ਜਲੰਧਰ (ਕਮਲੇਸ਼)— ਜਲੰਧਰ ਦੇ ਅਸ਼ੋਕ ਨਗਰ 'ਚ ਮਾਮੂਲੀ ਗੱਲ ਨੂੰ ਕੇ ਦੋ ਧਿਰਾਂ ਵਿਚਾਲੇ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਕਾਰ ਬਾਜ਼ਾਰ ਦੇ ਦੁਕਾਨਦਾਰ ਅਤੇ ਵਾਸ਼ਿੰਗ ਸੈਂਟਰ ਦੇ ਮਾਲਕ ਵਿਚਾਲੇ ਪਾਣੀ ਦੀਆਂ ਛਿੱਟਾਂ ਪੈਣ ਨੂੰ ਲੈ ਕੇ ਦੋਹਾਂ 'ਚ ਝਗੜਾ ਹੋ ਗਿਆ। ਇਹ ਝਗੜਾ ਇੰਨਾ ਵੱਧ ਗਿਆ ਕਿ ਦੋਹਾਂ ਧਿਰਾਂ ਵਿਚਾਲੇ ਤਲਵਾਰਾਂ ਤੱਕ ਚਲਾਈਆਂ ਗਈਆਂ।

ਸਮਰਥਕਾਂ ਨੇ ਇਕ-ਦੂਜੇ 'ਤੇ ਹਮਲਾ ਕੀਤਾ ਅਤੇ ਲੋਹੇ ਦੀਆਂ ਰਾਡਾਂ ਤੱਕ ਚੱਲੀਆਂ। ਮੌਕੇ 'ਤੇ ਹੰਗਾਮੇ ਦੀ ਸੂਚਨਾ ਪਾ ਕੇ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਜ਼ਖਮੀ ਸਿਵਲ ਹਸਪਤਾਲ ਆਪਣਾ ਇਲਾਜ ਅਤੇ ਐੱਮ. ਐੱਲ. ਆਰ. ਕਟਵਾਉਣ ਪਹੁੰਚੇ। ਹਸਪਤਾਲ 'ਚ ਵੀ ਮਾਮੂਲੀ ਬਹਿਸਬਾਜ਼ੀ ਤੋਂ ਬਾਅਦ ਦੋਵੇਂ ਪੱਖਾਂ ਨੇ ਰਾਜ਼ੀਨਾਮਾ ਕੀਤਾ ਅਤੇ ਵਾਪਸ ਚਲੇ ਗਏ।
ਪਹਿਲੇ ਪੱਖ ਦੇ ਜ਼ਖਮੀ ਗੁਰਭੇਜ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਦਿਓਲ ਨਗਰ ਨੇ ਦੱਸਿਆ ਕਿ ਉਸ ਦੀ ਸਾਹਿਬ ਕਾਰ ਬਾਜ਼ਾਰ ਨਾਂ ਦੀ ਦੁਕਾਨ ਹੈ। ਉਹ ਕਾਰਾਂ ਦੀ ਸੇਲ-ਪ੍ਰਚੇਜ਼ ਕਰਨ ਦਾ ਕੰਮ ਕਰਦਾ ਹੈ। ਉਸ ਦੇ ਨਾਲ ਕਾਰਾਂ ਦੀ ਵਾਸ਼ਿੰਗ ਦੁਕਾਨ ਕਰਨ ਵਾਲੇ ਦੋ ਭਰਾ ਕਾਫੀ ਦਿਨਾਂ ਤੋਂ ਕਾਰਾਂ ਧੋਣ ਦੌਰਾਨ ਪਾਣੀ ਉਨ੍ਹਾਂ ਦੀ ਦੁਕਾਨ ਦੇ ਅੱਗੇ ਸੁੱਟ ਦਿੰਦੇ ਹਨ। ਕਈ ਵਾਰ ਸਮਝਾਉਣ 'ਤੇ ਵੀ ਉਹ ਬਾਜ਼ ਨਹੀਂ ਆਏ ਅਤੇ ਅੱਜ ਉਸ 'ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ।
ਉਥੇ ਦੂਜੇ ਪੱਖ ਦੇ ਪਰਮਜੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਰਾਜਨਗਰ ਬਸਤੀ ਬਾਵਾ ਖੇਲ ਦਾ ਕਹਿਣਾ ਹੈ ਕਿ ਗੁਰਭੇਜ ਆਪਣੀਆਂ ਕਾਰਾਂ ਉਨ੍ਹਾਂ ਦੀ ਦੁਕਾਨ ਦੇ ਅੱਗੇ ਖੜ੍ਹੀਆਂ ਕਰਕੇ ਉਨ੍ਹਾਂ ਦਾ ਰਾਹ ਰੋਕ ਦਿੰਦਾ ਸੀ। ਕਈ ਵਾਰ ਕਹਿਣ ਦੇ ਬਾਵਜੂਦ ਉਹ ਬਾਜ਼ ਨਹੀਂ ਆਇਆ ਅਤੇ ਅੱਜ ਵੀ ਸਮਝਾਉਣ 'ਤੇ ਉਹ ਝਗੜਾ ਕਰਨ ਲੱਗਾ ਅਤੇ ਸਾਥੀਆਂ ਨੂੰ ਬੁਲਾ ਕੇ ਉਨ੍ਹਾਂ ਦੀ ਦੁਕਾਨ ਵਿਚ ਦਾਖਲ ਹੋ ਕੇ ਉਸ ਨੂੰ ਤੇ ਅਤੇ ਉਸ ਦੇ ਭਰਾ ਅਮਰਜੀਤ ਸਿੰਘ ਨੂੰ ਜ਼ਖਮੀ ਕਰ ਦਿੱਤਾ।
ਮੋਦੀ ਸਰਕਾਰ ਖਿਲਾਫ ਮਜ਼ਦੂਰ-ਮੁਲਾਜ਼ਮ ਹੜਤਾਲ 'ਤੇ
NEXT STORY