ਜਲੰਧਰ, (ਗੁਲਸ਼ਨ)- ਅੰਮ੍ਰਿਤਸਰ-ਦਰਭੰਗਾ ਜਨਨਾਇਕ ਐਕਸਪ੍ਰੈੱਸ 'ਚ ਆਪਣੇ ਪਿੰਡ ਜਾ ਰਹੀ ਇਕ ਗਰਭਵਤੀ ਔਰਤ ਨੇ ਟਰੇਨ 'ਚ ਹੀ ਬੱਚੇ ਨੂੰ ਜਨਮ ਦੇ ਦਿੱਤਾ। ਜਾਣਕਾਰੀ ਮੁਤਾਬਕ ਸੁਮਨ ਦੇਵੀ (25) ਡਲਿਵਰੀ ਲਈ ਜਨਨਾਇਕ ਐਕਸਪ੍ਰੈਸ 'ਚ ਪਿੰਡ ਗੋਰਖਪੁਰ ਜਾ ਰਹੀ ਸੀ। ਟਰੇਨ ਜਦੋਂ ਸੀਤਾਪੁਰ ਕੋਲ ਪਹੁੰਚੀ ਤਾਂ ਉਸ ਨੂੰ ਜਣੇਪਾ ਦਰਦ ਸ਼ੁਰੂ ਹੋ ਗਈ। ਮੌਕੇ 'ਤੇ ਪਹੁੰਚੀ ਰੇਲਵੇ ਲੇਡੀ ਡਾਕਟਰ ਤੇ ਔਰਤ ਪੁਲਸ ਕਰਮਚਾਰੀਆਂ ਨੇ ਗਰਭਵਤੀ ਔਰਤ ਨੂੰ ਹਸਪਤਾਲ ਲਿਜਾਣਾ ਚਾਹਿਆ ਪਰ ਉਸ ਦੀ ਸਥਿਤੀ ਕਾਫੀ ਨਾਜ਼ੁਕ ਸੀ। ਪੁਲਸ ਨੇ ਤੁਰੰਤ ਕੋਚ 'ਚ ਸਵਾਰ ਮਰਦਾਂ ਨੂੰ ਬਾਹਰ ਕੱਢਿਆ। ਸੁਮਨ ਦੀ ਹਾਲਤ ਨੂੰ ਦੇਖਦੇ ਹੋਏ ਲੇਡੀ ਡਾਕਟਰ ਨੇ ਹੋਰ ਔਰਤ ਯਾਤਰੀਆਂ ਦੀ ਮਦਦ ਨਾਲ ਟਰੇਨ ਦੀ ਬੋਗੀ 'ਚ ਹੀ ਉਸਦੀ ਡਲਿਵਰੀ ਕਰਨ ਦਾ ਫੈਸਲਾ ਲਿਆ। ਇਸ ਦੌਰਾਨ ਸੁਮਨ ਨੇ ਇਕ ਪੁੱਤਰ ਨੂੰ ਜਨਮ ਦਿੱਤਾ। ਉਪਰੰਤ ਜੱਚਾ-ਬੱਚਾ ਨੂੰ ਐਂਬੂਲੈਂਸ 'ਚ ਹਸਪਤਾਲ ਲਿਜਾਇਆ ਗਿਆ।
ਡਾਕਟਰਾਂ ਮੁਤਾਬਕ ਮਾਂ ਤੇ ਪੁੱਤਰ ਦੋਨੋਂ ਸਿਹਤਮੰਦ ਹਨ। ਇਸ ਪੂਰੇ ਘਟਨਾਕ੍ਰਮ ਦੌਰਾਨ ਜਨਨਾਇਕ ਐਕਸਪ੍ਰੈੱਸ ਕਰੀਬ ਇਕ ਘੰਟਾ ਸੀਤਾਪੁਰ ਸਟੇਸ਼ਨ 'ਤੇ ਖੜ੍ਹੀ ਰਹੀ।
ਵਿਦਿਆਰਥੀ ਦੀ ਕੁੱਟ-ਮਾਰ ਨੇ ਲਿਆ ਨਵਾਂ ਮੋੜ; ਅਧਿਆਪਕਾ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ
NEXT STORY