ਜਲੰਧਰ(ਸੋਨੂੰ)— ਮਹਾਨਗਰ ਦੇ ਵਿਧਾਇਕ ਜੂਨੀਅਰ ਅਵਤਾਰ ਹੈਨਰੀ, ਰਾਜਿੰਦਰ ਬੇਰੀ, ਪਰਗਟ ਸਿੰਘ ਨੇ ਸ਼ਨੀਵਾਰ ਨੂੰ ਨਗਰ-ਨਿਗਮ ਕਮਿਸ਼ਨਰ ਬਸੰਤ ਗਰਗ ਅਤੇ ਨਿਗਮ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ। ਇਸ ਦੌਰਾਨ ਐੱਮ. ਐੱਲ. ਏ. ਨੇ ਨਿਗਮ ਲਾਅ ਦੇ ਤਹਿਤ ਹਾਊਸ ਮੀਟਿੰਗ ਬੁਲਾਉਣ ਸਬੰਧੀ ਜਾਣਕਾਰੀ ਲਈ। ਉਥੇ ਹੀ ਸ਼ਹਿਰ ਦੇ ਚੱਲ ਰਹੇ ਪ੍ਰਾਜੈਕਟਾਂ ਦੀ ਸਥਿਤੀ ਬਾਰੇ ਜਾਣਕਾਰੀ ਲਈ। ਵਿਧਾਇਕਾਂ ਨੇ ਪੁੱਛਿਆ ਕਿ ਨਿਗਮ ਐਕਟ ਦੇ ਚਲਦਿਆਂ ਹਾਊਸ ਮੀਟਿੰਗ ਹਰ ਮਹੀਨੇ ਹੋਣੀ ਚਾਹੀਦੀ ਹੈ ਤਾਂ ਕਿਉਂ ਨਹੀਂ ਹੁੰਦੀ। ਸ਼ਹਿਰ ਦੇ ਵਿਕਾਸ ਕੰਮ ਠੱਪ ਕਿਉਂ ਹਨ ਅਤੇ ਨਿਗਮ ਦੀ ਵਿੱਤੀ ਸਥਿਤੀ ਕੀ ਹੈ? ਇਸ ਦੌਰਾਨ ਜਮਸ਼ੇਰ ਪ੍ਰਾਜੈਕਟ, ਬਸਤੀ ਬਾਵਾ ਖੇਲ ਰੋਡ ਨਿਰਮਾਣ ਅਤੇ ਹੋਰ ਪ੍ਰਾਜੈਕਟ ਸਬੰਧੀ ਜਾਣਕਾਰੀ ਲਈ। ਇਥੇ ਇਹ ਦੱਸਣਯੋਗ ਹੈ ਕਿ ਲਗਭਗ ਪਿਛਲੇ ਚਾਰ ਦਿਨਾਂ ਤੋਂ ਹਾਊਸ ਮੀਟਿੰਗ ਬੁਲਾਉਣ ਨੂੰ ਲੈ ਕੇ ਸੱਤਾ ਪੱਖ ਅਤੇ ਵਿਰੋਧੀ ਧਿਰ 'ਚ ਜ਼ੁਬਾਨੀ ਸ਼ੀਤ ਯੁੱਧ ਛਿੜਿਆ ਹੋਇਆ ਹੈ। ਦੋਵੇਂ ਪੱਖਾਂ ਦੇ ਲੋਕ ਇਕ ਦੂਜੇ 'ਤੇ ਗੰਭੀਰ ਦੋਸ਼ ਲਗਾ ਰਹੇ ਹਨ।
ਗਿੱਦੜਬਾਹਾ 'ਚ ਵਾਪਰੇ ਦਰਦਨਾਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ
NEXT STORY