ਜਲੰਧਰ (ਚੋਪੜਾ)— ਜਲੰਧਰ ਵਾਸੀਆਂ ਲਈ ਅਹਿਮ ਖ਼ਬਰ ਹੈ। ਜੇਕਰ ਤੁਸੀਂ ਵੀ ਘਰੋਂ ਬਾਹਰ ਨਿਕਲ ਰਹੇ ਹੋ ਤਾਂ ਥੋੜ੍ਹਾ ਸਾਵਧਾਨ ਹੋ ਜਾਓ। ਦਰਅਸਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ’ਤੇ ਪੰਜਾਬ ’ਚ ਵੱਧ ਰਹੇ ਕੋਰੋਨਾ ਨੂੰ ਲੈ ਕੇ ਸ਼ੁੱਕਰਵਾਰ ਨੂੰ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ ਕਿ ਜੇਕਰ ਕੋਈ ਵੀ ਵਿਅਕਤੀ ਬਿਨਾਂ ਮਾਸਕ ਦੇ ਨਜ਼ਰ ਆਇਆ ਤਾਂ ਉਸ ਦਾ ਕੋਰੋਨਾ ਟੈਸਟ ਕੀਤਾ ਗਿਆ।
ਇਸੇ ਦੇ ਚਲਦਿਆਂ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਜ਼ਿਲ੍ਹੇ ਦੇ 16 ਸਥਾਨਾਂ ’ਤੇ ਪੁਲਸ ਅਤੇ ਹੈਲਥ ਮਹਿਕਮੇ ਨੂੰ ਜੁਆਇੰਟ ਨਾਕੇ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਡੀ. ਸੀ. ਨੇ ਲੋਕਾਂ ਨੂੰ ਸੁਰੱਖਿਆ ਨੂੰ ਲੈ ਕੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣ ਕਰਨ ਦੀ ਅਪੀਲ ਕੀਤੀ ਹੈ। ਇਹ ਵੀ ਦੱਸਿਆ ਗਿਆ ਕਿ ਐੱਸ. ਡੀ. ਐੱਮ. ਖ਼ੁਦ ਇਨ੍ਹਾਂ ਨਾਕਿਆਂ ਦੀ ਨਿਗਰਾਨੀ ਕਰ ਰਹੇ ਹਨ। ਜਿਸ ਦੌਰਾਨ ਕੋਰੋਨਾ ਗਾਈਡਲਾਈਨਜ਼ ਦਾ ਉਲੰਘਣ ਕਰਨ ਵਾਲਿਆਂ ਕੋਲੋਂ ਜੁਰਮਾਨਾ ਵਸੂਲਣ ਦੇ ਨਾਲ-ਨਾਲ ਉਨ੍ਹਾਂ ਦੇ ਮੌਕੇ ’ਤੇ ਹੀ ਕੋਵਿਡ-19 ਟੈਸਟ ਦੇ ਸੈਂਪਲ ਲਏ ਗਏ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਨਾਕਿਆਂ ਦੀ ਨਿਗਰਾਨੀ ਜ਼ਿਲੇ ਦੇ ਐੱਸ. ਡੀ. ਐੱਮਜ਼ ਨੇ ਆਪਣੇ ਸਬੰਧਤ ਅਧਿਕਾਰ ਖੇਤਰਾਂ ਵਿਚ ਕੀਤੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਪੁਲਸ ਮਹਿਕਮੇ ’ਚ 10 ਹਜ਼ਾਰ ਮੁਲਾਜ਼ਮਾਂ ਦੀ ਕਰੇਗੀ ਨਵੀਂ ਭਰਤੀ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਚਲਾਉਣ ਦਾ ਮੁੱਖ ਮੰਤਵ ਜਿਹੜੇ ਲੋਕ ਕੋਵਿਡ ਪ੍ਰੋਟੋਕਾਲਜ਼ ਜਿਵੇਂ ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾਈ ਰੱਖਣਾ ਅਤੇ ਜਨਤਕ ਥਾਵਾਂ ’ਤੇ ਨਾ ਥੁੱਕਣਾ ਆਦਿ ਦੀ ਪਾਲਣਾ ਕਰਨ ਸਬੰਧੀ ਲਾਪ੍ਰਵਾਹੀ ਦਿਖਾਉਂਦੇ ਹਨ, ਉਨ੍ਹਾਂ ਅੰਦਰ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਵਾਇਰਸ ਤੋਂ ਬਚਾਅ ਲਈ ਸੁਰੱਖਿਆ ਮਾਪਦੰਡਾਂ ਨੂੰ ਪੂਰੀ ਸਖ਼ਤੀ ਨਾਲ ਅਪਣਾਈਏ। ਕੋਵਿਡ ਦੇ ਹੁਕਮਾਂ ਦੀ ਪਾਲਣਾ ਵਿਚ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਜਿਹਾ ਕਰਨ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ ਪੱਧਰ-2 ਅਤੇ ਪੱਧਰ-3 ਕੋਵਿਡ ਕੇਅਰ ਸੈਂਟਰਾਂ ਵਿਚ ਪ੍ਰਾਈਵੇਟ ਪਲਾਂਟ ਤੋਂ ਲੋੜੀਂਦੀ ਮਾਤਰਾ ਵਿਚ ਆਕਸੀਜਨ ਦੀ ਸਪਲਾਈ ਯਕੀਨੀ ਬਣਾਉਣ ਲਈ ਨੋਡਲ ਅਧਿਕਾਰੀ ਵੀ ਨਿਯੁਕਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸਹਾਇਕ ਕਮਿਸ਼ਨਰ ਹਰਦੀਪ ਸਿੰਘ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜੋਤੀ ਸ਼ਰਮਾ ਆਕਸੀਜਨ ਦੀ ਸਪਲਾਈ ਸਬੰਧੀ ਕਿਸੇ ਵੀ ਸਮੱਸਿਆ ਦੇ ਹੱਲ ਲਈ ਨੋਡਲ ਅਧਿਕਾਰੀ ਹੋਣਗੇ। ਉਨ੍ਹਾਂ ਸਾਰੇ 19 ਪ੍ਰਾਈਵੇਟ ਕੋਵਿਡ ਕੇਅਰ ਸੈਂਟਰਾਂ ਅਤੇ ਆਕਸੀਜਨ ਪਲਾਂਟ ਵਿਚਕਾਰ ਵਧੀਆ ਤਾਲਮੇਲ ਬਣਾਈ ਰੱਖਣ ਲਈ ਨੋਡਲ ਅਧਿਕਾਰੀ ਵੀ ਤਾਇਨਾਤ ਕੀਤੇ। ਇਸੇ ਤਰ੍ਹਾਂ ਸਿਹਤ, ਪੁਲਸ ਅਤੇ ਪ੍ਰਸ਼ਾਸਨ ਦੇ 9 ਨੋਡਲ ਅਧਿਕਾਰੀ ਵੱਖ ਤੌਰ ’ਤੇ ਪ੍ਰਾਈਵੇਟ ਆਕਸੀਜਨ ਪਲਾਂਟਾਂ ਲਈ ਵੀ ਨਿਯੁਕਤ ਕੀਤੇ ਗਏ।
ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਜਲੰਧਰ ਪ੍ਰਸ਼ਾਸਨ ਹੋਇਆ ਸਖ਼ਤ, ਇਹ ਇਲਾਕੇ ਐਲਾਨੇ ਮਾਈਕ੍ਰੋ ਕੰਟੇਨਮੈਂਟ ਜ਼ੋਨ
ਡੀ. ਸੀ. ਦੇ ਹੁਕਮਾਂ ’ਤੇ ਐੱਸ. ਡੀ. ਐੱਮਜ਼ ਦੇ ਇਨ੍ਹਾਂ ਅਧਿਕਾਰ ਖੇਤਰਾਂ ’ਚ ਲੱਗੇ ਵਿਸ਼ੇਸ਼ ਨਾਕੇ
ਐੱਸ. ਡੀ. ਐੱਮ.-2 ਨਾਲ ਸਬੰਧਤ ਇਲਾਕੇ
1. ਰੇਰੂ ਬਾਈਪਾਸ
2. ਮਕਸੂਦਾਂ ਚੌਕ (ਨਜ਼ਦੀਕ ਸਬਜ਼ੀ ਮੰਡੀ)
ਐੱਸ. ਡੀ. ਐੱਮ.-1 ਨਾਲ ਸਬੰਧਤ ਇਲਾਕੇ
1. ਨੰਗਲਸ਼ਾਮਾ
2. ਬੀ. ਐੱਸ. ਐੱਫ. ਚੌਕ
3. ਨਜ਼ਦੀਕ ਜਲੰਧਰ ਹਾਈਟਸ
ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਡੇਰਾ ਬਿਆਸ ਨੇ ਸਾਰੇ ਸਤਿਸੰਗ ਪ੍ਰੋਗਰਾਮ ਇੰਨੀ ਤਾਰੀਖ਼ ਤੱਕ ਕੀਤੇ ਰੱਦ
ਐੱਸ. ਡੀ. ਐੱਮ. ਨਕੋਦਰ ਨਾਲ ਸਬੰਧਤ ਇਲਾਕੇ
1. ਕੰਗ ਸਾਬੂ ਨਾਕਾ
2. ਲਿੱਧੜਾਂ
3. ਬੀ. ਐੱਸ. ਐੱਨ. ਐੱਲ. ਟਾਵਰ ਮਹਿਤਪੁਰ
4. ਪੁਲਸ ਸਟੇਸ਼ਨ ਮਹਿਤਪੁਰ
5. ਸੇਵਾ ਕੇਂਦਰ ਮਹਿਤਪੁਰ
6. ਉੱਗੀ ਨਾਕਾ, ਸਰਕਾਰੀ ਹਸਪਤਾਲ
ਇਹ ਵੀ ਪੜ੍ਹੋ : ਜਲੰਧਰ ਆਉਣ ਵਾਲੇ ਸੈਲਾਨੀ ਜ਼ਰੂਰ ਘੁੰਮਣ ਇਹ ਮਸ਼ਹੂਰ ਸਥਾਨ, ਜੋ ਰੱਖਦੇ ਨੇ ਆਪਣੀ ਵਿਸ਼ੇਸ਼ ਮਹੱਤਤਾ
ਐੱਸ. ਡੀ. ਐੱਮਜ਼ ਸ਼ਾਹਕੋਟ ਨਾਲ ਸਬੰਧਤ ਇਲਾਕੇ
1. ਟੀ-ਪੁਆਇੰਟ ਲੋਹੀਆਂ ਖਾਸ ਸ਼ਾਹਕੋਟ
2. ਰੇਲਵੇ ਓਵਰਬ੍ਰਿਜ ਸ਼ਾਹਕੋਟ
3. ਸਲੈਚਾਂ ਚੌਕ ਸ਼ਾਹਕੋਟ
ਐੱਸ. ਡੀ. ਐੱਮ. ਫਿਲੌਰ ਨਾਲ ਸਬੰਧਤ ਇਲਾਕੇ
1. ਹਾਈਟੈੱਕ ਨਾਕਾ ਸਤਲੁਜ ਪੁਲ
2. ਨਜ਼ਦੀਕ ਸਿਵਲ ਹਸਪਤਾਲ ਫਿਲੌਰ
ਮਲੋਟ ਤੋਂ ਲਾਪਤਾ ਹੋਈਆਂ ਦੋ ਕੁੜੀਆਂ ਦਿੱਲੀ ਤੋਂ ਮਿਲੀਆਂ
NEXT STORY