ਜਲੰਧਰ (ਮਹੇਸ਼)-ਬੱਸ ’ਚੋਂ ਉਤਰ ਕੇ ਗਾਹਕ ਦਾ ਇੰਤਜ਼ਾਰ ਕਰ ਰਹੇ ਹੈਰੋਇਨ ਸਮੱਗਲਰ ਗੋਪੀ ਨੂੰ ਜੰਡੂਸਿੰਘਾ ਚੌਕੀ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਕਪੂਰ ਪਿੰਡ ਰੋਡ ਤੋਂ ਫੜੇ ਗਏ 35 ਸਾਲਾ ਗੋਪਾਲ ਵਰਮਾ ਉਰਫ ਗੋਪੀ ਪੁੱਤਰ ਵਿਜੇ ਕੁਮਾਰ ਨਿਊ ਗਣੇਸ਼ ਨਗਰ, ਰਾਮਾ ਮੰਡੀ ਕੋਲੋਂ 50 ਗ੍ਰਾਮ ਹੈਰੋਇਨ, 22,940 ਦੀ ਡਰੱਗ ਮਨੀ, ਡਿਜੀਟਲ ਕੰਡਾ ਤੇ ਪਲਾਸਟਿਕ ਦੇ ਲਿਫਾਫੇ ਵੀ ਬਰਾਮਦ ਹੋਏ ਹਨ। ਜੰਡੂਸਿੰਘਾ ਪੁਲਸ ਚੌਕੀ ਦੇ ਮੁਖੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਗੋਪੀ ਕਿਸੇ ਨੂੰ ਹੈਰੋਇਨ ਸਪਲਾਈ ਕਰਨ ਲਈ ਆਇਆ ਸੀ। ਇਸ ਤੋਂ ਪਹਿਲਾਂ ਵੀ ਉਸ ਖਿਲਾਫ ਸੀ. ਆਈ. ਏ. ਤੇ ਮਕਸੂਦਾਂ ਥਾਣੇ ਦੀ ਪੁਲਸ ਨੇ ਨਸ਼ਾ ਸਮੱਗਲਿੰਗ ਦੇ ਕੇਸ ਦਰਜ ਕੀਤੇ ਹੋਏ ਹਨ। 5 ਗ੍ਰਾਮ ਹੈਰੋਇਨ ਫੜੇ ਜਾਣ ਦੇ ਮਾਮਲੇ ’ਚ ਉਹ ਕਰੀਬ 15 ਦਿਨ ਪਹਿਲਾਂ ਹੀ 20-21 ਫਰਵਰੀ ਨੂੰ ਹੀ ਜੇਲ ’ਚੋਂ ਜ਼ਮਾਨਤ ’ਤੇ ਆਇਆ ਸੀ। ਉਸ ਤੋਂ ਬਾਅਦ ਉਸ ਨੇ ਫਿਰ ਹੈਰੋਇਨ ਦੀ ਸਮੱਗਲਿੰਗ ਸ਼ੁਰੂ ਕਰ ਦਿੱਤੀ। ਮੁਲਜ਼ਮ ਨੇ ਪੁੱਛਗਿੱਛ ’ਚ ਦੱਸਿਆ ਕਿ ਉਸ ਨੂੰ ਹੈਰੋਇਨ ਫਗਵਾੜਾ ਦਾ ਇਕ ਵਿਅਕਤੀ ਦੇ ਕੇ ਜਾਂਦਾ ਹੈ, ਜਿਸ ਦਾ ਉਹ ਨਾਂ ਨਹੀਂ ਜਾਣਦਾ। ਡਿਜੀਟਲ ਕੰਡੇ ਨਾਲ ਵਜ਼ਨ ਕਰਨ ਤੋਂ ਬਾਅਦ ਉਹ ਹੈਰੋਇਨ ਦੀ ਪੈਕਿੰਗ ਨਾਲ ਰੱਖੇ ਹੋਏ ਪਲਾਸਟਿਕ ਦੇ ਲਿਫਾਫਿਆਂ ’ਚ ਕਰਦਾ ਸੀ। 2 ਬੱਚਿਆਂ ਦੇ ਪਿਤਾ ਮੁਲਜ਼ਮ ਗੋਪੀ ਖਿਲਾਫ ਥਾਣਾ ਆਦਮਪੁਰ ’ਚ ਇਕ ਹੋਰ ਕੇਸ ਦਰਜ ਕਰ ਲਿਆ ਗਿਆ ਹੈ, ਜਿਸ ’ਚ ਉਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਟ੍ਰੈਫਿਕ ਪੁਲਸ ਨੂੰ ਮਿਲਣਗੀਆਂ 4 ਟੋਅ ਵੈਨਾਂ, ਠੇਕਾ ਪ੍ਰਥਾ ਖਤਮ ਹੋਣ ’ਤੇ ਵਧੇਗੀ ਕਮਾਈ
NEXT STORY