ਜਲੰਧਰ (ਵੈੱਬ ਡੈਸਕ)- ਜਲੰਧਰ ਦੇ ਮਸ਼ਹੂਰ ਪਲਾਈਵੁੱਡ ਕਾਰੋਬਾਰੀ ਦੀ ਲਾਪਤਾ ਹੋਈ ਨੂੰਹ ਸੋਨਮ ਤਿਵਾੜੀ ਦੀ ਲਾਸ਼ ਬਰਾਮਦ ਹੋ ਗਈ ਹੈ। ਉਸ ਦੀ ਲਾਸ਼ ਗੋਇੰਦਵਾਲ ਸਾਹਿਬ ਨੇੜੇ ਦਰਿਆ ਵਿਚੋਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨਮ ਤਿਵਾੜੀ ਸ਼ਨੀਵਾਰ ਨੂੰ ਕੈਨੇਡਾ ਤੋਂ ਆਈ ਆਪਣੀ ਸਹੇਲੀ ਨਾਲ ਬਿਆਸ ਦਰਿਆ ਕੋਲ ਗਈ ਸੀ ਅਤੇ ਉਸੇ ਦਿਨ ਤੋਂ ਲਾਪਤਾ ਚੱਲ ਰਹੀ ਸੀ।
ਜ਼ਿਕਰਯੋਗ ਹੈ ਕਿ ਪਲਾਈਵੁੱਡ ਦੇ ਕਾਰੋਬਾਰ ਵਿਚ ਇਕ ਵੱਕਾਰੀ ਤਿਵਾੜੀ ਘਰਾਣੇ ਦੀ ਛੋਟੀ ਨੂੰਹ ਸੋਨਮ ਤਿਵਾੜੀ ਸ਼ਨੀਵਾਰ ਰਾਤ ਤੋਂ ਬਿਆਸ ਦਰਿਆ ਦੇ ਪੁਲ ਤੋਂ ਲਾਪਤਾ ਹੈ। ਸੋਨਮ ਤਿਵਾੜੀ ਪਰਿਵਾਰ ਦੇ ਮੁਖੀ ਨਰੇਸ਼ ਤਿਵਾੜੀ ਦੀ ਨੂੰਹ ਅਤੇ ਮਨਦੀਪ (ਮਿੱਕੀ) ਤਿਵਾੜੀ ਦੀ ਪਤਨੀ ਹੈ। ਉਹ ਸ਼ਨੀਵਾਰ ਰਾਤੀਂ ਲਗਭਗ 9.30 ਵਜੇ ਬਿਆਸ ਦਰਿਆ ਦੇ ਪੁਲ ਤੋਂ ਅਚਾਨਕ ਲਾਪਤਾ ਹੋ ਗਈ।
ਕੈਨੇਡਾ ਤੋਂ ਆਈ ਸਹੇਲੀ ਨਾਲ ਬਿਆਸ ਪਹੁੰਚੀ ਮਸ਼ਹੂਰ ਕਾਰੋਬਾਰੀ ਦੀ ਨੂੰਹ, ਪਤੀ ਨੂੰ 'ਆਈ ਲਵ ਯੂ' ਦਾ ਮੈਸੇਜ ਭੇਜ...
ਪਰਿਵਾਰਕ ਸੂਤਰਾਂ ਅਨੁਸਾਰ ਸੋਨਮ ਤਿਵਾੜੀ ਪਿਛਲੇ ਕੁਝ ਸਮੇਂ ਤੋਂ ਦਿਮਾਗ ਵਿਚ ਬਣ ਰਹੀ ਸਿਸਟ (ਗੰਢ) ਕਾਰਨ ਮਾਨਸਿਕ ਤਣਾਅ ਵਿਚ ਸੀ। ਸ਼ਨੀਵਾਰ ਸ਼ਾਮ ਨੂੰ ਉਸ ਨੇ ਕੈਨੇਡਾ ਤੋਂ ਆਈ ਇਕ ਸਹੇਲੀ ਨਾਲ ਬਾਹਰ ਜਾਣ ਦੀ ਯੋਜਨਾ ਬਣਾਈ ਅਤੇ ਬਹਾਨਾ ਬਣਾ ਕੇ ਉਸ ਨੂੰ ਕਾਰ ਰਾਹੀਂ ਬਿਆਸ ਦਰਿਆ ’ਤੇ ਲੈ ਗਈ। ਪੁਲ ਪਾਰ ਕਰਨ ਤੋਂ ਬਾਅਦ ਉਸ ਨੇ ਕਾਰ ਰੁਕਵਾਈ, ਸਹੇਲੀ ਨੂੰ ਕਾਰ ਵਿਚ ਬੈਠਣ ਲਈ ਕਿਹਾ ਅਤੇ ਖ਼ੁਦ ਪਿੱਛੇ ਮੁੜ ਕੇ ਪੁਲ ਵੱਲ ਚਲੀ ਗਈ।
Punjab: ਡੇਰੇ ਦੇ ਬਾਬੇ ਦੀ ਔਰਤ ਨਾਲ ਇਤਰਾਜ਼ਯੋਗ ਵੀਡੀਓ ਵਾਇਰਲ, ਹਰਕਤਾਂ ਵੇਖ ਮਚ ਗਿਆ ਤਹਿਲਕਾ
ਪ੍ਰਾਪਤ ਜਾਣਕਾਰੀ ਅਨੁਸਾਰ ਸੋਨਮ ਤਿਵਾੜੀ ਨੇ ਪੁਲ ’ਤੇ ਆਪਣੀਆਂ ਚੱਪਲਾਂ ਉਤਾਰ ਦਿੱਤੀਆਂ ਅਤੇ ਆਪਣੇ ਪਤੀ ਅਤੇ ਬੱਚਿਆਂ ਨੂੰ ‘ਆਈ ਲਵ ਯੂ’ ਦਾ ਮੈਸੇਜ ਭੇਜਿਆ। ਜਦੋਂ ਉਹ ਕਾਫ਼ੀ ਸਮੇਂ ਤੱਕ ਵਾਪਸ ਨਾ ਮੁੜੀ ਤਾਂ ਉਸ ਦੀ ਸਹੇਲੀ ਨੇ ਜਲੰਧਰ ਵਿਚ ਪਰਿਵਾਰ ਨੂੰ ਸੂਚਿਤ ਕੀਤਾ। ਐਤਵਾਰ ਪੂਰਾ ਦਿਨ ਹਰੀਕੇ ਪੱਤਣ ਅਤੇ ਬਿਆਸ ਦਰਿਆ ਦੇ ਆਲੇ-ਦੁਆਲੇ ਗੋਤਾਖੋਰਾਂ ਅਤੇ ਵਿਸ਼ੇਸ਼ ਖੋਜੀ ਟੀਮਾਂ ਨੇ ਤਲਾਸ਼ੀ ਮੁਹਿੰਮ ਚਲਾਈ ਪਰ ਸੋਨਮ ਤਿਵਾੜੀ ਦਾਕੋਈ ਸੁਰਾਗ ਨਹੀਂ ਮਿਲਿਆ ਸੀ। ਹੁਣ ਉਸ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ ਅਤੇ ਪਰਿਵਾਰ ਵਿਚ ਸੋਗ ਦੀ ਲਹਿਰ ਹੈ। ਇਸ ਦੁਖ਼ਦਾਈ ਘਟਨਾ ਤੋਂ ਬਾਅਦ ਸ਼ਹਿਰ ਦੇ ਕਈ ਸਿਆਸੀ, ਸਮਾਜਿਕ, ਉਦਯੋਗਿਕ ਅਤੇ ਧਾਰਮਿਕ ਪ੍ਰਤੀਨਿਧੀ ਤਿਵਾੜੀ ਪਰਿਵਾਰ ਨੂੰ ਦਿਲਾਸਾ ਦੇਣ ਲਈ ਵਸੰਤ ਵਿਹਾਰ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੇ। ਪੂਰੇ ਸ਼ਹਿਰ ਵਿਚ ਇਸ ਘਟਨਾ ਬਾਰੇ ਡੂੰਘੀ ਚਿੰਤਾ ਅਤੇ ਚਰਚਾ ਦਾ ਮਾਹੌਲ ਹੈ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਨਵੀਂ ਮੁਸੀਬਤ! ਮੰਡਰਾ ਰਿਹੈ ਵੱਡਾ ਖ਼ਤਰਾ, 15-20 ਦਿਨ ਬਾਅਦ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੂਸੇਵਾਲਾ 'ਤੇ ਬਣੀ ਦਸਤਾਵੇਜ਼ੀ ਨੂੰ ਲੈ ਕੇ ਅਗਲੀ ਸੁਣਵਾਈ 23 ਜੂਨ 'ਤੇ ਪਈ
NEXT STORY