ਜਲੰਧਰ (ਵਰੁਣ)- ਪੱਤਰਕਾਰ ਰਵੀ ਗਿੱਲ ਖ਼ੁਦਕੁਸ਼ੀ ਦੇ ਮਾਮਲੇ ਵਿਚ ਪੁਲਸ ਕਮਿਸ਼ਨਰ ਕੁਲਦੀਪ ਚਾਹਲ ਨੇ ਥਾਣਾ ਨੰਬਰ ਚਾਰ ਦੇ ਐੱਸ.ਐੱਚ.ਓ. ਮੁਕੇਸ਼ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਐੱਸ. ਐੱਚ. ਓ. 'ਤੇ ਰਵੀ ਦੇ ਪਰਿਵਾਰ ਨੂੰ ਕੀਰਤੀ ਅਤੇ ਸ਼ੁਭਮ ਗਿੱਲ ਦੀ ਗ੍ਰਿਫ਼ਤਾਰੀ ਦੀ ਝੂਠੀ ਜਾਣਕਾਰੀ ਦੇਣ ਦੇ ਦੋਸ਼ ਲੱਗੇ ਹਨ। ਇਸ ਦੇ ਨਾਲ ਹੀ ਏ.ਐੱਸ.ਆਈ. ਬਲਕਰਨ ਸਿੰਘ ਪੁਲਸ ਸਟੇਸ਼ਨ ਨਿਊ ਬਾਰਾਂਦਾਰੀ ਨੂੰ ਵੀ ਲਾਈਨ ਹਾਜ਼ਰ ਕੀਤਾ ਗਿਆ ਹੈ। ਉਸ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ ਕਿ ਕਿੱਥੇ ਲਾਪਰਵਾਹੀ ਵਰਤੀ ਗਈ ਹੈ।
ਇਥੇ ਦੱਸਣਯੋਗ ਹੈ ਕਿ ਮੀਡੀਆ ਕਰਮਚਾਰੀ ਰਵੀ ਗਿੱਲ ਦੀ ਖ਼ੁਦਕੁਸ਼ੀ ਮਾਮਲੇ ’ਚ ਹੁਣ ਨਵਾਂ ਮੋੜ ਆ ਚੁੱਕਾ ਹੈ। ਦਰਅਸਲ ਰਵੀ ਗਿੱਲ ਦੀ ਖ਼ੁਦਕੁਸ਼ੀ ਮਾਮਲੇ ਵਿਚ ਪੁਲਸ ਦੀ ਲਾਪ੍ਰਵਾਹੀ ਕਾਰਨ ਮਾਮਲਾ ਫਿਰ ਭਖ ਗਿਆ ਹੈ। ਪੁਲਸ ਨੇ ਨਾਮਜ਼ਦ ਭੈਣ-ਭਰਾਵਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰਦਿਆਂ ਪੀੜਤ ਪਰਿਵਾਰ ਨੂੰ ਰਵੀ ਗਿੱਲ ਦਾ ਅੰਤਿਮ ਸੰਸਕਾਰ ਕਰਨ ਲਈ ਮਨਾ ਲਿਆ ਸੀ। ਰਵੀ ਗਿੱਲ ਦਾ ਸਸਕਾਰ ਸ਼ਾਮ 5 ਵਜੇ ਕਿਸ਼ਨਪੁਰਾ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ ਸੀ। ਪੁਲਸ ਨੇ ਮੀਡੀਆ ਨੂੰ ਇਹ ਵੀ ਦੱਸਿਆ ਕਿ ਕੀਰਤੀ ਗਿੱਲ ਅਤੇ ਉਸ ਦਾ ਭਰਾ ਸ਼ੁਭਮ ਗ੍ਰਿਫ਼ਤਾਰ ਹੋ ਚੁੱਕੇ ਹਨ ਪਰ ਸ਼ਾਮ 7 ਵਜੇ ਦੇ ਕਰੀਬ ਕੀਰਤੀ ਗਿੱਲ, ਉਸ ਦਾ ਭਰਾ ਸ਼ੁਭਮ ਗਿੱਲ ਅਤੇ ਗੋਰਾ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਆਪਣਾ ਪੱਖ ਰੱਖਿਆ।
ਇਹ ਵੀ ਪੜ੍ਹੋ- ਰਵੀ ਗਿੱਲ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ, ਧੋਖੇ ਨਾਲ ਕਰਵਾ 'ਤਾ ਸਸਕਾਰ, ਮੁਲਜ਼ਮਾਂ ਨੇ ਲਾਈਵ ਹੋ ਕੇ ਖੋਲ੍ਹੇ ਵੱਡੇ ਰਾਜ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪੰਜਾਬ ਦੀ ਇਸ ਧੀ ਨੇ ਕੈਨੇਡਾ 'ਚ ਕਰਵਾਈ ਬੱਲੇ-ਬੱਲੇ, ਪੁਲਸ ਅਫ਼ਸਰ ਬਣ ਵਧਾਇਆ ਪੰਜਾਬੀਆਂ ਦਾ ਮਾਣ
NEXT STORY