ਜਲੰਧਰ (ਖੁਰਾਣਾ)–ਇਸ ਵਾਰ ਦੀਵਾਲੀ ਦਾ ਤਿਉਹਾਰ ਭਾਵੇਂ 2 ਦਿਨ ਧੂਮ-ਧਾਮ ਨਾਲ ਮਨਾਇਆ ਗਿਆ ਪਰ ਜਲੰਧਰ ਦੀ ਇਕਲੌਤੀ ਪਟਾਕਾ ਮਾਰਕੀਟ ਵਿਚ ਮੰਦੀ ਦਾ ਮਾਹੌਲ ਛਾਇਆ ਰਿਹਾ। ਮੰਗਲਵਾਰ ਦੇਰ ਰਾਤ ਤਕ ਸ਼ਹਿਰ ਦੇ ਕਈ ਪਟਾਕਾ ਕਾਰੋਬਾਰੀ ਗਾਹਕਾਂ ਦੀ ਉਡੀਕ ਕਰਦੇ ਨਜ਼ਰ ਆਏ ਪਰ ਉਨ੍ਹਾਂ ਦਾ ਭਾਰੀ ਸਟਾਕ ਵਿਕਰੀ ਦੀ ਘਾਟ ਕਾਰਨ ਦੁਕਾਨਾਂ ਵਿਚ ਹੀ ਪਿਆ ਰਿਹਾ। ਹੁਣ ਕਾਰੋਬਾਰੀਆਂ ਲਈ ਇਹ ਸਟਾਕ ਅਗਲੇ ਸਾਲ ਤਕ ਸੰਭਾਲਣਾ ਹੋਵੇਗਾ, ਜਿਸ ਨਾਲ ਉਨ੍ਹਾਂ ਦੀਆਂ ਆਰਥਿਕ ਚਿੰਤਾਵਾਂ ਹੋਰ ਵਧ ਗਈਆਂ ਹਨ।
ਪਟਾਕਾ ਮਾਰਕੀਟ ਵਿਚ ਮੰਦੀ ਦੇ ਕਾਰਨਾਂ ਦੀ ਪੜਤਾਲ ਕਰਨ ’ਤੇ ਕਈ ਸਮੱਸਿਆਵਾਂ ਸਾਹਮਣੇ ਆਈਆਂ। ਇਸ ਵਾਰ ਮਾਰਕੀਟ ਨੂੰ ਨਵੀਂ ਜਗ੍ਹਾ ’ਤੇ ਲਾਇਆ ਗਿਆ, ਜਿੱਥੇ ਜਗ੍ਹਾ ਦੀ ਘਾਟ, ਪਾਰਕਿੰਗ ਦੀ ਦਿੱਕਤ ਅਤੇ ਪੁਲਸ ਪ੍ਰਸ਼ਾਸਨ ਦੀ ਗੈਰ-ਸਹਿਯੋਗੀ ਰਵੱਈਏ ਨੇ ਕਾਰੋਬਾਰੀਆਂ ਦਾ ਉਤਸ਼ਾਹ ਠੰਢਾ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਦੀ ਪ੍ਰਮੁੱਖ ਪਟਾਕਾ ਮਾਰਕੀਟ ਬਰਲਟਨ ਪਾਰਕ ਦੀ ਖੁੱਲ੍ਹੀ ਗਰਾਊਂਡ ਵਿਚ ਲੱਗਦੀ ਸੀ, ਜਿੱਥੇ ਨਾ ਤਾਂ ਜਗ੍ਹਾ ਦੀ ਘਾਟ ਸੀ ਅਤੇ ਨਾ ਹੀ ਪਾਰਕਿੰਗ ਦੀ ਸਮੱਸਿਆ ਪਰ ਇਸ ਵਾਰ ਬਰਲਟਨ ਪਾਰਕ ਵਿਚ ਸਪੋਰਟਸ ਹੱਬ ਦੇ ਨਿਰਮਾਣ ਕਾਰਜ ਕਾਰਨ ਉਥੇ ਮਾਰਕੀਟ ਲਾਉਣ ਦੀ ਆਗਿਆ ਨਹੀਂ ਮਿਲੀ।
ਇਹ ਵੀ ਪੜ੍ਹੋ: ਮੁਅੱਤਲ DIG ਭੁੱਲਰ ਬਾਰੇ ਵੱਡਾ ਖ਼ੁਲਾਸਾ! ਫਸਣਗੇ ਪੰਜਾਬ ਦੇ ਕਈ ਵੱਡੇ ਅਫ਼ਸਰ, ਬੈਂਕ ਲਾਕਰ ’ਚੋਂ ਮਿਲਿਆ...

ਨਵੀਂ ਜਗ੍ਹਾ ਦੀ ਭਾਲ ਵਿਚ ਕਾਰੋਬਾਰੀ ਦਰ-ਦਰ ਭਟਕੇ। ਸਾਰੀਆਂ ਥਾਵਾਂ ’ਤੇ ਕੋਈ ਅੜਚਨ ਆਉਣ ਦੇ ਬਾਅਦ ਆਖਿਰਕਾਰ ਭਾਜਪਾ ਆਗੂ ਕੇ. ਡੀ. ਭੰਡਾਰੀ ਦੇ ਸੁਝਾਅ ’ਤੇ ਪਠਾਨਕੋਟ ਚੌਕ ਨੇੜੇ ਖਾਲੀ ਪਈ ਜ਼ਮੀਨ ’ਤੇ ਮਾਰਕੀਟ ਲਾਉਣ ਦਾ ਫ਼ੈਸਲਾ ਹੋਇਆ, ਹਾਲਾਂਕਿ ਇਸ ਥਾਂ ਨੇੜੇ ਪੈਟਰੋਲ ਪੰਪ ਹੋਣ ਕਾਰਨ ਸੁਰੱਖਿਆ ਨੂੰ ਲੈ ਕੇ ਕੁਝ ਅੜਚਨਾਂ ਆਈਆਂ, ਜਿਨ੍ਹਾਂ ਨੂੰ ਬਾਅਦ ਵਿਚ ਸੁਲਝਾ ਲਿਆ ਗਿਆ। ਦੀਵਾਲੀ ਤੋਂ ਸਿਰਫ਼ 2-3 ਦਿਨ ਪਹਿਲਾਂ ਦੁਕਾਨਾਂ ਦਾ ਨਿਰਮਾਣ ਕਾਰਜ ਪੂਰਾ ਹੋਇਆ ਅਤੇ ਕਾਰੋਬਾਰੀਆਂ ਨੇ ਰਾਤੋ-ਰਾਤ ਸਾਮਾਨ ਪਹੁੰਚਾ ਕੇ ਵਿਕਰੀ ਸ਼ੁਰੂ ਕੀਤੀ। ਪਰ ਨਵੀਂ ਜਗ੍ਹਾ ਦੀ ਤੰਗੀ ਨੇ ਕਾਰੋਬਾਰੀਆਂ ਅਤੇ ਗਾਹਕਾਂ ਦੋਵਾਂ ਨੂੰ ਪ੍ਰੇਸ਼ਾਨ ਕੀਤਾ। ਸੂਤਰਾਂ ਅਨੁਸਾਰ ਸੀਮਤ ਥਾਂ ਕਾਰਨ ਸਾਮਾਨ ਲਿਆਉਣ-ਲਿਜਾਣ ਵਿਚ ਦਿੱਕਤਾਂ ਆਈਆਂ। ਪਾਰਕਿੰਗ ਦੀ ਸਹੂਲਤ ਹੋਣ ਨਾਲ ਗਾਹਕ ਖਰਾਬ ਹੋਏ ਅਤੇ ਕਈ ਤਾਂ ਮਾਰਕੀਟ ਤਕ ਪਹੁੰਚੇ ਹੀ ਨਹੀਂ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਘਟਨਾ! ਦੋ ਮਹੀਨੇ ਪਹਿਲਾਂ ਵਿਦੇਸ਼ ਤੋਂ ਪਰਤੇ ਵਿਅਕਤੀ ਦੀ ਗੋਲ਼ੀ ਲੱਗਣ ਕਾਰਨ ਮੌਤ
ਇਸ ਦੇ ਇਲਾਵਾ ਪੁਲਸ ਅਤੇ ਪ੍ਰਸ਼ਾਸਨ ਦੇ ਰਵੱਈਏ ਨੇ ਵੀ ਕਰਮਚਾਰੀਆਂ ਦਾ ਗੁੱਸਾ ਭੜਕਾਇਆ। ਕਾਰੋਬਾਰੀਆਂ ਦਾ ਦੋਸ਼ ਹੈ ਕਿ 2 ਦਿਨ ਦੇ ਕਾਰੋਬਾਰ ਦੌਰਾਨ ਪ੍ਰਸ਼ਾਸਨ ਵਿਸ਼ੇਸ਼ ਕਰ ਕੇ ਪੁਲਸ ਨੇ ਗੈਰ-ਜ਼ਰੂਰੀ ਅੜਚਨਾਂ ਪੈਦਾ ਕੀਤੀਆਂ। ਵਗਾਰ ਵੀ ਪਿਆਰ ਨਾਲ ਵਸੂਲਣ ਦੀ ਬਜਾਏ ਧਮਕੀ ਭਰੇ ਲਹਿਜ਼ੇ ਵਿਚ ਲਈ ਗਈ ਅਤੇ ਵੱਡੇ ਅਧਿਕਾਰੀਆਂ ਦਾ ਨਾਂ ਖੁੱਲ੍ਹੇਆਮ ਵਰਤਿਆ ਗਿਆ।
ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਧਰਮਾ ਕਤਲ ਕੇਸ 'ਚ ਲੋੜੀਂਦੇ ਗੈਂਗਸਟਰ ਦਾ ਐਨਕਾਊਂਟਰ! ਚੱਲੀਆਂ ਤਾਬੜਤੋੜ ਗੋਲ਼ੀਆਂ
ਕਈ ਕਾਰੋਬਾਰੀਆਂ ਨੇ ਇਸ ਸੀਜ਼ਨ ਦੇ ਤਜਰਬੇ ਤੋਂ ਨਿਰਾਸ਼ ਹੋ ਕੇ ਅਗਲੇ ਸਾਲ ਪਟਾਕਾ ਕਾਰੋਬਾਰ ਤੋਂ ਤੌਬਾ ਕਰਨ ਦੀ ਗੱਲ ਕਹੀ। ਕੁਝ ਦਾ ਕਹਿਣਾ ਹੈ ਕਿ ਅਗਲੀ ਵਾਰ ਮਾਰਕੀਟ ਲਈ ਬਿਹਤਰ ਜਗ੍ਹਾ ਦੀ ਭਾਲ ਹੋਵੇਗੀ। ਇਸ ਵਿਚਕਾਰ ਸਥਾਨਕ ਨਿਵਾਸੀਆਂ ਨੇ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਭਵਿੱਖ ਵਿਚ ਪਟਾਕਾ ਮਾਰਕੀਟ ਲਈ ਅਜਿਹੀ ਜਗ੍ਹਾ ਦੀ ਚੋਣ ਕੀਤੀ ਜਾਵੇ, ਜਿਥੇ ਕਾਰੋਬਾਰੀਆਂ ਅਤੇ ਗਾਹਕਾਂ ਦੋਵਾਂ ਨੂੰ ਸਹੂਲਤ ਹੋਵੇ। ਕੁੱਲ੍ਹ ਮਿਲਾ ਕੇ ਇਸ ਦੀਵਾਲੀ ਸੀਜ਼ਨ ਵਿਚ ਕਾਰੋਬਾਰੀਆਂ ਦੇ ਚਿਹਰਿਆਂ ’ਤੇ ਮਾਯੂਸੀ ਅਤੇ ਪ੍ਰਸ਼ਾਸਨ ਪ੍ਰਤੀ ਨਾਰਾਜ਼ਗੀ ਸਾਫ਼ ਵਿਖਾਈ ਦਿੱਤੀ।
ਇਹ ਵੀ ਪੜ੍ਹੋ: Punjab:ਦੀਵਾਲੀ ਦੀ ਰਾਤ ਪੈ ਗਿਆ ਰੌਲਾ! ਸ਼ਮਸ਼ਾਨਘਾਟ ਵੱਲ ਭਜਿਆ ਸਾਰਾ ਪਿੰਡ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁਅੱਤਲ DIG ਭੁੱਲਰ ਬਾਰੇ ਵੱਡਾ ਖ਼ੁਲਾਸਾ! ਫਸਣਗੇ ਪੰਜਾਬ ਦੇ ਕਈ ਵੱਡੇ ਅਫ਼ਸਰ, ਬੈਂਕ ਲਾਕਰ ’ਚੋਂ ਮਿਲਿਆ...
NEXT STORY