ਜਲੰਧਰ (ਪੁਨੀਤ)–ਸ਼ਨੀਵਾਰ ਅਤੇ ਐਤਵਾਰ ਦੇ ਲਾਕਡਾਊਨ ਕਾਰਨ ਬੱਸ ਸਰਵਿਸ ਨੂੰ 25 ਫ਼ੀਸਦੀ ਤੱਕ ਸੀਮਤ ਕਰ ਦਿੱਤਾ ਗਿਆ ਸੀ ਪਰ ਪੰਜਾਬ ਸਰਕਾਰ ਵੱਲੋਂ ਹੁਣ ਸ਼ਨੀਵਾਰ ਨੂੰ ਲਾਕਡਾਊਨ ਖ਼ਤਮ ਕਰ ਦਿੱਤਾ ਗਿਆ ਹੈ, ਜਿਸ ਕਾਰਨ ਪੰਜਾਬ ਰੋਡਵੇਜ਼ ਵੱਲੋਂ ਬੱਸਾਂ ਚਲਾਉਣ ਲਈ ਨਵਾਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ, ਜਿਹੜਾ ਯਾਤਰੀਆਂ ਨੂੰ ਰਾਹਤ ਦੇਵੇਗਾ। 12 ਜੂਨ ਲਈ ਜਾਰੀ ਕੀਤੇ ਗਏ ਨਵੇਂ ਸ਼ਡਿਊਲ ਮੁਤਾਬਕ ਚੰਡੀਗੜ੍ਹ ਨੂੰ ਛੱਡ ਕੇ ਵਧੇਰੇ ਰੂਟਾਂ ’ਤੇ ਰੁਟੀਨ ਵਾਂਗ ਬੱਸਾਂ ਚੱਲਣਗੀਆਂ। ਦਿੱਲੀ ਲਈ 6.05 ’ਤੇ ਪਹਿਲੀ ਬੱਸ ਰਵਾਨਾ ਹੋਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਲਈ ਛੁੱਟੀ ਵਾਲੇ ਦਿਨਾਂ ਵਿਚ ਯਾਤਰੀ ਘੱਟ ਹੁੰਦੇ ਹਨ, ਜਿਸ ਨੂੰ ਮੱਦੇਨਜ਼ਰ ਰੱਖਦਿਆਂ ਨਵੇਂ ਸ਼ਡਿਊਲ ਵਿਚ ਦੂਜੇ ਸ਼ਹਿਰਾਂ ਨੂੰ ਪਹਿਲ ਦੇ ਆਧਾਰ ’ਤੇ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ: ਦਿਵਿਆਂਗ ਨਾਲ ਕੁੱਟਮਾਰ ਕਰਨ ਵਾਲੇ ਏ. ਐੱਸ. ਆਈ. ’ਤੇ ਡਿੱਗੀ ਗਾਜ, ਹੋਇਆ ਸਸਪੈਂਡ
ਪੰਜਾਬ ਰੋਡਵੇਜ਼ ਦੇ ਜਲੰਧਰ ਡਿਪੂ-1 ਦੇ ਜੀ. ਐੱਮ. ਨਵਰਾਜ ਬਾਤਿਸ਼ ਨੇ ਦੱਸਿਆ ਕਿ ਪਹਿਲੀ ਵਾਰ ਸ਼ਨੀਵਾਰ ਨੂੰ ਵੱਧ ਗਿਣਤੀ ਵਿਚ ਬੱਸਾਂ ਰਵਾਨਾ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਮੁੱਖ ਰੂਟਾਂ ਲਈ ਅਸੀਂ ਬੈਕਅਪ ਵਿਚ ਵੀ ਬੱਸਾਂ ਰੱਖ ਰਹੇ ਹਾਂ। ਇਸ ਲੜੀ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ, ਪਠਾਨਕੋਟ ਅਤੇ ਲੁਧਿਆਣਾ ਲਈ ਯਾਤਰੀਆਂ ਨੂੰ ਬੱਸਾਂ ਦੀ ਉਡੀਕ ਨਹੀਂ ਕਰਨੀ ਪਵੇਗੀ। ਪ੍ਰਾਈਵੇਟ ਬੱਸਾਂ ਦੇ ਚਾਲਕ ਦਲਾਂ ਦਾ ਕਹਿਣਾ ਹੈ ਕਿ ਹੁਣ ਕਮਾਈ ਹੋਣ ਕਾਰਨ ਸਾਰਿਆਂ ਨੇ ਆਪਣੀ ਬੱਸ ਸਰਵਿਸ ਵਧਾਈ ਹੈ। ਇਹ ਵੀ ਸੱਚ ਹੈ ਕਿ ਪ੍ਰਾਈਵੇਟ ਟਰਾਂਸਪੋਰਟ ਚੱਲਣ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲ ਰਹੀ ਹੈ।
ਪੱਤਰਕਾਰ ਨਾਲ ਗੱਲਬਾਤ ਦੌਰਾਨ ਪੰਜਾਬ ਪੁਲਸ ਦੇ ਸਾਬਕਾ ਡੀ. ਐੱਸ. ਪੀ. ਨੇ ਕਿਹਾ ਕਿ ਸਰਕਾਰ ਨੂੰ ਯਾਤਰੀਆਂ ਦੀ ਸਹੂਲਤ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਸਰਕਾਰ ਟੈਕਸਾਂ ਨਾਲ ਚੱਲਦੀ ਹੈ। ਸਰਕਾਰ ਨੂੰ ਇਸ ਬਾਰੇ ਇਕ ਟੀਮ ਦਾ ਗਠਨ ਕਰਨਾ ਚਾਹੀਦਾ ਹੈ ਤਾਂ ਕਿ ਸੱਚਾਈ ਦਾ ਪਤਾ ਲੱਗ ਸਕੇ।
ਇਹ ਵੀ ਪੜ੍ਹੋ: ਜਲੰਧਰ: ਏ. ਐੱਸ. ਆਈ. ਨੇ ਕੁੜੀ 'ਤੇ ਸਰੀਰਕ ਸੰਬੰਧ ਬਣਾਉਣ ਦਾ ਪਾਇਆ ਦਬਾਅ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਕੋਵਿਡ ਨਿਯਮਾਂ ਦੇ ਉਲਟ ਦਿੱਲੀ ਤੋਂ ਚੱਲ ਰਹੀਆਂ ਬੱਸਾਂ : ਆਈ. ਐੱਸ. ਬੀ. ਟੀ. ਇੰਚਾਰਜ
ਪੰਜਾਬ ਰੋਡਵੇਜ਼ ਦੇ ਸਬ-ਇੰਸਪੈਕਟਰ ਅਤੇ ਆਈ. ਐੱਸ. ਬੀ. ਟੀ. ਦਿੱਲੀ ਦੇ ਸਟੇਸ਼ਨ ਇੰਚਾਰਜ ਅਮਰਜੀਤ ਸਿੰਘ ਨੇ ਕਿਹਾ ਕਿ ਪ੍ਰਾਈਵੇਟ ਬੱਸਾਂ ਕੋਵਿਡ ਨਿਯਮਾਂ ਦੇ ਉਲਟ ਦਿੱਲੀ ਤੋਂ ਰਵਾਨਾ ਹੋ ਰਹੀਆਂ ਹਨ। ਪ੍ਰਾਈਵੇਟ ਬੱਸਾਂ ਦੇ ਕਰਿੰਦੇ ਬੱਸ ਅੱਡੇ ਦੇ ਨੇੜੇ-ਤੇੜੇ ਘੁੰਮਦੇ ਰਹਿੰਦੇ ਹਨ ਅਤੇ ਯਾਤਰੀਆਂ ਨੂੰ ਗੁੰਮਰਾਹ ਕਰਦੇ ਹਨ। ਸਰਕਾਰੀ ਬੱਸ ’ਤੇ ਸਿਰਫ 500 ਰੁਪਏ ਤੋਂ ਵੀ ਘੱਟ ਵਿਚ ਆਪਣੀ ਮੰਜ਼ਿਲ ’ਤੇ ਪਹੁੰਚਣ ਵਾਲੇ ਯਾਤਰੀਆਂ ਕੋਲੋਂ ਪੰਜਾਬ ਲਿਜਾਣ ਲਈ 2000 ਤੋਂ ਵੱਧ ਰਾਸ਼ੀ ਵਸੂਲੀ ਜਾ ਰਹੀ ਹੈ।
ਇਹ ਵੀ ਪੜ੍ਹੋ: 4 ਸਾਲਾ ਬੱਚੇ ਦਾ ਗਲਾ ਘੁੱਟ ਕੇ ਕੀਤਾ ਕਤਲ, ਲਾਸ਼ ਬੋਰੀ ’ਚ ਬੰਦ ਕਰਕੇ ਕਮਰੇ ’ਚ ਲੁਕਾ ਕੇ ਰੱਖੀ
ਅਸੀਂ ਟਿਕਟ ਦੇ ਪੈਸੇ ਦੇਣੇ ਹਨ, ਸਾਨੂੰ ਸਰਵਿਸ ਮਿਲਣੀ ਚਾਹੀਦੀ
ਇਕ ਔਰਤ ਯਾਤਰੀ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਮੁਫ਼ਤ ਸਫ਼ਰ ਦਾ ਐਲਾਨ ਤਾਂ ਕਰ ਦਿੱਤਾ ਗਿਆ ਪਰ ਬੱਸਾਂ ਹੀ ਨਹੀਂ ਮਿਲਦੀਆਂ। ਜਿਨ੍ਹਾਂ ਯਾਤਰੀਆਂ ਨੂੰ ਆਪਣੀ ਮੰਜ਼ਿਲ ’ਤੇ ਜਾਣ ਲਈ ਬੱਸਾਂ ਨਹੀਂ ਮਿਲਦੀਆਂ, ਉਨ੍ਹਾਂ ਨੂੰ ਵੱਡੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਟਿਕਟ ਦੇ ਪੈਸੇ ਦੇਣੇ ਹਨ, ਸਾਨੂੰ ਸਰਵਿਸ ਮਿਲਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਲਾਕਡਾਊਨ ਸਬੰਧੀ ਡੀ. ਸੀ. ਨੇ ਜਾਰੀ ਕੀਤੇ ਨਵੇਂ ਹੁਕਮ
ਰਾਹਤ : ਪੀ. ਏ. ਪੀ. ਚੌਕ ’ਚ ਰੁਕਣ ਲੱਗੀਆਂ ਲਗਭਗ ਸਾਰੀਆਂ ਬੱਸਾਂ
ਲਾਕਡਾਊਨ ਦੌਰਾਨ ਪੀ. ਏ. ਪੀ. ਚੌਕ ਵਿਚ ਬੱਸਾਂ ਦਾ ਨਾਂ ਨਹੀਂ ਲੈ ਰਹੀਆਂ ਸਨ। ਯਾਤਰੀ ਦੂਰੋਂ ਹੱਥ ਹਿਲਾ ਕੇ ਬੱਸਾਂ ਨੂੰ ਰੁਕਣ ਦਾ ਇਸ਼ਾਰਾ ਕਰਦੇ ਰਹਿੰਦੇ ਸਨ ਪਰ ਬੱਸਾਂ ਨੇੜਿਓਂ ਲੰਘ ਜਾਂਦੀਆਂ ਸਨ। ਹੁਣ ਦੇਖਣ ਵਿਚ ਆ ਰਿਹਾ ਹੈ ਕਿ ਪੀ. ਏ. ਪੀ. ਚੌਕ ਵਿਚ ਲਗਭਗ ਸਾਰੀਆਂ ਬੱਸਾਂ ਰੁਕ ਕੇ ਜਾ ਰਹੀਆਂ ਹਨ, ਜਿਸ ਨਾਲ ਯਾਤਰੀਆਂ ਨੂੰ ਰਾਹਤ ਮਿਲ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਪਤਨੀ ਨਾਲ ਝਗੜਾ ਹੋਣ ਤੋਂ ਬਾਅਦ ਤੈਸ਼ 'ਚ ਆਏ ਪਤੀ ਨੇ ਕੀਤੀ ਖ਼ੁਦਕੁਸ਼ੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
‘ਕਿਸੇ ਵੀ ਡਿਸਟ੍ਰੀਬਿਊਟਰ ਤੋਂ ਭਰਵਾ ਸਕੋਗੇ ਸਿਲੰਡਰ, LPG ਰੀਫਿਲ ਪੋਰਟੇਬਿਲਿਟੀ ਨੂੰ ਮਿਲੀ ਮਨਜ਼ੂਰੀ’
NEXT STORY