ਜਲਾਲਾਬਾਦ (ਨਾਗਪਾਲ, ਸੇਤੀਆ, ਸੁਮਿਤ) – ਸੀਮਾਪੱਟੀ ਖੇਤਰ ਜਲਾਲਾਬਾਦ 'ਚ ਨੌਜਵਾਨ ਜਿਥੇ ਚਿੱਟਾ ਖਾਣ ਨਾਲ ਮੌਤ ਦੇ ਮੂੰਹ 'ਚ ਜਾ ਰਹੇ ਹਨ ਤਾਂ ਉਥੇ ਹੀ ਚਿੱਟੇ ਅਤੇ ਹੋਰ ਕਾਰਨਾਂ ਕਰਕੇ ਵੀ ਐੱਚ. ਆਈ. ਵੀ. ਦਾ ਵੀ ਸ਼ਿਕਾਰ ਹੋ ਰਹੇ ਹਨ। ਜੇਕਰ ਅੰਕੜਿਆਂ 'ਤੇ ਗੌਰ ਕੀਤਾ ਜਾਵੇ ਤਾਂ ਜਲਾਲਾਬਾਦ ਖੇਤਰ 'ਚ ਪਿਛਲੇ ਕਰੀਬ 2 ਮਹੀਨਿਆਂ ਵਿਚ ਜਾਂਚ ਹੋਈ ਰਜਿਸਟ੍ਰੇਸ਼ਨ 'ਚ 56 ਨੌਜਵਾਨ ਐੱਚ. ਆਈ. ਵੀ. ਪਾਜ਼ੇਟਿਵ ਪਾਏ ਗਏ ਹਨ। ਇਸ ਸਬੰਧੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਤੁਸੀਂ ਧਿਆਨ 'ਚ ਲਿਆ ਦਿੱਤਾ ਹੈ ਤਾਂ ਉਹ ਜ਼ਿਲਾ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਨਗੇ ਅਤੇ ਜਲਦ ਹੀ ਜਲਾਲਾਬਾਦ ਖੇਤਰ 'ਚ ਰਿਪੋਰਟ ਲਈ ਜਾਵੇਗੀ। ਜਾਣਕਾਰੀ ਅਨੁਸਾਰ ਚਿੱਟੇ ਦੇ ਫੈਲਾਅ ਦੀ ਸਮੱਸਿਆ ਪੂਰੇ ਪੰਜਾਬ 'ਚ ਹੈ। ਹਾਲਾਂਕਿ ਸਰਕਾਰ ਆਪਣਾ ਕੰਮ ਕਰ ਰਹੀ ਹੈ ਕਿ ਕਿਧਰੇ ਨਾ ਕਿਧਰੇ ਚਿੱਟੇ ਨੂੰ ਖਤਮ ਕੀਤਾ ਜਾ ਸਕੇ ਪਰ ਸਰਕਾਰ ਅਜੇ ਤੱਕ ਕਾਮਯਾਬ ਨਹੀਂ ਹੋ ਸਕੀ ਹੈ। ਲਾਲਚੀ ਤੰਤਰ ਕਾਰਣ ਇਹ ਨਸ਼ਾ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ ਅਤੇ ਨੌਜਵਾਨ ਮੌਤ ਦੇ ਮੂੰਹ 'ਚ ਜਾ ਰਹੇ ਹਨ।
ਸਿਰਫ ਜੇ ਜਲਾਲਾਬਾਦ ਦੀ ਗੱਲ ਕੀਤੀ ਜਾਵੇ ਤਾਂ ਸਿਵਲ ਹਸਪਤਾਲ ਦੇ ਓ. ਓ. ਟੀ. ਐੱਸ. ਸੈਂਟਰ ਤੋਂ ਲਏ ਪਿਛਲੇ ਦੋ ਮਹੀਨਿਆਂ ਦੇ ਅੰਕੜੇ ਅਨੁਸਾਰ ਕੁਲ 60 ਐਡਿਕਟ ਨੌਜਵਾਨਾਂ ਨੂੰ ਰਜਿਸਟ੍ਰੇਸ਼ਨ ਹੋਈ ਸੀ ਅਤੇ ਜਾਂਚ 'ਚ 56 ਨੌਜਵਾਨ ਐੱਚ. ਆਈ. ਵੀ. ਪਾਜ਼ੇਟਿਵ ਪਾਏ ਗਏ ਹਨ ਅਤੇ ਇਸ ਤੋਂ ਹਿਸਾਬ ਲਾਇਆ ਜਾ ਸਕਦਾ ਹੈ ਕਿ 95 ਫੀਸਦੀ ਨਸ਼ੇੜੀ ਨੌਜਵਾਨ ਐੱਚ. ਆਈ. ਵੀ. ਪਾਜ਼ੇਟਿਵ ਹਨ। ਦੱਸ ਦੇਈਏ ਕਿ ਪਿੰਡ ਚੱਕ ਮੋਹਕਮ ਅਰਾਈਆਂ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਸੀ। ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਸੀ ਕਿ ਪਿੰਡ 'ਚ 10 ਤੋਂ 15 ਨੌਜਵਾਨ ਐੱਚ. ਆਈ. ਵੀ. ਦੀ ਗ੍ਰਿਫਤ 'ਚ ਹਨ ਪਰ ਇਸ 'ਤੇ ਪੁਲਸ ਵਿਭਾਗ ਵਲੋਂ ਕੋਈ ਕਾਰਵਾਈ ਕੀਤੀ ਨਹੀਂ ਗਈ ਅਤੇ ਨਾ ਹੀ ਸਿਹਤ ਵਿਭਾਗ ਨਾਲ ਤਾਲਮੇਲ ਕੀਤਾ ਗਿਆ।
ਚਿੱਟੇ ਤੋਂ ਬਚਿਆ ਜਾ ਸਕਦੈ : ਨਸ਼ਾ ਛੱਡ ਚੁੱਕੇ ਨੌਜਵਾਨ
ਜਲਾਲਾਬਾਦ ਦੇ ਰਹਿਣ ਵਾਲੇ ਸੁਖਬੀਰ ਦਾ ਕਹਿਣਾ ਹੈ ਕਿ ਉਹ ਖੁਦ 2005 ਤੋਂ ਲੈ ਕੇ 2013 ਤੱਕ ਹੈਰੋਇਨ ਦਾ ਸੇਵਨ ਕਰਦਾ ਰਿਹਾ ਹੈ ਅਤੇ ਚਿੱਟੇ ਦਾ ਸੇਵਨ ਕਰਨ ਲਈ ਉਹ ਘਰ ਵਿਚ ਤਰ੍ਹਾਂ-ਤਰ੍ਹਾਂ ਦੇ ਬਹਾਨੇ ਲਾ ਕੇ ਪੈਸੇ ਲੈਂਦਾ ਸੀ ਪਰ ਜਦ ਉਹ ਫੈਮਿਲੀ ਵਿਚ ਵਾਪਸ ਆਇਆ ਤਾਂ ਫੈਮਿਲੀ ਨੂੰ ਮੇਰਾ ਵਿਵਹਾਰ ਸ਼ੱਕੀ ਲੱਗਾ ਅਤੇ ਫਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਮੈ ਨਸ਼ਾ ਕਰਦਾ ਹਾਂ। ਤਦ ਮੇਰੀ ਮਾਂ ਸਦਮੇ 'ਚ ਰਹਿਣ ਲੱਗੀ ਅਤੇ ਇਸ ਤੋਂ ਬਾਅਦ ਉਸ ਨੇ ਸੋਚਿਆ ਕਿ ਮੈਨੂੰ ਨਸ਼ਾ ਛੱਡਣਾ ਚਾਹੀਦਾ, ਤਦ ਮੈਂ ਸਾਰੀ ਗੱਲ ਦੱਸ ਦਿੱਤੀ ਅਤੇ ਫਿਰ ਮੇਰਾ ਇਲਾਜ ਸ਼ੁਰੂ ਹੋਇਆ ਅਤੇ ਹੌਲੀ-ਹੌਲੀ ਮੈਂ ਨਸ਼ਾ ਕਰਨਾ ਛੱਡ ਦਿੱਤਾ ।
ਕੀ ਕਹਿਣਾ ਹੈ ਸਿਵਲ ਸਰਜਨ ਦਾ
ਇਸ ਸਬੰਧੀ ਜਦ ਸਿਵਲ ਸਰਜਨ ਰਾਜ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਲਾਲਾਬਾਦ ਖੇਤਰ 'ਚ ਐੱਚ. ਆਈ. ਵੀ. ਦੇ ਕੇਸ ਪਾਏ ਜਾਣ ਸਬੰਧੀ ਉਨ੍ਹਾਂ ਨੂੰ ਹਾਲੇ ਜਾਣਕਾਰੀ ਮਿਲੀ ਹੈ ਅਤੇ ਇਸ ਬਾਰੇ ਉਹ ਇਕ ਮੈਡੀਸਨ ਡਾਕਟਰ ਦੀ ਡਿਊਟੀ ਲਾਉਣਗੇ ਅਤੇ ਉੱਚ ਅਫਸਰਾਂ ਦੇ ਨਾਲ ਵਿਚਾਰ-ਵਟਾਂਦਰਾ ਕਰ ਕੇ ਪਿੰਡਾਂ 'ਚ ਬਲੱਡ ਚੈੱਕਅਪ ਕੈਂਪ ਲਾਏ ਜਾਣਗੇ, ਜਿਸ ਨਾਲ ਕਿ ਐੱਚ. ਆਈ. ਵੀ. ਦੇ ਕੇਸਾਂ ਦਾ ਪਤਾ ਲਾਇਆ ਜਾ ਸਕੇ।
ਬਰਗਾੜੀ ਮੋਰਚੇ ਤੋਂ ਵਰ੍ਹੇ ਬਾਅਦ ਪੈਦਾ ਹੋਏ ਨਵੇਂ ਸਮੀਕਰਨ
NEXT STORY