ਜਲੰਧਰ/ਪੈਰਿਸ (ਭੱਟੀ)-ਪਿੰਡ ਭਟਨੂਰਾ ਜ਼ਿਲ੍ਹਾ ਜਲੰਧਰ ਦਾ ਅਰਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਪਿਛਲੇ 7 ਸਾਲਾਂ ਤੋਂ ਫਰਾਂਸ ’ਚ ਰਹਿ ਰਿਹਾ ਸੀ। ਉਸ ਦੀ ਇੰਗਲੈਂਡ ਜਾਣ ਦੀ ਇੱਛਾ ’ਚ ਜਾਨ ਚਲੀ ਗਈ। ਇਸ ਬਾਰੇ ਸੰਸਥਾ ਔਰਰ-ਡਾਨ ਦੇ ਪ੍ਰਬੰਧਕ ਰਾਜੀਵ ਚੀਮਾ ਨੇ ਦੱਸਿਆ ਕਿ ਉਹ ਕਿਸ਼ਤੀ ਵਿਚ ਆਪਣੇ ਹੋਰਨਾਂ ਸਾਥੀਆਂ (ਗਿਣਤੀ ਤਕਰੀਬਨ 80) ਨਾਲ ਸਵਾਰ ਹੋ ਕੇ ਅਣਪਛਾਤੇ ਰਸਤੇ ਰਾਹੀਂ ਸਮੁੰਦਰ ਪਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ: ਪੰਜਾਬ ਦੀ ਖੇਤਰੀ ਸਿਆਸਤ ਸਬੰਧੀ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
ਇਹ ਟਿਊਬ ਰੂਪੀ ਕਿਸ਼ਤੀ, ਜਿਸ ਵਿਚ ਇਹ ਸਾਰੇ ਲੋਕ ਸਵਾਰ ਸਨ, 15 ਕੁ ਕਿਲੋਮੀਟਰ ਦਾ ਰਸਤਾ ਤੈਅ ਕਰਕੇ ਪਲਟ ਗਈ। ਰੈਸਕਿਊ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ 77 ਲੋਕਾਂ ਨੂੰ ਤਾਂ ਬਚਾਅ ਲਿਆ, ਜਦਕਿ ਉਪਰੋਕਤ ਪੰਜਾਬੀ ਨੌਜਵਾਨ ਸਮੇਤ 2 ਹੋਰਨਾਂ ਵਿਦੇਸ਼ੀਆਂ ਨੂੰ ਬਚਾਇਆ ਨਹੀਂ ਸੀ ਜਾ ਸਕਿਆ। ਅਰਵਿੰਦਰ ਸਿੰਘ ਦੀ ਲਾਸ਼ ਪੈਰਿਸ ਤੋਂ 360 ਕਿਲੋਮੀਟਰ ਦੂਰ ਸਮੁੰਦਰ ਕੰਢਿਓਂ ਮਿਲੀ। ਵਿਦੇਸ਼ ਤੋਂ ਮਿਲੀ ਮੰਦਭਾਗੀ ਖ਼ਬਰ ਸੁਣ ਕੇ ਪਰਿਵਾਰ ਵਿਚ ਮਾਤਮ ਛਾ ਗਿਆ ਹੈ। ਜਿੱਥੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਉਥੇ ਹੀ ਇਲਾਕੇ ਵਿਚ ਵੀ ਸੋਗ ਦੀ ਲਹਿਰ ਦੌੜ ਪਈ।
ਇਹ ਵੀ ਪੜ੍ਹੋ: DIG ਭੁੱਲਰ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼, 14 ਦਿਨਾਂ ਲਈ ਭੇਜਿਆ ਗਿਆ ਜੁਡੀਸ਼ੀਅਲ ਰਿਮਾਂਡ 'ਤੇ
ਜ਼ਿਕਰਯੋਗ ਹੈ ਕਿ ਜਲੰਧਰ ਦੇ ਪਿੰਡ ਭਟਨੂਰਾ ਲੁਬਾਣਾ ਦਾ ਰਹਿਣ ਵਾਲਾ ਅਰਵਿੰਦਰ ਸਿੰਘ (29) ਇੰਗਲੈਂਡ ਜਾਣ ਦੀ ਕੋਸ਼ਿਸ਼ ਕਰਦੇ ਸਮੇਂ ਲਾਪਤਾ ਹੋ ਗਿਆ ਸੀ, ਜਿਸ ਦੀ ਹੁਣ ਪੈਰਿਸ ਤੋਂ ਸਮੁੰਦਰ ਦੇ ਕੰਢਿਓਂ ਲਾਸ਼ ਮਿਲੀ ਹੈ। ਅਰਵਿੰਦਰ 1 ਅਕਤੂਬਰ ਨੂੰ ਫਰਾਂਸ ਤੋਂ ਕਿਸ਼ਤੀ ਰਾਹੀਂ ਇੰਗਲੈਂਡ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਲਗਭਗ 80 ਲੋਕਾਂ ਦੇ ਸਮੂਹ ਦਾ ਹਿੱਸਾ ਸੀ। ਰਸਤੇ ਵਿੱਚ ਕਿਸ਼ਤੀ ਪਲਟ ਗਈ, ਜਿਸ ਕਾਰਨ ਹਫ਼ੜਾ-ਦਫ਼ੜੀ ਮਚ ਗਈ ਅਤੇ ਅਰਵਿੰਦਰ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ। ਪਰਿਵਾਰ ਮੁਤਾਬਕ ਉਨ੍ਹਾਂ ਨੂੰ ਇਸ ਘਟਨਾ ਬਾਰੇ 2 ਅਕਤੂਬਰ ਨੂੰ ਉਸ ਸਮੇਂ ਪਤਾ ਲੱਗਾ ਸੀ ਜਦੋਂ ਕਪੂਰਥਲਾ ਦੇ ਚੌਹਾਨਾ ਪਿੰਡ ਦੇ ਇਕ ਨੌਜਵਾਨ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ। ਉਕਤ ਨੌਜਵਾਨ ਵੀ ਉਸੇ ਕਿਸ਼ਤੀ ਵਿਚ ਸੀ। ਉਸ ਨੇ ਫ਼ੋਨ ਕਰਕੇ ਦੱਸਿਆ ਕਿ ਕਿਸ਼ਤੀ ਡੁੱਬਣ ਤੋਂ ਬਾਅਦ ਸਾਰਿਆਂ ਨੂੰ ਬਚਾ ਲਿਆ ਗਿਆ ਹੈ ਪਰ ਅਰਵਿੰਦਰ ਲਾਪਤਾ ਹੋ ਗਿਆ ਸੀ।
ਇਹ ਵੀ ਪੜ੍ਹੋ: Punjab:ਵਿਦੇਸ਼ੀ ਧਰਤੀ ਨੇ ਖੋਹਿਆ ਮਾਪਿਆਂ ਦਾ ਸੋਹਣਾ-ਸੁਨੱਖਾ ਪੁੱਤ, 2 ਭੈਣਾਂ ਦੇ ਇਕਲੌਤੇ ਭਰਾ ਦੀ ਪੁਰਤਗਾਲ 'ਚ ਮੌਤ
ਪਰਮਿਟ 'ਤੇ ਪੁਰਤਗਾਲ ਗਿਆ ਸੀ ਅਰਵਿੰਦਰ
ਅਰਵਿੰਦਰ ਦੇ ਛੋਟੇ ਭਰਾ ਅਸ਼ਵਿੰਦਰ ਸਿੰਘ ਨੇ ਦੱਸਿਆ ਕਿ ਉਹ 18 ਮਈ ਨੂੰ ਵਰਕ ਪਰਮਿਟ ਵੀਜ਼ੇ 'ਤੇ ਪੁਰਤਗਾਲ ਗਿਆ ਸੀ ਅਤੇ ਉੱਥੇ ਹੀ ਰਹਿਣਾ ਸੀ। ਉਸ ਦੇ ਬਾਇਓਮੈਟ੍ਰਿਕਸ ਵੀ 5 ਸਤੰਬਰ ਨੂੰ ਪੂਰੇ ਹੋ ਗਏ ਸਨ। ਹਾਲਾਂਕਿ ਉੱਥੇ ਕੁਝ ਨੌਜਵਾਨਾਂ ਨੂੰ ਮਿਲਣ ਤੋਂ ਬਾਅਦ ਉਸ ਨੇ ਇੰਗਲੈਂਡ ਪਹੁੰਚਣ ਦੀ ਯੋਜਨਾ ਬਣਾਈ। ਉਨ੍ਹਾਂ ਨੇ ਪਹਿਲਾਂ ਟਰੱਕ ਰਾਹੀਂ ਯਾਤਰਾ ਕਰਨ ਦੀ ਕੋਸ਼ਿਸ਼ ਕੀਤੀ ਪਰ ਟਰੱਕ ਡਰਾਈਵਰ ਨੇ ਇਨਕਾਰ ਕਰ ਦਿੱਤਾ। ਇਸ ਦੇ ਬਾਅਦ ਉਨ੍ਹਾਂ ਨੇ ਕਿਸ਼ਤੀ ਰਾਹੀਂ ਜਾਣ ਦੀ ਯੋਜਨਾ ਬਣਾਈ। ਪਰਿਵਾਰ ਨੇ ਉਸ ਨੂੰ ਅਜਿਹਾ ਜੋਖ਼ਮ ਭਰਿਆ ਕਦਮ ਨਾ ਚੁੱਕਣ ਦੀ ਸਲਾਹ ਦਿੱਤੀ ਸੀ। ਆਖਰੀ ਵਾਰੀ ਅਰਵਿੰਦਰ ਨੇ 29 ਸਤੰਬਰ ਨੂੰ ਘਰ ਗੱਲ ਕੀਤੀ ਸੀ ਅਤੇ ਕਿਸ਼ਤੀ ਰਾਹੀਂ ਜਾਣ ਦੀ ਗੱਲ ਨਹੀਂ ਕੀਤੀ ਸੀ। ਦੋ ਦਿਨ ਬਾਅਦ ਪਰਿਵਾਰ ਨੂੰ ਪਤਾ ਲੱਗਾ ਕਿ ਉਹ ਉਸੇ ਕਿਸ਼ਤੀ ਵਿਚ ਸਵਾਰ ਸੀ, ਜੋਕਿ ਪਲਟ ਗਈ ਸੀ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ 'ਚ ਹੋ ਰਿਹੈ ਬਦਲਾਅ! ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਜਾਣੋ 21 ਤਾਰੀਖ਼ ਤੱਕ Weather ਅਪਡੇਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CM ਮਾਨ ਤੇ ਇੰਗਲੈਂਡ ਦੇ ਵਕੀਲਾਂ ਵਿਚਾਲੇ ਮੀਟਿੰਗ! ਰੱਖੀ ਗਈ ਇਹ ਮੰਗ
NEXT STORY