Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 16, 2026

    11:59:51 AM

  • ied blast near bsf headquarters jalandhar punjab

    ਇੰਝ ਰਚੀ ਗਈ ਸੀ ਜਲੰਧਰ ਦੇ BSF ਹੈੱਡਕੁਆਰਟਰ ਦੇ...

  • us army action

    ਇਰਾਨ-ਵੈਨੇਜ਼ੁਏਲਾ ਮਗਰੋਂ ਹੁਣ ਇਸ ਦੇਸ਼ 'ਚ ਅਮਰੀਕਾ...

  • these shops will remain closed across punjab on the 20th

    ਪੰਜਾਬ ਭਰ ਵਿਚ 20 ਤਾਰੀਖ ਨੂੰ ਬੰਦ ਰਹਿਣਗੀਆਂ ਇਹ...

  • heatwave warning in punjab for 5 days

    ਪੰਜਾਬ 'ਚ 5 ਦਿਨਾਂ ਲਈ ਹੀਟਵੇਵ ਦੀ ਚਿਤਾਵਨੀ, ਲੋਕਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਅਣਗੌਲਿਆ ਸਫ਼ਾ : ਮਹਾਤਮਾ ਗਾਂਧੀ ਕਤਲ ਕੇਸ ਦਾ ਪੰਜਾਬ ਦੇ ਸ਼ਹਿਰ ਰਾਹੋਂ ਦਾ ਜੱਜ ਗੋਪਾਲ ਦਾਸ ਖੋਸਲਾ!

PUNJAB News Punjabi(ਪੰਜਾਬ)

ਅਣਗੌਲਿਆ ਸਫ਼ਾ : ਮਹਾਤਮਾ ਗਾਂਧੀ ਕਤਲ ਕੇਸ ਦਾ ਪੰਜਾਬ ਦੇ ਸ਼ਹਿਰ ਰਾਹੋਂ ਦਾ ਜੱਜ ਗੋਪਾਲ ਦਾਸ ਖੋਸਲਾ!

  • Updated: 02 Oct, 2020 06:58 PM
Jalandhar
jalandhar mahatma gandhi murder case
  • Share
    • Facebook
    • Tumblr
    • Linkedin
    • Twitter
  • Comment

''ਮੈਂ ਅਜਿਹਾ ਰਾਹ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਸ਼ਾਂਤੀ ਭਰਿਆ ਅਤੇ ਇਨਸਾਨੀ ਜਜ਼ਬੇ ਸੰਗ ਦਇਆ ਦਾ ਹੈ। ਇਹਨੂੰ ਠੋਕਰ ਮਾਰੀ ਜਾ ਸਕਦੀ ਹੈ। ਜੇ ਇੰਝ ਹੋਇਆ ਤਾਂ ਸੰਭਾਵਨਾ ਹੋਵੇਗੀ ਰੱਸਾਕਸ਼ੀ ਦੀ, ਜਿਸ ਨਾਲ ਹਰ ਕੋਈ ਇਕ-ਦੂਜੇ ਨੂੰ ਡੇਗਣ ਦੀ ਕੋਸ਼ਿਸ਼ ਕਰੇਗਾ।'' – 5 ਨਵੰਬਰ 1927, ਮਹਾਤਮਾ ਗਾਂਧੀ ਦੇ ਯੰਗ ਇੰਡੀਆ ਵਿਚ ਲਿਖੇ ਵਿਚਾਰ।

ਹਰਪ੍ਰੀਤ ਸਿੰਘ ਕਾਹਲੋਂ 

ਫ਼ਿਰਕੂ ਨਫ਼ਰਤ ਦੀ ਸਾਜਿਸ਼
ਜਿਵੇਂ ਹੀ ਮਹਾਤਮਾ ਗਾਂਧੀ ਨੇ ਭੁੱਖ ਹੜਤਾਲ ਰੱਖਕੇ ਪਾਕਿਸਤਾਨ ਨੂੰ 55 ਕਰੋੜ ਰੁਪਏ ਸਮਝੌਤੇ ਤਹਿਤ ਭੇਜਣ ਦਾ ਵਾਅਦਾ ਪੂਰਾ ਕਰਨ ਲਈ ਕਿਹਾ ਅਤੇ ਇਹ ਵਾਅਦਾ ਮੰਨਿਆ ਗਿਆ ਤਾਂ ਇਹ ਖ਼ਬਰ ਅਖ਼ਬਾਰਾਂ ਦੀਆਂ ਸੁਰਖ਼ੀਆਂ ਸਨ। ਇਹ ਉਹ ਮੋੜ ਸੀ ਜਿੱਥੇ ਕੁਝ ਫ਼ਿਰਕੂ ਮਨਾਂ ਅੰਦਰ ਗਾਂਧੀ ਨੂੰ ਮਾਰਨ ਦੇ ਮਨਸੂਬੇ ਪੈਦਾ ਹੋਏ। ਮਰਾਠੀ ਅਖ਼ਬਾਰ 'ਹਿੰਦੂ ਰਾਸ਼ਟਰ' ਦੇ ਪ੍ਰਕਾਸ਼ਨ ਨਾਲ ਜੁੜੇ ਸਮੂਹ ਨੇ ਮਹਾਤਮਾ ਗਾਂਧੀ ਦੇ ਕਤਲ ਦਾ ਮਨਸੂਬਾ ਬਣਾਇਆ। ਇਸੇ ਸਿਲਸਿਲੇ ਵਿਚ 20 ਜਨਵਰੀ 1948 ਨੂੰ ਪਹਿਲੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲੀ। ਪਾਕਿਸਤਾਨ ਤੋਂ ਆਏ ਮਦਨ ਲਾਲ ਪਾਹਵਾ ਨਾਂ ਦੇ ਬੰਦੇ ਨੇ ਬੰਬ ਸੁੱਟਿਆ ਸੀ ਜੋ ਸਫਲ ਨਾ ਹੋਇਆ ਅਤੇ ਉਹਨੂੰ ਗ੍ਰਿਫਤਾਰ ਕੀਤਾ ਗਿਆ। ਮਦਨ ਲਾਲ ਪਾਹਵਾ ਨੇ ਕਿਹਾ ਸੀ ਕਿ 'ਉਹ ਫਿਰ ਆਉਣਗੇ' ਅਤੇ ਉਹ ਫਿਰ ਆਏ। 30 ਜਨਵਰੀ 1948 ਨੂੰ ਨਾਥੂਰਾਮ ਗੋਡਸੇ ਨੇ ਮਹਾਤਮਾ ਗਾਂਧੀ ਨੂੰ ਗੋਲੀਆਂ ਮਾਰ ਕਤਲ ਕੀਤਾ।

PunjabKesari

ਲਾਲ ਕਿਲੇ ਦੀ ਵਿਸ਼ੇਸ਼ ਅਦਾਲਤ
ਮਹਾਤਮਾ ਗਾਂਧੀ ਦੀ ਸ਼ਹਾਦਤ ਦੀ ਇਕ ਲੜੀ ਪੰਜਾਬ ਨਾਲ ਜੁੜਦੀ ਹੈ। ਦਿੱਲੀ ਦੇ ਇਤਿਹਾਸਕ ਲਾਲ ਕਿਲੇ ਵਿਖੇ 24 ਮਈ 1948 ਨੂੰ ਖਾਸ ਅਦਾਲਤ ਲੱਗੀ। ਇਸ ਅਦਾਲਤ ਨੇ ਨਾਥੂਰਾਮ ਗੋਡਸੇ ਅਤੇ ਨਾਰਾਇਣ ਆਪਟੇ ਨੂੰ ਫਾਂਸੀ ਦੀ ਸਜ਼ਾ ਸੁਣਾਈ। ਸਜ਼ਾ ਸੁਣਾਉਣ ਵਾਲੇ ਜੱਜਾਂ ਦੀ ਬੈਂਚ ਦੇ ਇਕ ਜੱਜ ਜੀ. ਡੀ. ਖੋਸਲਾ ਸਨ। ਪੁਲਸ ਵੀਰ ਸਾਵਰਕਰ ਅਤੇ ਕਾਤਲਾਂ ਵਿਚ ਕੋਈ ਸੂਤਰ ਨਾ ਲੱਭ ਸਕੀ ਅਤੇ ਸਾਵਰਕਰ ਨੂੰ ਬਰੀ ਕੀਤਾ ਗਿਆ। ਵਿਸ਼ਨੂੰ ਕਰਕਰੇ, ਮਦਨ ਲਾਲ ਪਾਹਵਾ, ਸ਼ੰਕਰ ਕਿੱਸਤਿਆ, ਗੋਪਾਲ ਗੋਡਸੇ (ਨਾਥੂਰਾਮ ਗੋਡਸੇ ਦਾ ਭਰਾ), ਦੱਤਾਤਰੇ ਪਰਚੂਰੇ ਨੂੰ ਉਮਰ ਕੈਦ ਹੋਈ। ਨਾਥੂਰਾਮ ਗੋਡਸੇ ਮਹਾਂਰਾਸ਼ਟਰ ਦੇ ਪੂਣੇ ਤੋਂ ਆਰ. ਐੱਸ. ਐੱਸ ਦਾ ਮੈਂਬਰ ਅਤੇ ਸੰਪਾਦਕ ਪੱਤਰਕਾਰ ਸੀ। ਨਰਾਇਣ ਆਪਟੇ ਪੂਣੇ ਤੋਂ ਸਾਬਕਾ ਬ੍ਰਿਟਿਸ਼ ਫੌਜ ਦਾ ਸਿਪਾਹੀ ਸੀ ਜੋ ਬਾਅਦ ਵਿਚ ਅਧਿਆਪਕ ਅਤੇ ਹਿੰਦੂ ਰਾਸ਼ਟਰ ਅਖ਼ਬਾਰ ਦਾ ਮੈਨੇਜਰ ਸੀ।

ਪੰਜਾਬ ਦੇ ਰਾਹੋਂ ਤੋਂ ਕੇਸ ਦਾ ਜੱਜ ਗੋਪਾਲ ਦਾਸ ਖੋਸਲਾ
ਚੀਫ ਜਸਟਿਸ ਆਫ ਪੰਜਾਬ ਗੋਪਾਲ ਦਾਸ ਖ਼ੋਸਲਾ ਪੰਜਾਬ ਦੇ ਇਤਿਹਾਸਕ ਸ਼ਹਿਰ ਰਾਹੋਂ ਦੇ ਵਾਸੀ ਸਨ। ਰਾਹੋਂ ਵਿਖੇ ਖੋਸਲਾ ਪਰਿਵਾਰ ਦੀ ਵੱਡੀ ਹਵੇਲੀ ਅੱਜ ਵੀ ਜਿਉਂ ਦੀ ਤਿਉਂ ਹੈ। ਜੱਜ ਜੀ. ਡੀ. ਖੋਸਲਾ ਦੇ ਭਤੀਜੇ ਰਵਿੰਦਰ ਖੋਸਲਾ ਦੱਸਦੇ ਨੇ ਜਦੋਂ ਮੈਂ ਨੈਸ਼ਨਲ ਡਿਫੈਂਸ ਅਕੈਡਮੀ ਪੂਣੇ ਚੁਣਿਆ ਗਿਆ ਸੀ ਤਾਂ ਉਨ੍ਹਾਂ ਮੈਨੂੰ ਵਧਾਈ ਚਿੱਠੀ ਲਿਖੀ ਸੀ।
PunjabKesariਜੀ. ਡੀ. ਖੋਸਲਾ ਮਹਾਤਮਾ ਗਾਂਧੀ ਕਤਲ ਕੇਸ ਬਾਰੇ ਲਿਖਦੇ ਹਨ ਕਿ ਨਾਥੂਰਾਮ ਗੋਡਸੇ ਨੂੰ ਸੁਣਨ ਤੋਂ ਬਾਅਦ ਅਦਾਲਤ 'ਚ ਗਹਿਰੀ ਚੁੱਪ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਗੋਡਸੇ ਦੀ ਅਪੀਲ 'ਤੇ ਬਹੁਮਤ ਜਿਊਰੀ ਦਾ ਫੈਸਲਾ ਗੋਡਸੇ ਨਿਰਦੋਸ਼ ਦਾ ਹੀ ਹੁੰਦਾ ਪਰ ਅਦਾਲਤ ਨੇ ਬਹੁਮਤ ਦੀ ਭਾਵਨਾ ਨਹੀਂ ਇਨਸਾਫ ਦੀ ਨਜ਼ਰ ਤੋਂ ਫੈਸਲਾ ਕਰਨਾ ਹੁੰਦਾ ਹੈ ਅਤੇ ਗੋਡਸੇ ਫਾਂਸੀ ਦਾ ਹੱਕਦਾਰ ਸੀ। ਜੱਜ ਖੋਸਲੇ ਦੀ ਇਹ ਟਿੱਪਣੀ ਨਿਆਂ ਪ੍ਰਬੰਧ ਵਿਚ ਖਾਸ ਥਾਂ ਰੱਖਦੀ ਹੈ। ਰੁਦਰਾਂਗਸ਼ੂ ਮੁਖ਼ਰਜੀ ਆਪਣੀ ਕਿਤਾਬ 'ਦੀ ਗ੍ਰੇਟ ਸਪੀਚਸ ਆਫ ਮਾਡਰਨ ਇੰਡੀਆ' ਵਿਚ ਇਸਦਾ ਜ਼ਿਕਰ ਕਰਦੇ ਹਨ।

ਰਾਹੋਂ ਬਾਰੇ ਕਿਤਾਬ ਲਿਖ ਰਹੇ ਗੰਗਵੀਰ ਰਾਠੌਰ ਦੱਸਦੇ ਨੇ ਕਿ ਇਸ ਸ਼ਹਿਰ ਵਿਚ ਮਾਣ ਕਰਨ ਵਾਲੀ ਵਿਰਾਸਤ ਪਈ ਹੈ। ਜੱਜ ਜੀ. ਡੀ. ਖੋਸਲਾ ਦੀ ਹਵੇਲੀ ਤੋਂ ਲੈਕੇ ਰਾਜ ਖੋਸਲਾ, ਚੌਧਰੀ ਅਬਦੁੱਲ ਰਹਿਮਾਨ ਅਤੇ ਬੀ. ਆਰ. ਚੋਪੜਾ, ਯਸ਼ ਚੋਪੜਾ ਹੁਣਾਂ ਦੇ ਵਿਹੜੇ ਦੇ ਨਿਸ਼ਾਨ ਤੱਕ ਮੌਜੂਦ ਹਨ। ਗੰਗਵੀਰ ਮੁਤਾਬਕ ਅਜਿਹੀਆਂ ਅਣਗੌਲ਼ੀਆਂ ਵਿਰਸਾਤਾਂ ਚਾਹੇ ਉਹ ਸ਼ਖਸੀ ਪੱਖ ਹੋਏ ਜਾਂ ਇਮਾਰਤਾਂ ਹੋਣ, ਬਾਰੇ ਬਹੁਤ ਘੱਟ ਕੰਮ ਹੋਇਆ ਹੈ ਅਤੇ ਇਸ ਪ੍ਰਤੀ ਸਾਨੂੰ ਜਾਗਰੂਕ ਹੋਣਾ ਚਾਹੀਦਾ ਹੈ।

ਰਾਹੋਂ ਵਿਖੇ ਜੱਜ ਜੀ. ਡੀ. ਖੋਸਲਾ ਦੀ ਹਵੇਲੀ!
ਜੀ. ਡੀ. ਖੋਸਲਾ ਦੀ ਹਵੇਲੀ ਦੇ ਤਿੰਨ ਭਾਗ ਸਨ। ਲ਼ੈਫਟੀਨੈਂਟ ਕਰਨਲ ਰਵਿੰਦਰ ਖੋਸਲਾ (ਰਿਟਾਇਰਡ) ਮੁਤਾਬਕ ਹਵੇਲੀ ਦੇ ਖੱਬੇ ਹਿੱਸੇ ਵਿਚ ਉਨ੍ਹਾਂ ਦੇ ਚਾਚੇ ਚਮਨ ਲਾਲ ਦਾ ਪਰਿਵਾਰ ਆਪਣੀ ਮਾਤਾ ਨਾਲ ਰਹਿੰਦਾ ਸੀ। ਸਾਹਮਣੇ ਵਾਲੇ ਹਿੱਸੇ 'ਚ ਚੀਫ ਜਸਟਿਸ ਆਫ ਪੰਜਾਬ ਗੋਪਾਲ ਦਾਸ ਖੋਸਲਾ ਦਾ ਘਰ ਸੀ। ਸੱਜੇ ਹਿੱਸੇ ਵਿਚ ਉਨ੍ਹਾਂ ਦਾ ਪਰਿਵਾਰ ਸੀ। ਰਵਿੰਦਰ ਖੋਸਲਾ ਦੱਸਦੇ ਹਨ ਕਿ ਨੌਕਰੀ ਦੇ ਸਿਲਸਿਲੇ ਵਿਚ ਅਸੀਂ ਲਾਹੌਰ ਹੀ ਰਹੇ ਹਾਂ ਅਤੇ ਗਰਮੀ ਦੀਆਂ ਛੁੱਟੀਆਂ ਵਿਚ ਹੀ ਰਾਹੋਂ ਆਉਂਦੇ ਸੀ। ਜੱਜ ਖੋਸਲਾ ਦੀ ਹਵੇਲੀ ਵਿਚ ਨੌਕਰਾਂ ਦੀ ਰਿਹਾਇਸ਼ ਵੀ ਸੀ। ਉਨ੍ਹਾਂ ਮੁਤਾਬਕ ਪੁਰਖਿਆਂ ਦੀ ਜ਼ਮੀਨ ਉਨ੍ਹਾਂ ਮੰਦਰ ਦੇ ਪੁਜਾਰੀ ਨੂੰ ਰਹਿਤ ਵਿਚ ਦਿੱਤੀ ਸੀ। ਹਵੇਲੀ ਨਾਲ ਲੱਗਦੀ ਆਪਣੀ ਜ਼ਮੀਨ ਲਈ ਅਸੀਂ ਖ਼ੂਹ ਵੀ ਬਣਵਾਇਆ ਸੀ। ਇਸੇ ਖੂਹ ਨੇੜੇ ਸਾਡੇ ਬਾਬਿਆਂ ਸ਼ਿਵ ਮੰਦਰ ਵੀ ਬਣਾਇਆ ਸੀ। ਇਹ ਖ਼ੂਹ ਅਤੇ ਮੰਦਰ ਅਜੇ ਵੀ ਹੈ।

PunjabKesari

ਹਵੇਲੀ ਦੇ ਮੁੱਖ ਦਰਵਾਜ਼ੇ ਉੱਪਰ ਵੱਡੇ ਕਮਰੇ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ। ਇੱਥੇ ਰਵਿੰਦਰ ਖੋਸਲਾ ਦੀ ਦਾਦੀ ਰੋਜ਼ ਸਵੇਰੇ ਸ਼ਾਮ ਪਾਠ ਅਤੇ ਸੇਵਾ ਕਰਦੇ ਸਨ। ਵੰਡ ਤੋਂ ਬਾਅਦ ਰਵਿੰਦਰ ਖੋਸਲਾ ਦਾ ਪਰਿਵਾਰ ਲਾਹੌਰ ਤੋਂ ਵਾਪਸ ਰਾਹੋਂ ਆ ਗਿਆ। ਇਸੇ ਦੌਰਾਨ ਗੁਰੂ ਸਾਹਿਬ ਦੀ ਬੀੜ ਉਨ੍ਹਾਂ ਦੀ ਦਾਦੀ ਦ੍ਰੋਪਤੀ ਦੇਵੀ ਲਾਹੌਰ ਵਾਲੇ ਘਰ ਤੋਂ ਹੀ ਲੈਕੇ ਆਏ ਸਨ। ਮੁੱਖ ਦਰਵਾਜ਼ੇ ਦੇ ਸੱਜੇ ਪਾਸੇ ਵੱਡੀ ਬੈਠਕ ਸੀ ਜਿੱਥੇ ਸਭ ਨੂੰ ਮਿਲਿਆ ਜਾਂਦਾ ਸੀ।

ਖੋਸਲਾ ਕਮਿਸ਼ਨ 1970
ਜੱਜ ਜੀ. ਡੀ. ਖੋਸਲਾ ਹੀ ਸੁਭਾਸ਼ ਚੰਦਰ ਬੋਸ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਅਤੇ ਅਫਵਾਹਾਂ ਨੂੰ ਲੈਕੇ ਬਣਾਏ ਕਮਿਸ਼ਨ ਦੇ ਮੁਖੀ ਸਨ। ਇਹ 'ਵਨ ਮੈਨ ਕਮਸ਼ਿਨ' ਸੀ। ਜੱਜ ਖੋਸਲਾ ਵਲੋਂ 1974 'ਚ ਪੇਸ਼ ਕੀਤੀ ਰਿਪੋਰਟ ਨੂੰ 'ਖੋਸਲਾ ਕਮਿਸ਼ਨ 1970' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜੱਜ ਖੋਸਲਾ ਆਪਣੇ ਕੰਮ ਅਤੇ ਲੇਖਣ ਕਾਰਜ਼ ਨਾਲ ਸਮੇਂ ਦੇ ਵੱਡੇ ਦਸਤਾਵੇਜ਼ ਦੇ ਗਵਾਹ ਹਨ। 1947 ਵੰਡ ਨੂੰ ਲੈਕੇ ਉਨ੍ਹਾਂ ਦਾ ਵਿਸ਼ੇਸ਼ ਲੇਖਣ ਕਾਰਜ਼ ਰਿਹਾ ਹੈ।

  • Jalandhar
  • Mahatma Gandhi
  • murder case
  • ਜਲੰਧਰ
  • ਮਹਾਤਮਾ ਗਾਂਧੀ
  • ਕਤਲ ਕੇਸ

ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਕਾਰਣ 9 ਦੀ ਮੌਤ, 155 ਪਾਜ਼ੇਟਿਵ

NEXT STORY

Stories You May Like

  • ncrb report punjab
    ਸ਼ਰਮਨਾਕ! ਕਤਲ ਦੇ ਮਾਮਲਿਆਂ 'ਚ ਦੇਸ਼ ਭਰ 'ਚੋਂ ਦੂਜੇ ਨੰਬਰ 'ਤੇ ਪਹੁੰਚਿਆ ਪੰਜਾਬ ਦਾ ਇਹ ਸ਼ਹਿਰ
  • punjab brother in law brutally murders brother in law
    ਪੰਜਾਬ: ਸਾਲੇ ਨੇ ਜੀਜੇ ਦਾ ਬੇਰਹਿਮੀ ਨਾਲ ਕਰ'ਤਾ ਕਤਲ
  • bicycle  court  high court judge
    ਸਰਕਾਰੀ ਗੱਡੀ ਛੱਡ ਸਾਈਕਲ 'ਤੇ ਕੋਰਟ ਪੁੱਜੇ ਹਾਈਕੋਰਟ ਦੇ ਜੱਜ, ਚਰਚਾ ਦਾ ਵਿਸ਼ਾ ਬਣੀ ਸਾਦਗੀ
  • punjab ips officers relative arrested
    ਚੰਡੀਗੜ੍ਹ : ਪ੍ਰਾਪਰਟੀ ਡੀਲਰ ਕਤਲ ਕੇਸ 'ਚ ਪੰਜਾਬ ਦੇ IPS ਅਧਿਕਾਰੀ ਦੀ ਰਿਸ਼ਤੇਦਾਰ ਗ੍ਰਿਫ਼ਤਾਰ
  • car used in the incident was found for sale on olx
    ਸ਼ੁਭੇਂਦੂ ਅਧਿਕਾਰੀ ਦੇ PA ਕਤਲ ਕੇਸ 'ਚ ਵੱਡਾ ਖੁਲਾਸਾ! OLX 'ਤੇ ਵਿਕਣ ਲਈ ਪਾਈ ਸੀ ਵਾਰਦਾਤ 'ਚ ਵਰਤੀ ਕਾਰ
  • petitioner  no choose your own judge
    ਕੋਈ ਵੀ ਪਟੀਸ਼ਨਰ ਆਪਣਾ ਜੱਜ ਖੁਦ ਨਹੀਂ ਚੁਣ ਸਕਦਾ: ਪੰਜਾਬ ਤੇ ਹਰਿਆਣਾ ਹਾਈ ਕੋਰਟ
  • gopi nijjar murder shot dead mother makes big revelations
    Punjab: ਗੋਲ਼ੀਆਂ ਮਾਰ ਕਤਲ ਕੀਤੇ ਗੋਪੀ ਨਿੱਝਰ ਦਾ ਪਰਿਵਾਰ ਆਇਆ ਸਾਹਮਣੇ! ਮਾਂ ਨੇ ਕੀਤੇ ਵੱਡੇ ਖ਼ੁਲਾਸੇ
  • narendra modi  chief district judge  bicycle  court
    PM ਮੋਦੀ ਦੀ ਅਪੀਲ ਦਾ ਅਸਰ, ਸਾਈਕਲ 'ਤੇ ਕੋਰਟ ਪਹੁੰਚੇ ਮੁੱਖ ਜ਼ਿਲ੍ਹਾ ਜੱਜ
  • ied blast near bsf headquarters jalandhar punjab
    ਇੰਝ ਰਚੀ ਗਈ ਸੀ ਜਲੰਧਰ ਦੇ BSF ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਦੀ ਸਾਜਿਸ਼!...
  • in laws throw mother and daughter out of house 4 months after daughter  s birth
    Punjab: ਧੀ ਦਾ ਜਨਮ ਹੋਣ ਮਗਰੋਂ ਸਹੁਰਿਆਂ ਦੇ ਬਦਲੇ ਤੇਵਰ, 4 ਮਹੀਨੇ ਬਾਅਦ ਹੀ...
  • maqsudan mandi firing
    ਮਕਸੂਦਾਂ ਮੰਡੀ ਫਾਇਰਿੰਗ: 3 ਫਾਇਰ ਕਰਨ ਵਾਲੇ ਮੁਲਜ਼ਮ ਦਾ ਨਵਾਂ ਵੀਡੀਓ ਵਾਇਰਲ,...
  • street lights hung on wooden poles in a park
    ਦੇਸੀ ਜੁਗਾੜ! ਫੁੱਟਬਾਲ ਚੌਕ ਨੇੜਲੇ ਪਾਰਕ 'ਚ ਲੱਕੜਾਂ ਦੇ ਸਹਾਰੇ ਟੰਗੀਆਂ ਸਟਰੀਟ...
  • long power cut on saturday in punjab
    ਸ਼ਨੀਵਾਰ ਬਿਜਲੀ ਰਹੇਗੀ ਬੰਦ! ਪੰਜਾਬ 'ਚ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...
  • punjab weather changes raining
    ਪੰਜਾਬ 'ਚ 24 ਘੰਟੇ ਅਹਿਮ! 11 ਜ਼ਿਲ੍ਹਿਆਂ 'ਚ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ...
  • shiromani akali dal  membership suspended
    ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਰੱਖੜਾ ਨੂੰ ਪਾਰਟੀ 'ਚੋਂ ਕੱਢਿਆ
  • big revelation10th class student had blasted outside the bsf headquarters
    ਵੱਡਾ ਖ਼ੁਲਾਸਾ! 10ਵੀਂ ਫੇਲ੍ਹ ਮੁੰਡੇ ਨੇ ਜਲੰਧਰ ਦੇ BSF ਹੈੱਡਕੁਆਰਟਰ ਬਾਹਰ ਕੀਤਾ...
Trending
Ek Nazar
this song was rejected for 7 years

7 ਸਾਲ ਤੱਕ Reject ਹੁੰਦਾ ਰਿਹਾ ਇਹ ਗੀਤ, ਰਿਲੀਜ਼ ਹੁੰਦਿਆਂ ਹੀ ਹਿਲਾ ਕੇ ਰੱਖ'ਤੀ...

is shehnaaz gill dating this rcb cricketer

ਕੀ RCB ਦੇ ਇਸ ਧਾਕੜ ਕ੍ਰਿਕਟਰ ਨੂੰ ਡੇਟ ਕਰ ਰਹੀ ਹੈ ਸ਼ਹਿਨਾਜ਼ ਗਿੱਲ ?

school principal headteachers salary

ਪ੍ਰਿੰਸੀਪਲ, ਹੈੱਡਮਾਸਟਰ ਤੇ ਅਧਿਆਪਕਾਂ ਦੀ ਤਨਖ਼ਾਹ ਵਾਧੇ 'ਤੇ ਲੱਗੇਗੀ ਰੋਕ, HP...

massive fire breaks out

ਗ੍ਰੇਟਰ ਨੋਇਡਾ : ਫਰਨੀਚਰ ਬਾਜ਼ਾਰ 'ਚ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

mizo lyricistpasses away

ਸੰਗੀਤ ਜਗਤ ਨੂੰ ਵੱਡਾ ਘਾਟਾ, ਉੱਘੇ ਗੀਤਕਾਰ ਵੀ. ਥਾਂਗਜ਼ਾਮਾ ਦਾ 91 ਸਾਲ ਦੀ ਉਮਰ...

hyderabad jaipur special express

ਹੈਦਰਾਬਾਦ-ਜੈਪੁਰ ਐਕਸਪ੍ਰੈਸ 'ਚ ਲੱਗੀ ਭਿਆਨਕ ਅੱਗ, 2 AC ਕੋਚ ਸੜ ਕੇ ਸੁਆਹ

google changes gmail free storage policy

Gmail ਯੂਜ਼ਰਜ਼ ਲਈ ਅਹਿਮ ਖ਼ਬਰ! ਗੂਗਲ ਨੇ 15GB ਫ੍ਰੀ ਸਟੋਰੇਜ ਦੇ ਨਿਯਮਾਂ 'ਚ...

up becomes the state with highest sugarcane price payments

ਸਿੱਧਾ ਖਾਤਿਆਂ 'ਚ ਪਾਏ 3.21 ਲੱਖ ਕਰੋੜ ਰੁਪਏ! ਕਿਸਾਨਾਂ ਨੂੰ ਭੁਗਤਾਨ 'ਚ UP ਨੇ...

arshdeep singh

IPL 'ਚੋਂ ਪੰਜਾਬ ਦਾ ਨਾਂ ਹਟਾਉਣ ਦੀ ਸਲਾਹ 'ਤੇ ਭੜਕੇ ਅਰਸ਼ਦੀਪ ਸਿੰਘ

websites now repeatedly ask for   proof

ਇੰਟਰਨੈੱਟ ’ਤੇ ‘ਇਨਸਾਨ’ ਹੋਣ ਦਾ ਸਬੂਤ ਦੇਣਾ ਕਿਉਂ ਹੋਇਆ ਲਾਜ਼ਮੀ? ਵਜ੍ਹਾ ਹੈ AI...

bill gates insect factory releases 30 million mosquitoes

ਹੁਣ ਬਿਮਾਰੀਆਂ ਖਤਮ ਕਰੇਗਾ ਲਾਰਵਾ! ਬਿੱਲ ਗੇਟਸ ਦੀ ਫੈਕਟਰੀ 'ਚੋਂ ਹਰ ਹਫਤੇ ਛੱਡੇ...

trump give big relief to china

ਚੀਨ ਨੂੰ ਵੱਡੀ ਰਾਹਤ ਦੇਣ ਦੀ ਤਿਆਰੀ 'ਚ ਟਰੰਪ, ਜਲਦ ਹਟਾਉਣਗੇ ਇਹ ਪਾਬੰਦੀ

famouse actress brings punjabi heritage to cannes 2026 red carpet

ਸਿਰ ‘ਤੇ ਦੁਪੱਟਾ, ਹੱਥ 'ਚ ਕੜਾ ਪਹਿਨ ਕਾਨਸ ਦੇ ਰੈੱਡ ਕਾਰਪੇਟ 'ਤੇ ਪੁੱਜੀ ਮਸ਼ਹੂਰ...

american students buried in debt

162,571,000,000,000 ਦੇ ਕਰਜ਼ੇ ਹੇਠ ਦੱਬੇ ਅਮਰੀਕੀ ਵਿਦਿਆਰਥੀ!

major operation in central jail 20 mobile phones recovered from 17 inmates

ਕੇਂਦਰੀ ਜੇਲ੍ਹ ’ਚ ਵੱਡੀ ਕਾਰਵਾਈ: 17 ਹਵਾਲਾਤੀਆਂ ਕੋਲੋਂ 20 ਮੋਬਾਈਲ ਫ਼ੋਨ ਬਰਾਮਦ

office catches fire after child plays with lighter in cabin

ਬੱਚੇ ਨੇ ਖੇਡ-ਖੇਡ 'ਚ ਲਾ'ਤੀ ਅੱਗ! ਦੇਖਦੇ ਹੀ ਦੇਖਦੇ ਸੜ ਕੇ ਸੁਆਹ ਹੋ ਗਿਆ ਦਫਤਰ

now enjoy dhurandhar 2 sitting at home

ਹੁਣ ਘਰ ਬੈਠੇ ਲਓ 'ਧੁਰੰਦਰ 2' ਦਾ ਮਜ਼ਾ, ਜਾਣੋ ਕਦੋਂ ਤੇ ਕਿੱਥੇ ਸਟ੍ਰੀਮ ਹੋਵੇਗੀ...

indian citizens in sri lanka

ਸ਼੍ਰੀਲੰਕਾ 'ਚ ਵੀਜ਼ਾ ਉਲੰਘਣਾ ਦੇ ਦੋਸ਼ 'ਚ ਤਿੰਨ ਭਾਰਤੀ ਨਾਗਰਿਕ ਗ੍ਰਿਫ਼ਤਾਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • gurdaspur sdm dr anupreet kaur in custody
      ਗੁਰਦਾਸਪੁਰ ਦੀ SDM ਡਾ. ਅਨੁਪ੍ਰੀਤ ਕੌਰ ਨੂੰ ਪੁਲਸ ਨੇ ਹਿਰਾਸਤ ’ਚ ਲਿਆ, ਜਾਣੋ...
    • another explosion in punjab
      ਪੰਜਾਬ 'ਚ ਫਿਰ ਹੋ ਗਿਆ ਧਮਾਕਾ! ਮੌਕੇ 'ਤੇ ਪੁੱਜੇ SSP ਦਾ ਬਿਆਨ ਆਇਆ ਸਾਹਮਣੇ...
    • girl who shot father sent to jail for 14 days
      ਪਿਓ ਨੂੰ ਗੋਲੀ ਮਾਰਨ ਵਾਲੀ ਕੁੜੀ ਨੂੰ 14 ਦਿਨਾਂ ਲਈ ਜੇਲ੍ਹ ਭੇਜਿਆ
    • weather update storm imd alert rain alert
      ਪੰਜਾਬ ਸਣੇ 15 ਸੂਬਿਆਂ 'ਚ ਆਵੇਗਾ ਤੂਫ਼ਾਨ ! ਹਨੇਰੀ-ਗੜ੍ਹੇਮਾਰੀ ਢਾਏਗੀ ਕਹਿਰ, IMD...
    • work on this big project has stopped
      ਇਸ ਵੱਡੇ ਪ੍ਰਾਜੈਕਟ ਦਾ ਰੁਕ ਗਿਆ ਕੰਮ! ਪੰਜਾਬ-ਹਰਿਆਣਾ ਹਾਈਕੋਰਟ ਨੇ ਸੁਣਾਇਆ ਅਹਿਮ...
    • bathinda jail prisoners  attack
      ਬਠਿੰਡਾ ਦੀ ਹਾਈ ਸਕਿਓਰਿਟੀ ਜੇਲ੍ਹ ’ਚ ਵੱਡੀ ਘਟਨਾ: ਹਵਾਲਾਤੀਆਂ ਨੇ ਸੁਪਰਡੈਂਟ 'ਤੇ...
    • petitioner  no choose your own judge
      ਕੋਈ ਵੀ ਪਟੀਸ਼ਨਰ ਆਪਣਾ ਜੱਜ ਖੁਦ ਨਹੀਂ ਚੁਣ ਸਕਦਾ: ਪੰਜਾਬ ਤੇ ਹਰਿਆਣਾ ਹਾਈ ਕੋਰਟ
    • begowal murder case
      ਬੇਗੋਵਾਲ ਕਤਲ ਕਾਂਡ: ਕਾਤਲ ਦੀ ਗ੍ਰਿਫ਼ਤਾਰੀ ਨਾ ਹੋਣ 'ਤੇ ਭੜਕਿਆ ਪਰਿਵਾਰ,...
    • puda  s big action in amritsar
      ਅੰਮ੍ਰਿਤਸਰ 'ਚ ਪੁੱਡਾ ਦਾ ਵੱਡਾ ਐਕਸ਼ਨ: 3 ਗੈਰ-ਕਾਨੂੰਨੀ ਕਾਲੋਨੀਆਂ 'ਤੇ ਚੱਲਿਆ...
    • criminals planning a major incident were arrested with weapons
      ਵੱਡੀ ਵਾਰਦਾਤ ਦੀ ਫਿਰਾਕ 'ਚ ਬੈਠੇ 6 ਅਪਰਾਧੀ ਹਥਿਆਰਾਂ ਸਣੇ ਕਾਬੂ, ਗੁਰਦਾਸਪੁਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +