ਜਲੰਧਰ (ਪੁਨੀਤ)— ਪਾਵਰ ਨਿਗਮ ਨੇ ਦਫਤਰਾਂ 'ਚ ਬਿੱਲ ਜਮ੍ਹਾ ਕਰਵਾਉਣ ਵਾਲੇ ਖ਼ਪਤਕਾਰਾਂ ਨੂੰ ਲੰਬੀਆਂ ਲਾਈਨਾਂ ਤੋਂ ਛੁਟਕਾਰਾ ਦਿਵਾਉਣ ਲਈ 'ਸੋਸ਼ਲ ਡਿਸਟੈਂਸਿੰਗ' ਦੀ ਯੋਜਨਾ ਬਣਾਈ ਹੈ। ਇਸ ਨਾਲ ਜਿੱਥੇ ਇਕ ਪਾਸੇ ਕੋਰੋਨਾ ਦੇ ਇਸ ਸਮੇਂ ਦੌਰਾਨ ਭੀੜ-ਭੜੱਕੇ ਤੋਂ ਛੁਟਕਾਰਾ ਮਿਲੇਗਾ, ਉਥੇ ਹੀ ਪਾਵਰ ਨਿਗਮ ਦੇ ਦਫਤਰਾਂ 'ਚ ਵਰਕਲੋਡ ਵੀ ਘਟੇਗਾ ਅਤੇ ਬਿਜਲੀ ਖ਼ਪਤਕਾਰ ਸੁਰੱਖਿਅਤ ਢੰਗ ਨਾਲ ਬਿੱਲਾਂ ਦਾ ਭੁਗਤਾਨ ਕਰ ਸਕਣਗੇ।
ਦੱਸਿਆ ਜਾ ਰਿਹਾ ਹੈ ਕਿ ਇਸ ਸਿਲਸਿਲੇ 'ਚ ਸ਼ੁਰੂਆਤ ਲਾਈਨਾਂ 'ਚ ਲੱਗੇ ਖ਼ਪਤਕਾਰਾਂ ਨੂੰ ਦੂਰੀ ਬਣਾ ਕੇ ਖੜ੍ਹੇ ਕਰਨ ਨਾਲ ਕੀਤੀ ਜਾਵੇਗੀ। ਉਪਰੰਤ ਮਹਿਕਮੇਵੱਲੋਂ ਖ਼ਪਤਕਾਰਾਂ ਨੂੰ ਚੈੱਕ ਅਤੇ ਆਨਲਾਈਨ ਪੇਮੈਂਟ ਬਾਰੇ ਜਾਗਰੂਕ ਕੀਤਾ ਜਾਵੇਗਾ। ਬਿਲਿੰਗ ਕਾਊਂਟਰਾਂ ਨੇੜੇ ਇਸ ਸਬੰਧੀ ਲਿਖਤੀ ਤੌਰ 'ਤੇ ਬੋਰਡ ਆਦਿ ਲਾਏ ਜਾਣਗੇ ਅਤੇ ਕੰਪਿਊਟਰ ਪ੍ਰਿੰਟ ਚਿਪਕਾਏ ਜਾਣਗੇ, ਜਿਨ੍ਹਾਂ 'ਤੇ ਬਿੱਲ ਜਮ੍ਹਾ ਕਰਵਾਉਣ ਵਾਲੀਆਂ ਇੰਟਰਨੈੱਟ ਸਾਈਟਾਂ ਅਤੇ ਹੋਰ ਜਾਣਕਾਰੀਆਂ ਲਿਖੀਆਂ ਜਾਣਗੀਆਂ। ਬਿਲਿੰਗ ਕਾਊਂਟਰ 'ਤੇ ਬੈਠਾ ਕਰਮਚਾਰੀ ਭੀੜ ਘੱਟ ਹੋਣ ਦੀ ਹਾਲਤ 'ਚ ਬਿੱਲ ਜਮ੍ਹਾ ਕਰਵਾਉਣ ਵਾਲਿਆਂ ਨੂੰ ਆਨਲਾਈਨ ਪੇਮੈਂਟ ਬਾਰੇ ਦੱਸੇਗਾ। ਇਸ ਦੇ ਨਾਲ-ਨਾਲ ਚੈੱਕ ਰਾਹੀਂ ਪੇਮੈਂਟ ਕਰਨ ਦੇ ਸੁਰੱਖਿਅਤ ਢੰਗ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪਤੀ-ਪਤਨੀ ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ, ਭੋਪਾਲ ਪੁਲਸ ਨੇ ਜਲੰਧਰ 'ਚੋਂ ਇੰਝ ਕੀਤਾ ਕਾਬੂ
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਪਾਵਰ ਨਿਗਮ ਦੇ ਦਫ਼ਤਰਾਂ 'ਚ ਚੈੱਕ ਡਰਾਪ ਬਾਕਸ ਪਏ ਹਨ। ਖ਼ਪਤਕਾਰ ਆਪਣੇ ਚੈੱਕ 'ਤੇ ਆਪਣੇ ਬਿਜਲੀ ਅਕਾਊਂਟ ਨੰਬਰ ਸਮੇਤ ਆਪਣਾ ਫੋਨ ਨੰਬਰ ਲਿਖ ਕੇ ਚੈੱਕ ਡਰਾਪ ਬਾਕਸ 'ਚ ਪਾ ਦੇਣ। ਜਿਹੜੇ ਵਿਅਕਤੀ ਚੈੱਕ ਰਾਹੀਂ ਬਿੱਲ ਦਾ ਭੁਗਤਾਨ ਕਰ ਰਹੇ ਹਨ, ਉਨ੍ਹਾਂ ਨੂੰ ਫੋਨ ਕਰਕੇ ਚੈੱਕ ਲਾਉਣ ਸਬੰਧੀ ਸੂਚਿਤ ਕੀਤਾ ਜਾਵੇਗਾ। ਖ਼ਪਤਕਾਰ ਪਾਵਰ ਨਿਗਮ ਦੀ ਇੰਟਰਨੈੱਟ ਸਾਈਟ ਰਾਹੀਂ ਭੁਗਤਾਨ ਕਰਨ ਜਾਂ ਜੋ ਅਧਿਕਾਰਤ ਸਾਈਟ ਹੈ, ਉਸ ਰਾਹੀਂ ਭੁਗਤਾਨ ਕਰਨ। ਕੋਰੋਨਾ ਦੇ ਇਸ ਸਮੇਂ ਦੌਰਾਨ ਅਹਿਤਿਆਤ ਰੱਖਣੀ ਬਹੁਤ ਜ਼ਰੂਰੀ ਹੈ।
ਪਾਵਰ ਨਿਗਮ ਦੇ ਹੈੱਫ ਆਫ਼ਿਸ ਪਟਿਆਲਾ ਤੋਂ ਸਮੇਂ-ਸਮੇਂ 'ਤੇ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਦਫ਼ਤਰਾਂ 'ਚ ਸੈਨੇਟਾਈਜ਼ੇਸ਼ਨ ਕਰਵਾਈ ਜਾ ਰਹੀ ਹੈ। ਪਿਛਲੇ ਸਮੇਂ ਦੌਰਾਨ ਵੇਖਣ 'ਚ ਆਇਆ ਹੈ ਕਿ ਪਾਵਰ ਨਿਗਮ ਦੀਆਂ ਵੱਖ-ਵੱਖ ਡਿਵੀਜ਼ਨਾਂ ਸਮੇਤ ਹੈੱਡ ਆਫਿਸ ਸ਼ਕਤੀ ਸਦਨ 'ਚ ਵੀ ਕਰਮਚਾਰੀਆਂ ਨੂੰ ਕੋਰੋਨਾ ਹੋ ਚੁੱਕਆ ਹੈ। ਇਸ ਕਾਰਨ ਅਧਿਕਾਰੀ ਕਿਸੇ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੇ। ਸੋਮਵਾਰ ਨੂੰ 2 ਛੁੱਟੀਆਂ ਤੋਂ ਬਾਅਦ ਕੈਸ਼ ਕਾਊਂਟਰ ਖੁੱਲ੍ਹਣੇ ਹਨ, ਜਿਸ ਕਾਰਨਦਫ਼ਤਰਾਂ 'ਚ ਭੀੜ ਵੇਖਣ ਨੂੰ ਮਿਲ ਸਕਦੀ ਹੈ।
ਇਹ ਵੀ ਪੜ੍ਹੋ: ਤਲਾਕ ਦਿੱਤੇ ਬਿਨਾਂ ਪਤੀ ਨੇ ਰਚਾਇਆ ਦੂਜਾ ਵਿਆਹ, ਪਾਸਪੋਰਟ ਵੇਖਦਿਆਂ ਹੀ ਪਤਨੀ ਦੇ ਉੱਡੇ ਹੋਸ਼
ਕੈਸ਼ ਕਾਊਂਟਰਾਂ ਦੀ ਗਿਣਤੀ ਨਹੀਂ ਵਧਾ ਸਕੇ ਅਧਿਕਾਰੀ
ਪਾਵਰ ਨਿਗਮ ਦੇ ਜ਼ਿਆਦਾਤਰ ਬਿਜਲੀ ਦਫ਼ਤਰਾਂ 'ਚ ਕੈਸ਼ੀਅਰਾਂ ਦੀ ਬੇਹੱਦ ਘਾਟ ਹੈ, ਜਿਸ ਕਾਰਨ ਦਫ਼ਤਰਾਂ 'ਚ ਬਿੱਲ ਜਮ੍ਹਾ ਕਰਨ ਵਾਲੇ ਕਈ ਕਾਊਂਟਰ ਹੋਣ ਦੇ ਬਾਵਜੂਦ ਸਿਰਫ ਇਕ ਅੱਧਾ ਕਾਊਂਟਰ ਹੀ ਖੁੱਲ੍ਹਦਾ ਹੈ। ਇਸ ਨਾਲ ਖ਼ਪਤਕਾਰਾਂ ਦੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ। ਅਧਿਕਾਰੀ ਅਜੇ ਕਾਊਂਟਰਾਂ ਦੀ ਗਿਣਤੀ ਵਧਾ ਨਹੀਂ ਸਕੇ, ਜਦਕਿ ਖਪਤਕਾਰਾਂ ਦਾ ਕਹਿਣਾ ਹੈ ਕਿ ਕੈਸ਼ ਕਾਊਂਟਰਾਂ ਦੀ ਗਿਣਤੀ ਵਧਾਉਣ ਨਾਲ ਲੋਕਾਂ ਨੂੰ ਹੋਣ ਵਾਲੀ ਸਹੂਲਤ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੈਪ ਸਿਸਟਮ ਕਾਰਨ ਕਈ ਤਰ੍ਹਾਂ ਦੀਆਂ ਲਿਮਿਟਸ ਹੁੰਦੀਆਂ ਹਨ ਅਤੇ ਸਿਰਫ਼ ਉਹੀ ਕਰਮਚਾਰੀ ਬਿੱਲ ਜਮ੍ਹਾ ਕਰ ਸਕਦਾ ਹੈ, ਜਿਸ ਕੋਲ ਬਿੱਲ ਜਮ੍ਹਾ ਕਰਵਾਉਣ ਦੀ ਆਈ. ਡੀ. ਹੋਵੇ।
ਦੁਸਹਿਰੇ ਕਾਰਨ ਨਹੀਂ ਕਰਵਾਈ ਚੈਕਿੰਗ
ਪਾਵਰ ਨਿਗਮ ਦੇ ਕੰਟਰੋਲ ਰੂਮ 'ਚ ਬਿਜਲੀ ਦੇ ਫਾਲਟ ਨੂੰ ਲੈ ਕੇ 545 ਸ਼ਿਕਾਇਤਾਂ ਦਰਜ ਹੋਈਆਂ, ਜੋ ਕਿ ਸਮਾਂ ਰਹਿੰਦੇ ਨਜਿੱਠ ਲਈਆਂ ਗਈਆਂ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੁਸਹਿਰੇ ਕਾਰਨ ਕਿਸੇ ਤਰ੍ਹਾਂ ਦੀ ਚੈਕਿੰਗ ਨਹੀਂ ਕਰਵਾਈ ਗਈ। ਸਿਰਫ਼ ਫਾਲਟ ਠੀਕ ਕਰਨ ਵਾਲਾ ਸਟਾਫ ਹੀ ਮੌਜੂਦ ਰਿਹਾ। ਅਧਿਕਾਰੀਆਂ ਅਨੁਸਾਰ ਮਹਿਕਮੇ ਵੱਲੋਂ ਪਿਛਲੇ ਸਮੇਂ ਦੌਰਾਨ ਸ਼ੁਰੂ ਕੀਤੀ ਗਈ ਕਾਰਵਾਈ ਆਉਣ ਵਾਲੇ ਦਿਨਾਂ 'ਚ ਮੁੜ ਸ਼ੁਰੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਨਾਲ ਦਰਿੰਦਗੀ ਕਰਨ ਵਾਲੇ ਮੁਲਜ਼ਮ ਦੀ CCTV ਫੁਟੇਜ਼ ਆਈ ਸਾਹਮਣੇ
ਰੇਲਵੇ ਲਾਈਨਾਂ 'ਤੇ ਧਰਨਾ ਦੇ ਰਹੇ ਸੈਂਕੜੇ ਕਿਸਾਨਾਂ 'ਤੇ ਮੁਕੱਦਮਾ ਦਰਜ
NEXT STORY