ਹੁਸ਼ਿਆਰਪੁਰ, (ਜ. ਬ.)- ਸਰਕਾਰੀ ਐਲੀਮੈਂਟਰੀ ਸਕੂਲ ਖਨੌੜਾ ਦੇ ਇਕ ਵਿਦਿਆਰਥੀ ਦੀ ਕੁੱਟ-ਮਾਰ ਕਰਨ ਦੀ ਘਟਨਾ ਨੇ ਅੱਜ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਅਧਿਆਪਕਾ ਹਰਪਾਲਜੀਤ ਕੌਰ ਨੇ ਸਹਾਇਕ ਕਮਿਸ਼ਨਰ ਰਣਦੀਪ ਸਿੰਘ ਹੀਰ ਨਾਲ ਮੁਲਾਕਾਤ ਕਰ ਕੇ ਮੰਗ-ਪੱਤਰ ਦੇ ਕੇ ਫਰਿਆਦ ਕੀਤੀ ਕਿ ਉਸ ਨੂੰ ਰੰਜਿਸ਼ ਕਾਰਨ ਇਸ ਮਾਮਲੇ 'ਚ ਫਸਾਇਆ ਜਾ ਰਿਹਾ ਹੈ।
ਅਧਿਆਪਕਾ ਹਰਪਾਲਜੀਤ ਕੌਰ ਅਨੁਸਾਰ ਉਸ ਦੇ ਖਿਲਾਫ਼ ਥਾਣਾ ਮੇਹਟੀਆਣਾ ਸਕੂਲ ਦੀ ਚੌਥੀ ਜਮਾਤ ਦੇ ਵਿਦਿਆਰਥੀ ਚੇਤਨ ਤੇ ਤੀਸਰੀ ਜਮਾਤ ਦੇ ਵਿਦਿਆਰਥੀ ਸਾਗਰ ਮਸੀਹ ਦੀ ਕੁੱਟ-ਮਾਰ ਦੀ ਝੂਠੀ ਰਿਪੋਰਟ ਬੱਚਿਆਂ ਦੇ ਮਾਪਿਆਂ ਨੇ ਸਰਪੰਚ ਪਰਮਜੀਤ ਸਿੰਘ ਦੀ ਸ਼ਹਿ 'ਤੇ ਲਿਖਾਈ ਹੈ। ਸਾਡੇ ਹੀ ਸਕੂਲ ਦੇ ਇਕ ਈ. ਟੀ. ਟੀ. ਅਧਿਆਪਕ ਗੋਪਾਲ ਸਿੰਘ ਦੇ ਕੇਸ ਸਬੰਧੀ ਮੇਰੇ ਵੱਲੋਂ ਸਰਪੰਚ ਦੇ ਖਿਲਾਫ਼ ਦਿੱਤੀ ਗਈ ਗਵਾਹੀ ਸਬੰਧੀ ਰੰਜਿਸ਼ ਕਾਰਨ ਸਰਪੰਚ ਨੇ ਮੇਰੇ ਖਿਲਾਫ਼ ਇਹ ਸਾਜ਼ਿਸ਼ ਰਚੀ ਹੈ। ਉਸ ਨੇ ਕਿਹਾ ਕਿ ਸਰਪੰਚ ਵੱਲੋਂ ਗੋਪਾਲ ਸਿੰਘ ਦੇ ਕੇਸ ਵਿਚ ਮੈਨੂੰ ਗਵਾਹੀ ਤੋਂ ਮੁਕਰਨ ਲਈ ਧਮਕਾਇਆ ਜਾ ਰਿਹਾ ਹੈ। ਅਧਿਆਪਕਾ ਨੇ ਜ਼ਿਲਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਕੇ ਉਪਰੋਕਤ ਕੇਸ ਨੂੰ ਖਾਰਜ ਕੀਤਾ ਜਾਵੇ। ਇਸ ਮੌਕੇ ਵਿਸ਼ਾਲ ਸ਼ਰਮਾ, ਸੁਨੀਲ ਭਾਰਦਵਾਜ, ਸੰਜੀਵ ਕੁਮਾਰ, ਪਵਨਵੀਰ ਸਿੰਘ, ਸਰਕਾਰ ਸਿੰਘ, ਮਨਵਿੰਦਰ ਸਿੰਘ, ਕੁਲਵੰਤ ਸਿੰਘ, ਮਨਜੀਤ ਸਿੰਘ, ਬਲਵਿੰਦਰ ਸਿੰਘ, ਸੰਦੀਪ ਸਿੰਘ, ਸਿਕੰਦਰ ਸਿੰਘ, ਸੁੱਚਾ ਸਿੰਘ ਤੇ ਨਰਿੰਦਰ ਪਾਲ ਸਿੰਘ ਖਨੌੜਾ ਵੀ ਮੌਜੂਦ ਸਨ।
ਸੰਤੋਖ ਚੌਧਰੀ ਨੇ ਫਗਵਾੜਾ ਹਿੰਸਾ 'ਚ ਜ਼ਖ਼ਮੀ ਦਾ ਹਾਲ-ਚਾਲ ਪੁੱਛਿਆ
NEXT STORY