ਚੰਡੀਗੜ੍ਹ (ਸੰਦੀਪ) : ਬੁੜੈਲ ਮਾਡਲ ਜੇਲ 'ਚ ਪ੍ਰਬੰਧਨ ਆਧੁਨਿਕ ਤਕਨੀਕ ਨਾਲ ਲੈਸ ਜੈਮਰ ਸਿਸਟਮ ਲਾਉਣ ਜਾ ਰਿਹਾ ਹੈ। ਇਸ ਦੇ ਲਈ ਪ੍ਰਬੰਧਨ ਨੇ ਇਕ ਨਿੱਜੀ ਕੰਪਨੀ ਨਾਲ ਗੱਲ ਕੀਤੀ ਹੈ । ਜਲਦ ਹੀ ਕੰਪਨੀ ਜੇਲ 'ਚ ਆਪਣੇ ਜੈਮਰ ਸਿਸਟਮ ਦਾ ਟ੍ਰਾਇਲ ਕਰਨ ਆ ਰਹੀ ਹੈ। ਆਉਣ ਵਾਲੇ ਕਈ ਸਾਲਾਂ ਤੱਕ ਇਹ ਸਿਸਟਮ ਜੇਲ ਲਈ ਕਾਰਗਰ ਸਾਬਿਤ ਹੋ ਸਕਦਾ ਹੈ । ਇਸ ਸਿਸਟਮ ਨੂੰ 4ਜੀ, 5ਜੀ ਅਤੇ ਆਉਣ ਵਾਲੇ ਸਮੇਂ 'ਚ ਆਉਣ ਵਾਲੀਆਂ ਤਕਨੀਕਾਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ।
ਇਕ ਸਮੱਸਿਆ ਹੋਰ ਵੀ ਸਾਹਮਣੇ ਆਉਂਦੀ ਹੈ ਜਦੋਂ ਸੁਰੱਖਿਆ ਦੇ ਲਈ ਜੈਮਰ ਦੀ ਰੇਂਜ ਨੂੰ ਵਧਾਇਆ ਜਾਦਾ ਹੈ ਤਾਂ ਆਸ-ਆਪਸ ਦੇ ਏਰੀਏ 'ਚ ਸਥਿਤ ਸੋਸਾਇਟੀਆਂਂ 'ਚ ਰਹਿਣ ਵਾਲੇ ਲੋਕਾਂ ਨੂੰ ਵੀ ਮੋਬਾਇਲ ਸਿਗਨਲ ਨਾ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਹ ਨਵਾਂ ਸਿਸਟਮ ਸਾਰੀਆਂ ਸਮੱਸਿਆਵਾਂ ਦਾ ਹੱਲ ਕਰੇਗਾ।
ਲੁਧਿਆਣਾ 'ਚ ਕੁੱਟ-ਕੁੱਟ ਮਾਰਿਆ ਸਬ ਇੰਸਪੈਕਟਰ (ਵੀਡੀਓ)
NEXT STORY