ਜਲੰਧਰ (ਜ.ਬ.)- 3 ਦਿਨ ਪਹਿਲਾਂ ਪਤੀ ਦੇ ਦੋਸਤ ਨਾਲ ਭੱਜੀ ਵਿਆਹੁਤਾ ਨੇ ਸ਼ਰਮਿੰਦਗੀ ਕਾਰਨ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਭਜਾਉਣ ਦੇ ਅਗਲੇ ਦਿਨ ਔਰਤ ਦਾ ਪਤੀ ਤੇ ਭਰਾ ਉਸ ਨੂੰ ਮਨਾ ਕੇ ਵਾਪਸ ਲੈ ਆਏ ਸਨ। ਔਰਤ ਉਦੋਂ ਵੀ ਕਹਿੰਦੀ ਸੀ ਕਿ ਭਜਾਉਣ ਵਾਲੇ ਨੌਜਵਾਨ ਨੇ ਉਸ ’ਤੇ ਟੂਣਾ ਕੀਤਾ ਹੈ ਪਰ ਉਹ ਹੁਣ ਇਸ ਗਲਤੀ ਕਾਰਨ ਜੀ ਨਹੀਂ ਸਕੇਗੀ। ਸੋਮਵਾਰ ਦੁਪਹਿਰ ਨੂੰ ਜਦੋਂ ਔਰਤ ਦਾ ਬੇਟਾ ਖੇਡਣ ਗਿਆ ਤਾਂ ਔਰਤ ਨੇ ਖੁਦਕੁਸ਼ੀ ਕਰ ਲਈ।ਥਾਣਾ ਨੰ. 1 ਦੇ ਏ. ਐੱਸ. ਆਈ. ਦੇਵੀ ਚੰਦ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਪਛਾਣ ਰਜਨੀ ਪਤਨੀ ਵਿੱਕੀ ਵਾਸੀ ਭਗਤ ਸਿੰਘ ਕਾਲੋਨੀ ਵਜੋਂ ਹੋਈ ਹੈ। ਵਿੱਕੀ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ। 3 ਦਿਨ ਪਹਿਲਾਂ ਰਜਨੀ ਵਿੱਕੀ ਦੇ ਨਾਲ ਕੰਮ ਕਰਨ ਵਾਲੇ ਨੌਜਵਾਨ ਨਾਲ ਘਰ ਛੱਡ ਕੇ ਭੱਜ ਗਈ ਸੀ ਪਰ ਵਿੱਕੀ ਤੇ ਉਸ ਦਾ ਸਾਲਾ ਉਸ ਨੂੰ ਮਨਾ ਕੇ ਅਗਲੇ ਹੀ ਦਿਨ ਵਾਪਸ ਘਰ ਲੈ ਆਏ ਸਨ। ਰਜਨੀ ਕਹਿੰਦੀ ਸੀ ਕਿ ਉਸ ਨੂੰ ਭਜਾਉਣ ਵਾਲੇ ਨੇ ਕੋਈ ਟੂਣਾ ਕੀਤਾ ਸੀ, ਜਿਸ ਕਾਰਨ ਉਹ ਕੁਝ ਸਮਝ ਨਹੀਂ ਸਕੀ ਤੇ ਉਸ ਦੇ ਨਾਲ ਚਲੀ ਗਈ। ਹਾਲਾਂਕਿ ਵਿੱਕੀ ਨੇ ਉਸ ਨੂੰ ਸਭ ਕੁਝ ਭੁੱਲ ਕੇ ਆਪਣੇ ਨਾਲ ਰਹਿਣ ਨੂੰ ਕਿਹਾ ਪਰ ਰਜਨੀ ਆਪਣੇ ਵਲੋਂ ਉਠਾਏ ਕਦਮਾਂ ਤੋਂ ਕਾਫੀ ਪ੍ਰੇਸ਼ਾਨ ਸੀ। ਸੋਮਵਾਰ ਨੂੰ ਜਦੋਂ ਰਜਨੀ ਦਾ ਬੇਟਾ ਬਾਹਰ ਖੇਡ ਰਿਹਾ ਸੀ ਤਾਂ ਰਜਨੀ ਨੇ ਆਪਣੇ ਕਮਰੇ ’ਚ ਫਾਹ ਲੈ ਕੇ ਜਾਨ ਦੇ ਦਿੱਤੀ। ਬੱਚੇ ਨੇ ਵਾਪਸ ਆ ਕੇ ਲਾਸ਼ ਲਟਕੀ ਦੇਖੀ ਤਾਂ ਗੁਆਂਢੀਆਂ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਨੰ. 1 ਦੀ ਪੁਲਸ ਪਹੁੰਚ ਗਈ। ਏ. ਐੱਸ. ਆਈ. ਦੇਵੀ ਚੰਦ ਦਾ ਕਹਿਣਾ ਹੈ ਕਿ ਫਿਲਹਾਲ ਵਿੱਕੀ ਨੇ ਆਪਣੇ ਦੋਸਤ ਖਿਲਾਫ ਕੋਈ ਬਿਆਨ ਨਹੀਂ ਦਿੱਤਾ ਹੈ। ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰਖਵਾ ਦਿੱਤਾ ਹੈ।
8*2-ਆਈ. ਟੀ. ਸੀ. ਫਾਰਚੂਨ ਮਨਾ ਰਿਹੈ ਵਿਸਾਖੀ ਮਹਾ ਉਤਸਵ
NEXT STORY