ਬੈਂਗਲੁਰੂ – ਮਹਿੰਦਰਾ ਨੇ ਵੀਰਵਾਰ ਨੂੰ ਆਪਣੀ ਦੇਰ ਤੋਂ ਉਡੀਕੀ ਜਾ ਰਹੀ ਇਲੈਕਟ੍ਰਿਕ ਐੱਸ. ਯੂ. ਵੀ. ਐਕਸ. ਈ. ਵੀ. 9 ਐੱਸ. ਨੂੰ ਭਾਰਤ ਵਿਚ ਲਾਂਚ ਕਰ ਦਿੱਤਾ। ਕੰਪਨੀ ਨੇ ਇਸ ਨੂੰ ‘ਇੰਡੀਆਜ਼ ਬਿਗ ਨਿਊ ਇਲੈਕਟ੍ਰਿਕ’ ਦੱਸਦੇ ਹੋਏ ਦਾਅਵਾ ਕੀਤਾ ਹੈ ਕਿ ਇਹ ਦੇਸ਼ ਦੀ ਪਹਿਲੀ ਅਸਲੀ ਇਲੈਕਟ੍ਰਿਕ-ਓਰਿਜਨ 7-ਸੀਟਰ ਐੱਸ. ਯੂ. ਵੀ. ਹੈ, ਜਿਸ ਨੂੰ ਪੂਰੀ ਤਰ੍ਹਾਂ ਇੰਗਲੋ ਪਲੇਟਫਾਰਮ ’ਚੇ ਵਿਕਸਿਤ ਕੀਤਾ ਗਿਆ ਹੈ। ਇਸ ਦੀ ਸ਼ੁਰੂਆਤੀ ਕੀਮਤ 19.95 ਲੱਖ ਰੁਪਏ ਅਤੇ ਟਾਪ ਮਾਡਲ ਦੀ ਕੀਮਤ 29.45 ਲੱਖ ਰੁਪਏ ਰੱਖੀ ਗਈ ਹੈ।
ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਦੇ ਆਟੋਮੋਟਿਵ ਬਿਜ਼ਨੈੱਸ ਪ੍ਰੈਜ਼ੀਡੈਂਟ ਤੇ ਮਹਿੰਦਰਾ ਇਲੈਕਟ੍ਰਿਕ ਆਟੋਮੋਬਾਈਲ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਆਰ. ਵੇਲੂਸਾਮੀ ਨੇ ਕਿਹਾ,‘‘ਅਸੀਂ ਹਮੇਸ਼ਾ ਤੋਂ ਮੰਨਦੇ ਆਏ ਹਾਂ ਕਿ ਤਕਨੀਕ ਤਾਂ ਹੀ ਸਾਰਥਕ ਹੁੰਦੀ ਹੈ ਜਦੋਂ ਉਹ ਮਨੁੱਖੀ ਸੰਭਾਵਨਾਵਾਂ ਨੂੰ ਵਧਾਏ। ਇੰਗਲੋ ਇਲੈਕਟ੍ਰਿਕ-ਓਰਿਜਨ ਪਲੇਟਫਾਰਮ ’ਤੇ ਬਣੀ ਐਕਸ. ਈ. ਵੀ. 9 ਐੱਸ. ਠੀਕ ਇਹੀ ਕੰਮ ਕਰਦੀ ਹੈ। ਇਹ ਦੂਜਿਆਂ ਨਾਲੋਂ ਕਿਤੇ ਵੱਧ ਸਪੇਸ ਦਿੰਦੀ ਹੈ ਅਤੇ ਆਰਾਮਦੇਹ ਤੇ ਰੌਲਾ-ਰੱਪਾ ਰਹਿਤ ਡ੍ਰਾਈਵ ਦਿੰਦੀ ਹੈ।’’
ਨਲਿਨੀਕਾਂਤ ਗੋਲਗੁੰਟਾ (ਮੁੱਖ ਕਾਰਜਕਾਰੀ ਅਧਿਕਾਰੀ, ਆਟੋਮੋਟਿਵ ਡਵੀਜ਼ਨ, ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਤੇ ਐਗਜ਼ੀਕਿਊਟਿਵ ਡਾਇਰੈਕਟਰ, ਮਹਿੰਦਰਾ ਇਲੈਕਟ੍ਰਿਕ ਆਟੋਮੋਬਾਈਲ ਲਿਮਟਿਡ) ਨੇ ਕਿਹਾ,‘‘ਭਾਰਤੀ ਮੋਬੀਲਿਟੀ ਦਾ ਭਵਿੱਖ ਉਨ੍ਹਾਂ ਬ੍ਰਾਂਡਾਂ ਦਾ ਹੋਵੇਗਾ ਜੋ ਸਿਰਫ ਵਾਹਨਾਂ ਨੂੰ ਇਲੈਕਟ੍ਰਿਕ ਨਹੀਂ ਬਣਾਉਂਦੇ, ਸਗੋਂ ਪੂਰੀ ਕੈਟਾਗਰੀ ਦੀ ਨਵੇਂ ਸਿਰਿਓਂ ਕਲਪਨਾ ਕਰਦੇ ਹਨ। ਇਹ ਐੱਸ. ਯੂ. ਵੀ. ਮਹਿੰਦਰਾ ਲਈ ਨਵੇਂ ਤੇ ਵੱਡੇ ਇਲੈਕਟ੍ਰਿਕ ਯੁੱਗ ਦੀ ਸ਼ੁਰੂਆਤ ਹੈ। 19.95 ਲੱਖ ਰੁਪਏ ਦੀ ਦਿਲਖਿੱਚਵੀਂ ਸ਼ੁਰੂਆਤੀ ਕੀਮਤ ਇਸ ਨੂੰ ਇਕ ਹਾਈਟੈੱਕ ਪਰ ਆਸਾਨੀ ਨਾਲ ਪਹੁੰਚ ਵਿਚ ਆਉਣ ਵਾਲਾ ਉਤਪਾਦ ਬਣਾਉਂਦੀ ਹੈ। ਇਸ ਦੀ ਬੁਕਿੰਗ 14 ਜਨਵਰੀ ਤੋਂ ਸ਼ੁਰੂ ਹੋਵੇਗੀ ਅਤੇ ਡਲਿਵਰੀ 23 ਜਨਵਰੀ ਤੋਂ ਸ਼ੁਰੂ ਹੋ ਜਾਵੇਗੀ।’’
ਮਹਿੰਦਰਾ ਦਾ ਦਾਅਵਾ ਹੈ ਕਿ ਇਹ ਐੱਸ. ਯੂ. ਵੀ. 1.2 ਰੁਪਏ ਪ੍ਰਤੀ ਕਿਲੋਮੀਟਰ ’ਤੇ ਚੱਲਦੀ ਹੈ ਅਤੇ ਸਾਂਭ-ਸੰਭਾਲ ਦਾ ਖਰਚਾ ਵੀ ਸਿਰਫ 40 ਪੈਸੇ ਪ੍ਰਤੀ ਕਿਲੋਮੀਟਰ ਹੈ, ਜਿਸ ਨਾਲ ਇਹ ਲੰਮੀ ਮਿਆਦ ’ਚ ਬਹੁਤ ਕਿਫਾਇਤੀ ਬਦਲ ਬਣ ਜਾਂਦੀ ਹੈ।
ਪ੍ਰੀਮੀਅਮ ਡਿਜ਼ਾਈਨ ਤੇ ਹਾਈਟੈੱਕ ਫੀਚਰ
ਮਹਿੰਦਰਾ ਦੇ ਡਿਜ਼ਾਈਨ ਹੈੱਡ ਪ੍ਰਤਾਪ ਬੋਸ ਅਨੁਸਾਰ ਇਸ ਐੱਸ. ਯੂ. ਵੀ. ਨੂੰ ‘ਸਪੇਸ ਦੀ ਨਵੀਂ ਸ਼ੇਪ’ ਦੇ ਰੂਪ ’ਚ ਡਿਜ਼ਾਈਨ ਕੀਤਾ ਗਿਆ ਹੈ। ਇਸ ਵਿਚ ਪੈਨੋਰਮਿਕ ਸਕਾਈਰੂਫ, ਟ੍ਰਿਪਲ 12.3 ਇੰਚ ਸਕ੍ਰੀਨ, ਕੈਪ-ਟੱਚ ਸਵਿੱਚ, ਐਂਬੀਐਂਟ ਲਾਈਟਿੰਗ ਤੇ ਪ੍ਰੀਮੀਅਮ ਇੰਟੀਰੀਅਰ ਦੀ ਵਰਤੋਂ ਕੀਤੀ ਗਈ ਹੈ। ਦੂਜੀ ਕਤਾਰ ’ਚ ਬਾਸ ਮੋਡ, ਵੈਂਟੀਲੇਟਿਡ ਸੀਟਾਂ, ਸਲਾਈਡ-ਰਿਕਲਾਈਨ ਫੰਕਸ਼ਨ, ਸਨਸ਼ੇਡ ਤੇ ਲਾਊਂਜ ਡੈਸਕ ਵਰਗੇ ਫੀਚਰਜ਼ ਇਸ ਨੂੰ ਫੈਮਿਲੀ ਫਰੈਂਡਲੀ ਬਣਾਉਂਦੇ ਹਨ।
ਸੁਰੱਖਿਆ ਤੇ ਕੁਨੈਕਟੀਵਿਟੀ ’ਚ ਵੀ ਬੇਹੱਦ ਮਜ਼ਬੂਤ
ਐਕਸ. ਈ. ਵੀ. 9 ਐੱਸ. ’ਚ 7 ਏਅਰਬੈਗ, ਐੱਲ. 2+ਏ. ਡੀ. ਏ. ਐੱਸ. (5 ਰਾਡਾਰ, 1 ਕੈਮਰਾ), ਡਰਾਈਵਰ ਡ੍ਰੋਸੀਨੈੱਸ ਡਿਟੈਕਸ਼ਨ, 360-ਡਿਗਰੀ ਵਿਊ, ਬਲਾਈਂਡ ਵਿਊ ਮਾਨੀਟਰ ਤੇ ਹਾਈ ਗਰਾਊਂਡ ਕਲੀਅਰੈਂਸ ਵਰਗੇ ਫੀਚਰਜ਼ ਦਿੱਤੇ ਗਏ ਹਨ। ਮਨੋਰੰਜਨ ਲਈ 16-ਸਪੀਕਰ ਹਾਰਮਨ ਕਾਰਡਨ ਸਿਸਟਮ, ਡੌਲਬੀ ਐਟਮਾਸ, ਓ. ਟੀ. ਟੀ. ਤੇ ਸੋਸ਼ਲ ਮੀਡੀਆ ਐਪਸ, 5 ਜੀ ਕੁਨੈਕਟੀਵਿਟੀ ਅਤੇ ਡਿਜੀਟਲ ਕੀ ਵਰਗੇ ਫੀਚਰਜ਼ ਸ਼ਾਮਲ ਹਨ।
ਸੇਵਿੰਗ ਅਕਾਊਂਟ ਹੋ ਜਾਵੇਗਾ ਬੰਦ! ਤੁਹਾਡਾ ਵੀ ਹੈ ਇਸ ਬੈਂਕ 'ਚ ਖਾਤਾ ਤਾਂ ਤੁਰੰਤ ਕਰ ਲਓ ਇਹ ਕੰਮ
NEXT STORY