ਜਲੰਧਰ (ਵਰੁਣ, ਸੋਨੂੰ)— ਜਲੰਧਰ ਦੇ ਅਰਬਨ ਅਸਟੇਟ ਫੇਸ ਟੂ 'ਚ ਰੈਸਟੋਰੈਂਟ 'ਚ ਚੱਲ ਰਹੇ ਹੁੱਕਾ ਬਾਰ ਬਾਹਰ ਰੇਡ ਕਰਕੇ ਪੁਲਸ ਨੇ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਸ ਨੇ ਭਾਰੀ ਮਾਤਰਾ 'ਚ ਹੁੱਕੇ ਅਤੇ ਫਲੇਵਰ ਪੁਲਸ ਨੇ ਜ਼ਬਤ ਕੀਤੇ ਹਨ। ਹੁੱਕਾ ਬਾਰ 'ਚ ਥਾਣਾ ਨੰਬਰ 7 ਦੀ ਪੁਲਸ ਨੇ 6 ਗਾਹਕਾਂ ਸਣੇ 13 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ।
ਇਹ ਵੀ ਪੜ੍ਹੋ: ਜਲੰਧਰ: PUBG ਨੇ ਤਬਾਹ ਕੀਤਾ ਹੱਸਦਾ-ਖੇਡਦਾ ਪਰਿਵਾਰ, ਜਵਾਨ ਪੁੱਤ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
ਏ. ਸੀ. ਪੀ. ਮਾਡਲ ਟਾਊਨ ਹਰਿੰਦਰ ਸਿੰਘ ਨੇ ਦੱੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਉਕਤ ਹੁੱਕਾ ਬਾਰ 'ਚ ਬੀਤੇ ਦਿਨ ਰੇਡ ਕੀਤੀ ਗਈ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇਸ ਬਦਨਾਸ ਹੁੱਕਾ ਬਾਰ 'ਚ ਨਾਬਾਲਗ ਵੀ ਹੁੱਕਾ ਲਗਾਉਂਦੇ ਹੋਏ ਹਿਰਾਸਤ 'ਚ ਲਏ ਗਏ ਹਨ। ਪੁਲਸ ਨੇ ਜਦੋਂ ਰੈਸਟੋਰੈਂਟ ਦੀ ਜਾਂਚ ਕੀਤੀ ਤਾਂ ਪੁਲਸ ਨੇ ਮੌਕੇ 'ਤੇ ਹੁੱਕਾ ਅਤੇ ਹੋਰ ਵੀ ਸਾਮਾਨ ਬਰਾਮਦ ਕੀਤਾ।
ਇਹ ਵੀ ਪੜ੍ਹੋ: ਰੂਪਨਗਰ: ਵੱਡੀ ਵਾਰਦਾਤ ਕਰਨ ਦੀ ਤਿਆਰੀ 'ਚ ਸੀ ਲੁਟੇਰਾ ਗਿਰੋਹ, ਮਾਰੂ ਹਥਿਆਰਾਂ ਸਣੇ ਗ੍ਰਿਫ਼ਤਾਰ
ਫਿਲਹਾਲ ਦੇਰ ਰਾਤ ਤੱਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ। ਏ. ਸੀ. ਪੀ. ਹਰਿੰਦਰ ਸਿੰਘ ਨੇ ਕਿਹਾ ਕਿ ਸਾਰੇ ਮੁਲਜ਼ਮਾਂ 'ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਦੱਸ ਦੇਈਏ ਕਿ ਥਾਣਾ ਨੰਬਰ-7 ਦੇ ਸਾਬਕਾ ਐੱਸ. ਐੱਚ. ਓ. ਨਵੀਨ ਪਾਲ ਦੇ ਟਰਾਂਸਫਰ ਤੋਂ ਬਾਅਦ ਥਾਣਾ ਨੰਬਰ-7 ਦੇ ਅਧੀਨ ਆਉਂਦੇ ਇਲਾਕਿਆਂ 'ਚ ਦੋਬਾਰਾ ਨਾਜਾਇਜ਼ ਕਾਰੋਬਾਰ ਸ਼ੁਰੂ ਹੋ ਜਾਣ ਦੀ ਚਰਚਾ ਹੈ।
ਇਹ ਵੀ ਪੜ੍ਹੋ: ਵਿਆਹ ਕਰਵਾਉਣ ਤੋਂ ਬਾਅਦ ਕੁੜੀ ਨੇ ਮੁੰਡੇ ਨਾਲ ਕੀਤੀ ਵੱਡੀ ਠੱਗੀ, ਵਿਦੇਸ਼ ਜਾ ਕੇ ਕੀਤਾ ਇਹ ਕਾਰਾ
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੀ ਮਾਰ, 2 ਮਰੀਜ਼ਾਂ ਦੀ ਗਈ ਜਾਨ, 34 ਨਵੇਂ ਮਾਮਲਿਆਂ ਦੀ ਪੁਸ਼ਟੀ
ਇਹ ਵੀ ਪੜ੍ਹੋ: ਪਤਨੀ ਦੀ ਵੀਡੀਓ ਰਿਕਾਰਡਿੰਗ ਵਾਇਰਲ ਕਰਨ ਲਈ ਕੀਤਾ ਬਲੈਕਮੇਲ, ਮੰਗੀ 3 ਲੱਖ ਦੀ ਫਿਰੌਤੀ
ਭਗਵੰਤ ਮਾਨ ਨੂੰ ਕਾਂਗਰਸ ਦਾ ਜਵਾਬ, ਕਿਹਾ ਖਾਧੀ-ਪੀਤੀ 'ਚ ਕੁਝ ਵੀ ਬੋਲ ਜਾਂਦਾ ਮਾਨ
NEXT STORY