ਜਲੰਧਰ (ਤ੍ਰੇਹਣ, ਮਰਵਾਹਾ)-ਸਥਾਨਕ ਪੁਲਸ ਨੇ ਅੱਜ ਵੱਡੀ ਮਾਤਰਾ ’ਚ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਡੀ. ਐੱਸ. ਪੀ. ਸ਼ਾਹਕੋਟ ਲਖਵੀਰ ਸਿੰਘ ਨੇ ਦੱਸਿਆ ਕਿ ਐੱਸ. ਐੱਚ. ਓ. ਸ਼ਾਹਕੋਟ ਇੰਸ. ਪਵਿੱਤਰ ਸਿੰਘ ਅਤੇ ਪੁਲਸ ਚੌਕੀ ਮਲਸੀਆਂ ਵਿਖੇ ਤਾਇਨਾਤ ਏ. ਐੱਸ. ਆਈ. ਜਗਤਾਰ ਸਿੰਘ ’ਤੇ ਆਧਾਰਿਤ ਟੀਮ ਨੇ ਪੁਲਸ ਪਾਰਟੀ ਸਮੇਤ ਪੱਤੀ ਹਵੇਲੀ (ਮਲਸੀਆਂ) ਵਿਖੇ ਰੇਲਵੇ ਕਰਾਸਿੰਗ ਤੋਂ ਅੱਗੇ ਬਿੰਦਰ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀ ਥੰਮੂਵਾਲ ਕੋਲੋਂ ਇਕ ਟਿਊਬ ਵਿਚ ਰੱਖੀ ਗਈ 52 ਹਜ਼ਾਰ 500 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਬਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ ਐਕਸਾਈਜ਼ ਐਕਟ ਦੀਆਂ ਧਾਰਾਵਾਂ 61-1-14 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।
ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਦਾ ਸਨਮਾਨ
NEXT STORY