ਜਲੰਧਰ (ਜਸਪ੍ਰੀਤ)- ਜਲੰਧਰ ਵਿਚ 6 ਅਕਤਬੂਰ ਨੂੰ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਨੂੰ ਲੈ ਕੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਇਸੇ ਸਬੰਧ ਵਿਚ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ ਕੀਤਾ ਗਿਆ ਹੈ। ਨਿਰਧਾਰਿਤ ਪ੍ਰੋਗਰਾਮ ਅਨੁਸਾਰ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਜੀ ਪ੍ਰਾਚੀਨ ਮੰਦਿਰ ਅਲੀ ਮੁਹੱਲਾ ਜਲੰਧਰ ਤੋਂ ਸ਼ੁਰੂ ਹੋ ਕੇ ਭਗਵਾਨ ਵਾਲਮੀਕਿ ਜੀ ਚੌਕ-ਲਵ ਕੁਛ ਚੌਕ, ਭਗਤ ਸਿੰਘ ਚੌਕ, ਪੰਜਪੀਰ ਚੌਕ, ਖਿੰਗਰਾ ਗੇਟ, ਅੱਡਾ ਹੁਸ਼ਿਆਰਪੁਰ, ਅੱਡਾ ਟਾਂਡਾ, ਮਾਈ ਹੀਰਾ ਗੇਟ, ਸ਼ੀਤਲਾ ਮੰਦਿਰ, ਭਗਵਾਨ ਵਾਲਮੀਕਿ ਜੀ ਗੇਟ, ਪਟੇਲ ਚੌਕ, ਸਬਜ਼ੀ ਮੰਡੀ ਚੌਕ, ਬਸਤੀ ਅੱਡਾ ਤੋਂ ਹੁੰਦੇ ਹੋਏ ਭਗਵਾਨ ਵਾਲਮੀਕਿ ਜੀ ਪ੍ਰਾਚੀਨ ਮੰਦਰ ਅਲੀ ਮੁਹੱਲਾ ਜਲੰਧਰ ਵਿੱਖੇ ਜਾ ਕੇ ਸਮਾਪਤ ਹੋਵੇਗੀ। ਇਸ ਸ਼ੋਭਾ-ਯਾਤਰਾ ਵਿੱਚ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਸ਼ਾਮਲ ਹੋਣ ਦਾ ਅਨੁਮਾਨ ਹੈ। ਇਸ ਸ਼ੋਭਾ ਯਾਤਰਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਆਵਾਜਾਈ ਨੂੰ ਨਿਰਵਿਘਨ ਚਲਾਏ ਰੱਖਣ ਲਈ ਟਰੈਫਿਕ ਪੁਲਸ ਕਮਿਸ਼ਨਰੇਟ ਜਲੰਧਰ ਵੱਲੋਂ ਸਵੇਰੇ 9 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਲਈ ਟਰੈਫਿਕ ਡਾਇਵਰਟ ਕੀਤੀ ਗਈ ਹੈ।
ਇਹ ਵੀ ਪੜ੍ਹੋ: 'ਆਪ' ਨੇ ਪੰਜਾਬ ’ਚ ਬਲਾਕ ਪ੍ਰਧਾਨ ਕੀਤੇ ਨਿਯੁਕਤ
ਟਰੈਫਿਕ ਡਾਇਵਰਟ ਕੀਤੇ ਪੁਆਂਇੰਟਾਂ ਦਾ ਵੇਰਵਾ
ਨਕੋਦਰ ਚੌਕ, ਸਕਾਈਲਾਰਕ ਚੌਕ, ਪਰਿੰਦਾ ਚੌਕ ਨੇੜੇ ਸਟੇਟ ਬੈਂਕ ਆਫ਼ ਇੰਡੀਆ, ਪੀ. ਐੱਨ. ਬੀ. ਚੌਕ, ਜੀ. ਪੀ. ਓ (ਪ੍ਰੈਸ ਕਲੱਬ) ਚੌਕ, ਸ਼੍ਰੀ ਨਾਮਦੇਵ ਚੌਕ, ਸ਼ਾਸ਼ਤਰੀ ਚੌਕ, ਮੋੜ ਪ੍ਰਤਾਪਬਾਗ, ਮੋੜ ਹੈਨਰੀ ਪੈਟਰੋਲ ਪੰਪ, ਭਗਤ ਸਿੰਘ ਚੌਕ, ਅੱਡਾ ਹੁਸ਼ਿਆਰਪੁਰ ਵਨ-ਵੇਅ, ਇਕਹਿਰੀ ਪੁਲੀ ਦੇ ਸਾਹਮਣੇ, ਹੁਸ਼ਿਆਰਪੁਰ ਰੇਲਵੇ ਫਾਟਕ, ਟਾਂਡਾ ਚੌਕ, ਟਾਂਡਾ ਰੇਲਵੇ ਫਾਟਕ, ਟੀ-ਪੁਆਂਇੰਟ ਗੋਪਾਲ ਨਗਰ, ਪੁਰਾਣੀ ਸਬਜੀ ਮੰਡੀ ਚੌਕ, ਮੋੜ ਮਹਾਂਲਕਸ਼ਮੀ ਨਰਾਇਣ ਮੰਦਰ ਨਜਦੀਕ ਪੁਰਾਣੀ ਜੇਲ੍ਹ, ਪਟੇਲ ਚੌਕ, ਬਸਤੀ ਅੱਡਾ ਚੌਕ, ਟੀ-ਪੁਆਂਇੰਟ ਸ਼ਕਤੀ ਨਗਰ, ਫੁੱਟਬਾਲ ਚੌਕ ਆਦਿ। ਸ਼ੋਭਾ ਯਾਤਰਾ ਦੇ ਉਕਤ ਰੂਟ 'ਤੇ ਭਲਕੇ ਸਵੇਰੇ 9 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਲਈ ਆਮ ਵਾਹਨਾਂ ਦੀ ਆਵਾਜਾਈ 'ਤੇ ਰੋਕ ਰਹੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਨਕਾਊਂਟਰ! ਜਲੰਧਰ’ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁਠਭੇੜ, ਚੱਲੀਆਂ ਤਾਬੜਤੋੜ ਗੋਲ਼ੀਆਂ
ਉਥੇ ਹੀ ਵਾਹਨ ਚਾਲਕਾਂ ਅਤੇ ਪਬਲਿਕ ਨੂੰ ਅਪੀਲ ਵੀ ਕੀਤੀ ਗਈ ਹੈ ਕਿ 6 ਅਕਤੂਬਰ ਨੂੰ ਸ਼ੋਭਾ ਯਾਤਰਾ ਵਾਲੇ ਉਕਤ ਨਿਰਧਾਰਿਤ ਰੂਟ ਦਾ ਇਸਤੇਮਾਲ ਕਰਨ ਦੀ ਬਜਾਏ ਡਾਇਵਰਟ ਕੀਤੇ ਰੂਟ ਅਤੇ ਹੋਰ ਬਦਲਵੇਂ ਲਿੰਕ ਰਸਤਿਆਂ ਦਾ ਇਸਤੇਮਾਲ ਕੀਤਾ ਜਾਵੇ ਤਾਂ ਜੋ ਟਰੈਫਿਕ ਜਾਮ ਤੋਂ ਬਚਿਆ ਜਾ ਸਕੇ। ਇਸ ਸਬੰਧੀ ਜ਼ਿਆਦਾ ਜਾਣਕਾਰੀ ਅਤੇ ਸਹਾਇਤਾ ਲਈ ਟਰੈਫਿਕ ਪੁਲਸ ਹੈਲਪਲਾਈਨ ਨੰਬਰ 0181-2227296 'ਤੇ ਕਾਲ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: 'ਗੁਰੂ ਘਰਾਂ 'ਚ ਕਰ ਦਿਓ ਅਨਾਊਂਸਮੈਂਟ'! ਪੰਜਾਬ 'ਚ ਪਵੇਗਾ ਭਾਰੀ ਮੀਂਹ, ਹੋ ਜਾਓ Alert
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ ਪੁਲਸ ਦੀ ਵੱਡੀ ਕਾਰਵਾਈ, 2.5 ਕਿਲੋ ਹੈਰੋਇਨ ਤੇ 5 ਪਿਸਤੌਲ ਸਮੇਤ ਦੋ ਤਸਕਰ ਗ੍ਰਿਫ਼ਤਾਰ
NEXT STORY