂ ਨਾਲ ਭਰੀ ਇਹ ਬਸ ਜਗਰਾਓਂ ਤੋਂ ਗਿੱਦੜਬਾਹਾ ਵੱਲ ਜਾ ਰਹੀ ਸੀ। ਪਿੰਡ ਗੁਰੂ ਕੀ ਢਾਬ ਵਿਖੇ ਅਚਾਨਕ ਬਸ ਦਾ ਸਤੁੰਲਨ ਵਿਗੜ ਗਿਆ, ਜਿਸ ਕਾਰਨ ਬਸ ਡਰਾਈਵਰ ਸਾਈਡ ਵੱਲ ਇਕ ਦਰੱਖਤ ਨਾਲ ਜਾ ਟਕਰਾਈ।
ਘਟਨਾ ਦੀ ਸੂਚਨਾ ਮਿਲਦੇ ਜੈਤੋ ਦੀ ਸਮਾਜ ਸੇਵੀ ਸੰਸਥਾ ਗੋਮੁਖ ਸਹਾਰਾ ਲੰਗਰ ਕਮੇਟੀ ਅਤੇ ਨੌਜਵਾਨ ਵੈੱਲਫੇਅਰ ਸੋਸਾਇਟੀ ਜੈਤੋ ਦੇ ਆਗੂ ਤੁਰੰਤ ਘਟਨਾ ਸਥਾਨ ’ਤੇ ਪਹੁੰਚ ਗਏ। ਹਸਪਤਾਲ ’ਚ ਐਮਰਜੈਂਸੀ ਡਾਕਟਰ ਨਾ ਹੋਣ ਕਾਰਣ ਹਸਪਤਾਲ ’ਚ ਮੌਜੂਦ ਨਰਸਾਂ ਵਲੋਂ ਕਈ ਜ਼ਖਮੀਆਂ ਨੂੰ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ। ਇਸ ਸਮੇਂ ਸਮਾਜ ਸੇਵਕ ਸਵਰਨ ਸਿੰਘ, ਨਵਦੀਪ ਸਪਰਾ, ਲਲਿਤ ਕੁਮਾਰ, ਦੀਪਕ ਸਿੰਗਲਾ, ਰੇਸ਼ਮਾਂ ਸਿੰਘ ਸ਼ੇਰੂ, ਕੇਸ਼ੋ ਰਾਮ ਅਤੇ ਫਤਿਹ ਸਿੰਘ ਵੀ ਮੌਜੂਦ ਸਨ। ਡਰਾਈਵਰ ਕੇਸ਼ੋ ਰਾਮ ਨੇ ਦੱਸਿਆ ਕਿ ਇਸ ਬਸ ’ਚ ਗਿੱਦੜਬਾਹਾ ਦੀ ਸੰਗਤ ਸੀ। ਇਨ੍ਹਾਂ ਨੇ ਜੈਨ ਮੰਦਰ ਜੈਤੋ ਵਿਖੇ ਵੀ ਮੱਥਾ ਟੇਕਣ ਲਈ ਆਉਣਾ ਸੀ।
ਲੁਧਿਆਣਾ ਦੀ ਕੱਪੜਾ ਫੈਕਟਰੀ 'ਚ ਭਿਆਨਕ ਅੱਗ, ਮਚੀ ਹਫੜਾ-ਦਫੜੀ (ਵੀਡੀਓ)
NEXT STORY