ਜਲੰਧਰ (ਵਰੁਣ)– ਕਿਸਾਨਾਂ ਦੇ ਧਰਨੇ ਕਾਰਨ ਜਲੰਧਰ ਦੇ ਸਾਰੇ ਹਾਈਵੇਜ਼ ’ਤੇ ਟਰੈਫਿਕ ਜਾਮ ਹੋ ਚੁੱਕਾ ਹੈ। ਰਸਤੇ ਬੰਦ ਹੋਣ ਕਾਰਨ ਹੈਵੀ ਵ੍ਹੀਕਲਾਂ ਦੇ ਡਰਾਈਵਰਾਂ ਨੇ ਆਪਣੇ-ਆਪਣੇ ਟਰੱਕ-ਟਰਾਲੇ ਹਾਈਵੇਅ ’ਤੇ ਲਾਈਨਾਂ ’ਚ ਖੜ੍ਹੇ ਕਰ ਦਿੱਤੇ ਹਨ। ਅੰਮ੍ਰਿਤਸਰ ਰੋਡ ਵੱਲ ਜਾਂਦਿਆਂ ਲਗਭਗ 7 ਕਿਲੋਮੀਟਰ ਤਕ ਟਰਾਲੇ ਅਤੇ ਟਰੱਕ ਖੜ੍ਹੇ ਹੋਏ ਹਨ। ਟਰੱਕਾਂ-ਟਰਾਲਿਆਂ ਦੀ ਉੱਚਾਈ ਜ਼ਿਆਦਾ ਹੋਣ ਕਾਰਨ ਉਹ ਪਿੰਡਾਂ ਜਾਂ ਫਿਰ ਡਾਇਵਰਟ ਕੀਤੇ ਰੂਟ ’ਤੇ ਨਹੀਂ ਜਾ ਸਕਦੇ।
ਇਹ ਵੀ ਪੜ੍ਹੋ: ਗੋਰਾਇਆ: ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸਰਪੰਚ ਨੇ ਪੁਲਸ ਦੀ ਕਾਰਗੁਜ਼ਾਰੀ ਦੀ ਖੋਲ੍ਹੀ ਪੋਲ
ਟਰੈਫਿਕ ਕਰਮਚਾਰੀਆਂ ਦੀ ਵੀ ਡਿਊਟੀ ਵਧ ਗਈ ਹੈ। ਟਰੈਫਿਕ ਜਾਮ ਕਾਰਨ ਜਲੰਧਰ ਟਰੈਫਿਕ ਪੁਲਸ ਨੇ ਗੁਰਦਾਸਪੁਰ, ਬਟਾਲਾ ਅਤੇ ਅੰਮ੍ਰਿਤਸਰ ਤੋਂ 50 ਟਰੈਫਿਕ ਕਰਮਚਾਰੀ ਬੁਲਾਏ ਹਨ। ਉਥੇ ਹੀ, ਲੁਧਿਆਣਾ ਲਈ ਡਾਇਵਰਟ ਕੀਤੇ ਦੀਪ ਨਗਰ ਵਾਲੇ ਰੂਟ ’ਤੇ ਸੀਵਰੇਜ ਪਾਉਣ ਕਾਰਨ ਸੜਕ ਤੋੜੀ ਹੋਈ ਹੈ, ਜਿਸ ਕਾਰਨ ਉਥੇ ਹੋਰ ਹਾਲਾਤ ਖਰਾਬ ਹਨ। ਜੇਕਰ ਕੋਈ ਹੈਵੀ ਵ੍ਹੀਕਲ ਉਥੇ ਦਾਖਲ ਹੋ ਵੀ ਜਾਂਦਾ ਹੈ ਤਾਂ ਚਿੱਕੜ ਹੋਣ ਕਾਰਨ ਉਸ ਦੇ ਟਾਇਰ ਧਸ ਜਾਂਦੇ ਹਨ, ਜਿਸ ਕਾਰਨ ਉਥੇ ਵੀ ਜਾਮ ਲੱਗ ਰਿਹਾ ਹੈ।
ਇਹ ਵੀ ਪੜ੍ਹੋ: ਤਲਵਾੜਾ ਵਿਖੇ ਖ਼ੌਫ਼ਨਾਕ ਵਾਰਦਾਤ, ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ
ਜਲੰਧਰ ਤੋਂ ਅੰਮ੍ਰਿਤਸਰ, ਲੁਧਿਆਣਾ ਅਤੇ ਹੁਸ਼ਿਆਰਪੁਰ ਜਾਣ ਵਾਲੇ ਸਾਰੇ ਰਸਤਿਆਂ ’ਤੇ ਟਰੈਫਿਕ ਜਾਮ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਤ ਨੂੰ ਟਰੈਫਿਕ ਜਾਮ ਦੀ ਸਮੱਸਿਆ ਹੋਰ ਵਧ ਜਾਂਦੀ ਹੈ ਕਿਉਂਕਿ ਹੈਵੀ ਵ੍ਹੀਕਲਾਂ ਦਾ ਆਉਣਾ-ਜਾਣਾ ਸ਼ੁਰੂ ਹੋ ਜਾਂਦਾ ਹੈ। ਫਿਲਹਾਲ ਕਿਸਾਨਾਂ ਵੱਲੋਂ ਧਰਨਾ ਚੁੱਕਣ ਦੇ ਅਜੇ ਕੋਈ ਆਸਾਰ ਨਹੀਂ ਹਨ। ਦੂਜੇ ਪਾਸੇ ਡੀ. ਸੀ. ਪੀ. ਟਰੈਫਿਕ ਨਰੇਸ਼ ਡੋਗਰਾ ਦਾ ਕਹਿਣਾ ਹੈ ਕਿ ਲੋਕ ਲੋੜ ਪੈਣ ’ਤੇ ਹੀ ਡਾਇਵਰਟ ਕੀਤੇ ਰਸਤਿਆਂ ਵੱਲ ਜਾਣ। ਲੋਕਾਂ ਨੂੰ ਕੋਈ ਸਮੱਸਿਆ ਨਾ ਹੋਵੇ, ਇਸ ਦੇ ਲਈ ਟਰੈਫਿਕ ਪੁਲਸ ਫੀਲਡ ’ਚ ਦਿਨ-ਰਾਤ ਡਿਊਟੀ ਦੇ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ: ASI ਦਾ ਸ਼ਰਮਨਾਕ ਕਾਰਾ, ਥਾਣੇ 'ਚ ਔਰਤ ਨੂੰ ਮਾਰੇ ਥੱਪੜ, ਜਾਣੋ ਪੂਰਾ ਮਾਮਲਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਖਾਲਿਸਤਾਨੀ ਸਮਰਥਕ ਚਾਵਲਾ ਨੇ ਪਾਕਿ ਨੂੰ ਸਿੱਖਾਂ ਲਈ ਦੱਸਿਆ ਸਭ ਤੋਂ ਸੁਰੱਖਿਅਤ ਦੇਸ਼
NEXT STORY