ਜਲੰਧਰ (ਚੋਪੜਾ/ਵਰੁਣ/ਮਹੇਸ਼)- ਪਾਕਿਸਤਾਨ ਵੱਲੋਂ ਲਗਾਤਾਰ ਭਾਰਤ ਦੇ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਭਾਰਤੀ ਫ਼ੌਜ ਵੱਲੋਂ ਬੜੀ ਮੁਸਤੈਦੀ ਦੇ ਨਾਲ ਪਾਕਿਸਤਾਨ ਦੇ ਹਰ ਵਾਰ ਨੂੰ ਬੇਅਸਰ ਕੀਤਾ ਜਾ ਰਿਹਾ ਹੈ। ਬੀਤੀ ਰਾਤ ਤੋਂ ਲੈ ਕੇ ਹੁਣ ਸਵੇਰ ਤਕ ਵੀ ਜਲੰਧਰ ਵਿਚ ਲਗਾਤਾਰ ਧਮਾਕੇ ਹੋ ਰਹੇ ਹਨ। ਕਈ ਥਾਵਾਂ 'ਤੇ ਲੋਕਾਂ ਨੂੰ ਦੇਰ ਰਾਤ ਡਰੋਨ ਉੱਡਦੇ ਦਿਖੇ ਤਾਂ ਕਈਆਂ ਨੇ ਧਮਾਕਿਆਂ ਦੀ ਆਵਾਜ਼ ਸੁਣੀ। ਸਵੇਰੇ ਤੜਕਸਾਰ ਵੀ ਕਰਤਾਰਪੁਰ ਨੇੜੇ ਧਮਾਕੇ ਦੀ ਸੂਚਨਾ ਸਾਹਮਣੇ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਜ਼ਿਲ੍ਹੇ 'ਚ ਇੰਟਰਨੈੱਟ ਬੰਦ!
ਅੱਧੇ ਘੰਟੇ 'ਚ ਹੋਏ 15 ਧਮਾਕੇ
ਜਲੰਧਰ ’ਚ ਰਾਤ 1.40 ’ਤੇ ‘ਬਲੈਕਆਊਟ’ ਕਰ ਦਿੱਤਾ ਗਿਆ। ਇਸ ਦੌਰਾਨ ਜ਼ਿਲੇ ’ਚ ਲਗਭਗ ਅੱਧੇ ਘੰਟੇ ’ਚ 15 ਧਮਾਕੇ ਸੁਣਾਈ ਦਿੱਤੀ। ਕੁਝ ਲੋਕ ਛੱਤਾਂ ’ਤੇ ਚੜ੍ਹ ਗਏ ਅਤੇ ਵੀਡੀਓ ਬਣਾਉਣ ਲੱਗੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਲੰਧਰ ’ਚ ਡਰੋਨ ਉੱਡਦੇ ਦੇਖੇ ਗਏ ਹਨ। ਸੁਰੱਖਿਆ ਫੋਰਸਾਂ ਡਰੋਨਾਂ ਦੀ ਜਾਂਚ ’ਚ ਲੱਗ ਗਈਆਂ ਹਨ। ਹਾਲਾਂਕਿ ਇਨ੍ਹਾਂ ਧਮਾਕਿਆਂ ’ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ - ਜੰਗ ਦੇ ਹਾਲਾਤ ਵਿਚਾਲੇ ਪੰਜਾਬ ਕੈਬਨਿਟ ਦੇ ਵੱਡੇ ਫ਼ੈਸਲੇ, CM ਮਾਨ ਨੇ ਕੀਤਾ ਐਲਾਨ
ਸੁੱਤੇ ਪਏ ਮੁੰਡੇ ਉੱਪਰ ਡਿੱਗੇ ਮਿਜ਼ਾਈਲ ਦੇ ਟੁਕੜੇ
ਜ਼ਿਲ੍ਹਾ ਦਿਹਾਤ ਪੁਲਸ ਦੇ ਥਾਣਾ ਪਤਾਰਾ ਦੇ ਅਧੀਨ ਪੈਂਦੇ ਆਦਮਪੁਰ ਵਿਧਾਨ ਸਭਾ ਹਲਕੇ ਦੇ ਪਿੰਡ ਕੰਗਣੀਵਾਲ ਵਿਖੇ ਅੱਧੀ ਰਾਤ ਤੋਂ ਬਾਅਦ ਹੋਏ ਧਮਾਕਿਆਂ ਨਾਲ ਸਮੁੱਚੇ ਪਿੰਡ ਦੇ ਲੋਕ ਸਹਿਮ ਗਏ। ਇਹ ਪਿੰਡ ਪੁਰਾਣੀ ਹੁਸ਼ਿਆਰਪੁਰ ਰੋਡ ਤੇ ਸਥਿਤ ਹੈ ਜੋ ਕਿ ਲੰਮਾ ਪਿੰਡ ਚੌਂਕ ਤੋਂ ਜੰਡੂ ਸਿੰਘਾ ਵੱਲ ਜਾ ਕੇ ਨਿਕਲਦੀ ਹੈ। ਇਸ ਦੀ ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ. ਆਦਮਪੁਰ ਕੁਲਵੰਤ ਸਿੰਘ ਅਤੇ ਥਾਣਾ ਪਤਾਰਾ ਦੇ ਮੁਖੀ ਗੁਰਸ਼ਰਨ ਸਿੰਘ ਗਿੱਲ ਭਾਰੀ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚ ਗਏ। ਹਾਲਾਂਕਿ ਅਜੇ ਇਸ ਧਮਾਕੇ ਦੇ ਦੌਰਾਨ ਕੋਈ ਜਾਨੀ ਨੁਕਸਾਨ ਹੋਇਆ ਸਾਹਮਣੇ ਨਹੀਂ ਆਇਆ ਹੈ, ਪਰ ਇਕ ਨੌਜਵਾਨ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ ਜੋ ਕਿ ਰੋਜ਼ ਦੀ ਤਰ੍ਹਾਂ ਘਰ ਦੇ ਬਾਹਰ ਸੁੱਤਾ ਹੋਇਆ ਸੀ।

ਪਿੰਡ ਦੇ ਸਰਪੰਚ ਸਨੀਤਾ ਦੇਵੀ, ਉਨਾਂ ਦੇ ਪਤੀ ਸਾਬਕਾ ਸਰਪੰਚ ਗੁਰਵਿੰਦਰ ਕੁਮਾਰ, ਸਮਾਜ ਸੇਵਕ ਹਰਬੰਸ ਲਾਲ ਬਰਸੀ ਤੰਗਣੀਵਾਲ ਅਤੇ ਐਡਵੋਕੇਟ ਪ੍ਰਵੀਨ ਕੁਮਾਰ ਨੀਅਰਸ ਤੋਂ ਇਲਾਵਾ ਸਾਬਕਾ ਟੈਲੀਫੋਨ ਵਿਭਾਗ ਦੇ ਅਧਿਕਾਰੀ ਪੂਰਨ ਸਿੰਘ ਨੇ ਦੱਸਿਆ ਕਿ ਪਿੰਡ ਕੰਗਣੀਵਾਲ ਵਿਖੇ ਹੋਏ ਧਮਾਕੇ ਦੇ ਨਾਲ ਲੋਕਾਂ ਦੇ ਘਰਾਂ ਦੇ ਬਾਹਰ ਖੜੀਆਂ ਗੱਡੀਆਂ ਅਤੇ ਹੋਰ ਕਾਫੀ ਨੁਕਸਾਨ ਹੋਇਆ ਹੈ। ਇਸ ਸਬੰਧੀ ਪੁਲਸ ਪਤਾਰਾ ਵੱਲੋਂ ਜਾਂਚ ਲਗਾਤਾਰ ਜਾਰੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਤੇ ਕਪੂਰਥਲੇ 'ਚ ਦੇਰ ਰਾਤ ਫਿਰ ਸੁਣਾਈ ਦਿੱਤੀ ਧਮਾਕਿਆਂ ਦੀ ਆਵਾਜ਼ (ਵੀਡੀਓ)
NEXT STORY