ਜਲੰਧਰ (ਸੋਨੂੰ)- ਜਲੰਧਰ ਦੇ ਮਾਈਂ ਹੀਰਾ ਗੇਟ ਨੇੜੇ ਸਥਿਤ ਸਵੀਟੀ ਜੂਸ ਬਾਰ ਇਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਿਆ ਹੈ। ਦਰਅਸਲ ਅੱਜ ਵੈਭਵ ਨਾਂ ਦਾ ਨੌਜਵਾਨ ਜੂਸ ਬਾਰ ਤੋਂ ਆਪਣੀ ਬੀਮਾਰ ਨਾਨੀ ਲਈ ਜੂਸ ਲੈਣ ਆਇਆ ਸੀ। ਇਸ ਦੌਰਾਨ ਸਵੀਟੀ ਜੂਸ ਬਾਰ ਦੇ ਕਰਮਚਾਰੀ ਨੇ ਉਸ ਨੂੰ ਜੂਸ ਨਾਲ ਲੂਣ ਦਾ ਪੈਕੇਟ ਵੀ ਦਿੱਤਾ। ਵੈਭਵ ਨੇ ਲੂਣ ਦਾ ਪੈਕੇਟ ਖੋਲ੍ਹ ਕੇ ਵੇਖਿਆ ਤਾਂ ਉਹ ਹੈਰਾਨ ਰਹਿ ਗਿਆ। ਲੂਣ ਦੇ ਪੈਕੇਟ ਦੇ ਅੰਦਰੋਂ ਕਾਕਰੋਚ ਨਜ਼ਰ ਆ ਰਿਹਾ ਸੀ। ਇਸ ਦੌਰਾਨ ਉਸ ਨੇ ਦੁਕਾਨਦਾਰ ਨਾਲ ਗੱਲ ਕੀਤੀ ਤਾਂ ਭਾਵੇਂ ਦੁਕਾਨਦਾਰ ਨੇ ਇਸ ਮਾਮਲੇ ਸਬੰਧੀ ਆਪਣੀ ਗਲਤੀ ਮੰਨ ਲਈ ਪਰ ਦੁਕਾਨ ਮਾਲਕ ਦਾ ਕਹਿਣਾ ਹੈ ਕਿ ਕਾਕਰੋਚ ਉੱਡ ਕੇ ਆਇਆ ਹੋਵੇਗਾ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਦੁਕਾਨ ਦੇ ਅੰਦਰੋਂ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚੋਂ ਹੀ ਕੀੜੇ ਕਿਉਂ ਨਿਕਲਦੇ ਹਨ? ਪਿਛਲੀ ਵਾਰ ਵੀ ਇਕ ਔਰਤ ਨੇ ਨੂਡਲਜ਼ ਵਿੱਚ ਬਿੱਛੂ ਪਾਏ ਜਾਣ ਨੂੰ ਲੈ ਕੇ ਹੰਗਾਮਾ ਕੀਤਾ ਸੀ। ਉਸ ਦੌਰਾਨ ਸਵੀਟੀ ਜੂਸ ਬਾਰ ਦੇ ਸਮਰਥਕਾਂ 'ਚੋਂ ਆਏ ਲੋਕ ਕਹਿ ਰਹੇ ਸਨ ਕਿ ਹੋ ਸਕਦਾ ਹੈ ਕਿ ਔਰਤ ਵੱਲੋਂ ਸ਼ਰਾਰਤ ਕੀਤੀ ਗਈ ਹੋਵੇ ਪਰ ਉਕਤ ਲੋਕ ਹੁਣ ਕੀ ਕਹਿਣਗੇ? ਹੁਣ ਉਕਤ ਗਾਹਕ ਵੀ ਨਵਾਂ ਹੈ ਅਤੇ ਉਹ ਉਕਤ ਔਰਤ ਨੂੰ ਜਾਣਦਾ ਵੀ ਨਹੀਂ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਵੀਟੀ ਜੂਸ ਬਾਰ ਦੇ ਮਾਲਕ ਕੋਲ ਫਾਸਟ ਫੂਡ ਦਾ ਲਾਇਸੈਂਸ ਵੀ ਨਹੀਂ ਹੈ।
ਇਹ ਵੀ ਪੜ੍ਹੋ- ਰਵੀ ਗਿੱਲ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ, ਧੋਖੇ ਨਾਲ ਕਰਵਾ 'ਤਾ ਸਸਕਾਰ, ਮੁਲਜ਼ਮਾਂ ਨੇ ਲਾਈਵ ਹੋ ਖੋਲ੍ਹੇ ਵੱਡੇ ਰਾਜ਼
ਇਥੇ ਦੱਸ ਦੇਈਏ ਕਿ ਦੁਕਾਨਦਾਰ ਵੱਲੋਂ ਗਾਹਕਾਂ ਨਾਲ ਕੀਤੀ ਗਈ ਲਾਪਰਵਾਹੀ ਦਾ ਮਾਮਲਾ ਇਕ ਮਹੀਨੇ ਵਿੱਚ ਦੂਜੀ ਵਾਰ ਸਾਹਮਣੇ ਆਇਆ ਹੈ। ਅਜਿਹੇ 'ਚ ਹੁਣ ਵੇਖਣਾ ਇਹ ਹੋਵੇਗਾ ਕਿ ਕੀ ਫੂਡ ਵਿਭਾਗ ਉਕਤ ਦੁਕਾਨਦਾਰ 'ਤੇ ਸਖ਼ਤ ਕਾਰਵਾਈ ਕਰੇਗਾ ਜਾਂ ਉਕਤ ਦੁਕਾਨਦਾਰ ਇਸ ਤਰ੍ਹਾਂ ਦੀ ਲਾਪਰਵਾਹੀ ਨਾਲ ਗਾਹਕਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਪਰੋਸੇਗਾ ਅਤੇ ਬਾਅਦ 'ਚ ਗਲਤੀ ਮੰਨ ਕੇ ਮਾਮਲਾ ਠੰਡੇ ਬਸਤੇ ਵਿਚ ਪਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਪੱਤਰਕਾਰ ਰਵੀ ਗਿੱਲ ਖ਼ੁਦਕੁਸ਼ੀ ਮਾਮਲੇ 'ਚ SHO ਤੇ ASI 'ਤੇ ਡਿੱਗੀ ਗਾਜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪੰਜਾਬ ਸਰਕਾਰ ਨੇ ਆਂਗਨਵਾੜੀ ਵਰਕਰਾਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ, ਜਾਰੀ ਕੀਤੇ ਇਹ ਆਦੇਸ਼
NEXT STORY