ਜਲਾਲਾਬਾਦ (ਸੇਤੀਆ,ਸੁਮਿਤ,ਟੀਨੂੰ): ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਜਿੱਥੇ ਸਾਡਾ ਸਿਹਤ ਵਿਭਾਗ ਮਰੀਜ਼ਾਂ ਦੀ ਦੇਖਭਾਲ ਲਈ ਕੰਮ ਕਰ ਰਿਹਾ ਹੈ ਉਥੇ ਹੀ ਇਸ ਬੀਮਾਰੀ ਤੋਂ ਨਿਜਾਤ ਪਾਉਣ ਲਈ ਪ੍ਰਭਾਵਿਤ ਲੋਕਾਂ ਕੋਲ ਪ੍ਰਮਾਤਮਾ ਦਾ ਹੀ ਓਟ ਆਸਰਾ ਬਚਿਆ ਹੈ। ਇਸੇ ਤਰ੍ਹਾਂ ਅਬੋਹਰ ਇਲਾਕੇ ਨਾਲ ਸਬੰਧਤ ਅਤੇ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਤਿੰਨ ਸਾਲਾ ਅਮਾਨਤ ਆਪਣੀ ਅਤੇ ਆਪਣੇ ਪਰਿਵਾਰ ਦੀ ਸਲਾਮਤੀ ਲਈ ਦਿਨ 'ਚ ਦੋ ਵਾਰ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਹੈ। ਉਧਰ ਇਸ ਬੱਚੀ ਦੇ ਜਾਪ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: ਆਖਰ ਮੁੱਕੀਆਂ ਪਿਆਕੜਾਂ ਦੀਆਂ ਉਡੀਕਾਂ, ਜ਼ਿਲਾ ਪਟਿਆਲਾ ਦੇ ਖੁੱਲ੍ਹੇ ਠੇਕੇ
ਇਹ ਵੀ ਪੜ੍ਹੋ: ਕਰਫਿਊ 'ਚ ਢਿੱਲ ਦੇਣ 'ਤੇ ਕੋਰੋਨਾ ਮਹਾਮਾਰੀ ਧਾਰ ਸਕਦੀ ਹੈ ਖਤਰਨਾਕ ਰੂਪ
ਜਾਣਕਾਰੀ ਦਿੰਦੇ ਹੋਏ ਅਮਾਨਤ ਦੇ ਪਿਤਾ ਹਰਦੀਪ ਸਿੰਘ ਨੇ ਦੱਸਿਆ ਕਿ ਨਾਂਦੇੜ ਸਾਹਿਬ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਦੇ ਕੋਰੋਨਾ ਵਾਇਰਸ ਟੈਸਟ ਹੋਣੇ ਸਨ ਅਤੇ ਜਦੋਂ ਉਨ੍ਹਾਂ ਦੀ ਪਰਿਵਾਰ ਸਮੇਤ ਰਿਪੋਰਟ ਪਾਜ਼ੇਟਿਵ ਆਈ ਤਾਂ ਅਸੀਂ ਬਹੁਤ ਜ਼ਿਆਦਾ ਘਬਰਾ ਗਏ ਕਿ ਸ਼ਾਇਦ ਹੁਣ ਸਾਡਾ ਕੀ ਬਣੇਗਾ ਪਰ ਦੂਜਿਆਂ ਨੂੰ ਦੇਖ ਕੇ ਹੌਂਸਲਾ ਬੰਨਿਆ ਅਤੇ ਹੁਣ ਵਾਹਿਗੁਰੂ ਤੇ ਫੈਸਲਾ ਛੱਡਿਆ ਹੈ। ਜੇਕਰ ਵਾਹਿਗੁਰੂ ਚਾਹੇਗਾ ਤਾਂ ਉਹ ਜ਼ਰੂਰ ਘਰ ਪਰਤਣਗੇ। ਉਸਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਉਸਦੀ ਤਿੰਨ ਸਾਲਾ ਬੱਚੀ ਦੇ ਮਨ 'ਚ ਅਚਾਨਕ ਪਾਠ ਕਰਨ ਦੀ ਗੱਲ ਆਈ ਅਤੇ ਉਸ ਨੇ ਕਿਹਾ ਸਾਨੂੰ ਕਿਹਾ ਕਿ ਮੈਂ ਰੱਬ ਕੋਲ ਅਰਦਾਸ ਕਰਾਂਗੀ ਅਤੇ ਰੱਬ ਸਾਨੂੰ ਜ਼ਰੂਰ ਜਲਦੀ ਘਰ ਭੇਜੇਗਾ। ਜਿਸਦੇ ਚੱਲਦਿਆਂ ਅਮਾਨਤ ਹੁਣ ਪਿਛਲੇ ਤਿੰਨ ਦਿਨਾਂ ਤੋਂ ਦਿਨ 'ਚ ਦੋ ਵਾਰ ਲਗਾਤਾਰ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਹੈ।
ਸਰਕਾਰ ਦੇ ਫੈਸਲੇ ਨੂੰ ਵਿਦਿਆਰਥੀਆਂ ਦੇ ਹਿੱਤ 'ਚ ਨਹੀਂ ਮੰਨਦੇ ਸਿੱਖਿਆ ਮਾਹਿਰ, ਦਿੱਤੀ ਇਹ ਸਲਾਹ
NEXT STORY