ਜਲੰਧਰ (ਪੁਨੀਤ)– ਮੌਤ ਨੂੰ ਬਹੁਤ ਨੇੜਿਓਂ ਵੇਖਣ ਤੋਂ ਬਾਅਦ ਪੰਜਾਬ-ਚੰਡੀਗੜ੍ਹ ਦੇ 12 ਵਿਦਿਆਰਥੀ ਮਾਸਕੋ ਪਹੁੰਚ ਚੁੱਕੇ ਹਨ। ਇਨ੍ਹਾਂ ਵਿਚ ਜਲੰਧਰ ਦੇ 4 ਵਿਦਿਆਰਥੀ ਸ਼ਾਮਲ ਹਨ। ਉਕਤ ਸਾਰੇ ਵਿਦਿਆਰਥੀ ਦੁਬਈ ਰਸਤੇ ਜਲਦੀ ਹੀ ਭਾਰਤ ਪਹੁੰਚਣਗੇ। ਇਨ੍ਹਾਂ ਵਿਚ ਕ੍ਰੀਮੀਆ ਵਿਚ ਪੜ੍ਹਨ ਵਾਲੇ ਜਲੰਧਰ ਦੇ ਪ੍ਰਿੰਸਪਾਲ ਸਿੰਘ ਪ੍ਰਿੰਸ, ਅਸੀਮ, ਸੰਗਮ ਅਤੇ ਰਿਤਿਕ ਸ਼ਾਮਲ ਹਨ। ਉਕਤ ਚਾਰਾਂ ਨੇ ਕ੍ਰੀਮੀਆ ਤੋਂ 2 ਦਿਨ ਪਹਿਲਾਂ ਰਾਤ ਨੂੰ ਟਰੇਨ ਫੜੀ ਅਤੇ 34 ਘੰਟਿਆਂ ਬਾਅਦ ਮਾਸਕੋ ਪੁੱਜੇ। ਹੁਣ ਉਹ ਖਤਰੇ ਦੇ ਹਾਲਾਤ ਵਿਚੋਂ ਨਿਕਲ ਚੁੱਕੇ ਹਨ। ਉਕਤ ਚਾਰਾਂ ਵਾਂਗ ਬਾਕੀ ਵਿਦਿਆਰਥੀ ਵੀ ਭਾਰਤ ਪਰਤਣ ਲਈ ਉਤਸੁਕ ਹਨ।
ਇਹ ਵੀ ਪੜ੍ਹੋ: ਯੂਕ੍ਰੇਨ ਤੋਂ ਪਰਤੀ ਬੰਦਨਾ ਸੂਦ, ਹਾਲਾਤ ਬਿਆਨ ਕਰਦੇ ਬੋਲੀ, 'ਭੁੱਖੇ ਹੀ ਰਹਿਣਾ ਪਿਆ, ਪਾਣੀ ਵੀ ਨਹੀਂ ਹੋਇਆ ਨਸੀਬ'
ਕ੍ਰੀਮੀਆ ਵਿਚ ਗੱਲਬਾਤ ਦੌਰਾਨ ਐੱਚ. ਸਿੰਘ ਨੇ ਦੱਸਿਆ ਕਿ ਉਕਤ ਚਾਰਾਂ ਵਿਦਿਆਰਥੀਆਂ ਨੂੰ ਟਰੇਨ ਦੀਆਂ ਟਿਕਟਾਂ ਕਰਵਾ ਕੇ ਮਾਸਕੋ ਲਈ ਭੇਜਿਆ ਸੀ। ਉਕਤ ਲੋਕ ਭਲਕੇ ਭਾਰਤ ਪਹੁੰਚ ਜਾਣਗੇ। ਇਨ੍ਹਾਂ ਚਾਰਾਂ ਵਿਦਿਆਰਥੀਆਂ ਨੂੰ ਮਿਲਾ ਕੇ ਪੰਜਾਬ ਦੇ ਕੁੱਲ 12 ਵਿਦਿਆਰਥੀ ਭਾਰਤ ਲਈ ਬੀਤੇ ਦਿਨੀਂ ਰਵਾਨਾ ਹੋਏ ਸਨ। ਸਾਰਿਆਂ ਦੇ ਮਾਸਕੋ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਵੀ ਰਾਹਤ ਮਿਲੀ ਹੈ ਕਿਉਂਕਿ ਟਰੇਨ ਵਿਚ ਫੋਨ ਦਾ ਸਿਗਨਲ ਨਾ ਆਉਣ ਕਾਰਨ ਉਨ੍ਹਾਂ ਦੀ ਗੱਲ ਵੀ ਨਹੀਂ ਹੋ ਪਾ ਰਹੀ ਸੀ। ਸ਼ੁੱਕਰਵਾਰ ਸ਼ਾਮ ਨੂੰ ਉਨ੍ਹਾਂ ਦੀ ਗੱਲ ਹੋਈ ਹੈ। ਜਲੰਧਰ ਦੇ 4 ਵਿਦਿਆਰਥੀ ਦਿੱਲੀ ਏਅਰਪੋਰਟ ’ਤੇ ਪੁੱਜਣਗੇ, ਜਿਥੇ ਉਨ੍ਹਾਂ ਨੂੰ ਲੈਣ ਲਈ ਪਰਿਵਾਰਕ ਮੈਂਬਰ ਜਲੰਧਰ ਤੋਂ ਦਿੱਲੀ ਏਅਰਪੋਰਟ ’ਤੇ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ: ਯੂਕ੍ਰੇਨ ਤੋਂ ਜਲੰਧਰ ਪੁੱਜੀ ਕੁੜੀ ਨੇ ਬਿਆਨ ਕੀਤੇ ਹਾਲਾਤ, ਕਿਹਾ-ਦਹਿਸ਼ਤ ਦੇ ਪਰਛਾਵੇਂ ਹੇਠ ਗੁਜ਼ਾਰੇ 10 ਦਿਨ
ਸਿੰਘ ਨੇ ਦੱਸਿਆ ਕਿ ਇਥੇ ਕਈ ਵਿਦਿਆਰਥੀ ਜ਼ਿੰਦਾ ਰਹਿਣ ਦੀ ਉਮੀਦ ਛੱਡ ਚੁੱਕੇ ਸਨ। ਸਭ ਤੋਂ ਖਰਾਬ ਹਾਲਾਤ ਖਾਰਕੀਵ ਵਿਚ ਬਣੇ ਹੋਏ ਹਨ, ਜਦਕਿ ਇਸ ਦੇ ਉਲਟ ਕ੍ਰੀਮੀਆ ਵਿਚ ਵਿਦਿਆਰਥੀ ਅਜੇ ਸੁਰੱਖਿਅਤ ਹਨ। ਮਾਸਕੋ ਪਹੁੰਚੇ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਮੌਤ ਨੂੰ ਬਹੁਤ ਨੇੜਿਓਂ ਦੇਖਿਆ ਹੈ। ਰੂਸ ਦੀਆਂ ਫੌਜਾਂ ਯੂਕ੍ਰੇਨ ’ਚ ਥਾਂ-ਥਾਂ ਬੰਬਾਰੀ ਕਰ ਰਹੀਆਂ ਹਨ। ਕਈਆਂ ਨੇ ਤਾਂ ਜ਼ਿੰਦਾ ਰਹਿਣ ਦੀ ਉਮੀਦ ਵੀ ਛੱਡ ਦਿੱਤੀ ਸੀ। ਐੱਚ. ਸਿੰਘ ਨੇ ਕਿਹਾ ਕਿ ਵਿਦਿਆਰਥੀ ਵੀ ਯੂਕ੍ਰੇਨ ਜਾਂ ਰੂਸ ਵਿਚ ਨਹੀਂ ਰਹਿਣਾ ਚਾਹੁੰਦੇ ਅਤੇ ਮਹਿੰਗੀਆਂ ਟਿਕਟਾਂ ਲੈ ਕੇ ਭਾਰਤ ਵਾਪਸੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕ੍ਰੀਮੀਆ ਵਿਚ ਸਟੇਟ ਮੈਡਕਲ ਯੂਨੀਵਰਸਿਟੀ ਵਿਚ ਘਰ ਵਾਪਸ ਆਉਣ ਦੀ ਉਡੀਕ ਕਰ ਰਹੇ 50 ਵਿਦਿਆਰਥੀਆਂ ਦੀਆਂ ਟਰੇਨ ਦੀਆਂ ਟਿਕਟਾਂ ਬੁੱਕ ਹੋ ਗਈਆਂ ਹਨ। ਉਕਤ ਵਿਦਿਆਰਥੀ ਸ਼ਨੀਵਾਰ ਯੂਕ੍ਰੇਨ ਤੋਂ 8 ਵਜੇ ਮਾਸਕੋ ਜਾਣ ਲਈ ਟਰੇਨ ਜ਼ਰੀਏ ਰਵਾਨਾ ਹੋਣਗੇ। ਇਸ ਤੋਂ ਬਾਅਦ ਉਹ ਮਾਸਕੋ ਤੋਂ ਦੁਬਈ ਅਤੇ ਉਥੋਂ ਭਾਰਤ ਲਈ ਰਵਾਨਾ ਹੋਣਗੇ।
ਇਹ ਵੀ ਪੜ੍ਹੋ: ਲਾਲ ਪਰੀ ਤੇ ਨੋਟ ਵੰਡਣ ਦੇ ਬਾਵਜੂਦ ਚੋਣ ਨਤੀਜਿਆਂ ਤੋਂ ਪਹਿਲਾਂ ਉਮੀਦਵਾਰਾਂ ਦੀ ਉੱਡੀ ਰਾਤ ਦੀ ਨੀਂਦ !
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਯੂਕ੍ਰੇਨ ਤੋਂ ਸੁਰੱਖਿਅਤ ਪੁੱਜਾ ਮੈਡੀਕਲ ਦੀ ਪੜ੍ਹਾਈ ਕਰਨ ਗਿਆ ਇੱਕ ਹੋਰ ਵਿਦਿਆਰਥੀ
NEXT STORY