ਜਲੰਧਰ-ਕੈਲੀਫੋਰਨੀਆ 'ਚ 27 ਸਤੰਬਰ ਨੂੰ ਗੂਗਲ ਵਲੋਂ ਆਨਲਾਈਨ ਕਰਵਾਏ 'ਹੈਕਥਲੋਨ' ਮੁਕਾਬਲੇ 'ਚ ਜਿੱਤ ਪ੍ਰਾਪਤ ਕਰਕੇ ਜਲੰਧਰ ਦੇ ਮੁੰਡੇ ਪ੍ਰਤੀਕ ਨਾਰੰਗ ਨੇ ਪੰਜਾਬ ਸਮੇਤ ਪੂਰੇ ਭਾਰਤ ਦਾ ਨਾਂ ਰੌਸ਼ਨ ਕਰ ਦਿਖਾਇਆ ਹੈ। ਇਸ ਮੁਕਾਬਲੇ ਦੌਰਾਨ ਮੌਕੇ 'ਤੇ ਹੀ ਸਾਫਟਵੇਅਰ ਤਿਆਰ ਕਰਨਾ ਸੀ।
ਭਾਰਤ 'ਚ ਵੀ ਇਹ ਮੁਕਾਬਲਾ ਉਸੇ ਦਿਨ ਤੇ ਉਸੇ ਸਮੇਂ ਨੋਇਡਾ 'ਚ ਟੈੱਕ ਮਹਿੰਦਰਾ ਮੁੱਖ ਦਫਤਰ 'ਚ ਹੋਇਆ। ਇਸ ਮੁਕਾਬਲੇ ਦਾ ਮਕਸਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਜੀਟਲ ਇੰਡੀਆ ਮੁਹਿੰਮ ਨੂੰ ਸਮਰਥਨ ਦੇਣਾ ਸੀ ਕਿਉਂਕਿ ਉਸ ਸਮੇਂ ਪ੍ਰਧਾਨ ਮੰਤਰੀ ਅਮਰੀਕਾ 'ਚ ਹੀ ਸਨ।
ਜ਼ਿਕਰਯੋਗ ਹੈ ਕਿ ਪ੍ਰਤੀਕ ਨਾਰੰਗ ਕਾਲਜ ਆਫ ਇੰਜੀਨੀਅਰਿੰਗ ਦਾ ਵਿਦਿਆਰਥੀ ਹੈ ਅਤੇ ਉਸ ਨੇ ਆਪਣੇ ਤਿੰਨ ਦੋਸਤਾਂ ਨਾਲ ਮਿਲ ਕੇ 9 ਸੂਬਿਆਂ ਦੇ ਬੱਚਿਆਂ ਨੂੰ ਭੋਜਨ ਮੁਹੱਈਆ ਕਰਵਾਉਣ ਵਾਲੇ ਗੈਰ ਸਰਕਾਰੀ ਸਗੰਠਨ ਲਈ ਇਕ ਐਪ ਤਿਆਰ ਕੀਤੀ ਹੈ, ਜਿਸ ਨਾਲ ਬੱਚਿਆਂ ਨੂੰ ਭੋਜਨ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਦੀਨਾਨਗਰ ਅੱਤਵਾਦੀ ਹਮਲੇ ਤੋਂ ਬਾਅਦ ਜਾਗੀ ਆਈ.ਬੀ., ਭੇਜਣ ਲੱਗੀ ਸੂਚਨਾਵਾਂ
NEXT STORY