ਮੁਕਤਸਰ : ਜੰਮੂ-ਕਸ਼ਮੀਰ ਵਿਚ ਧਾਰਾ 370 ਖਤਮ ਕੀਤੇ ਜਾਣ ਦੇ ਕੇਂਦਰ ਸਰਕਾਰ ਦੇ ਫੈਸਲੇ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰ ਆਪਣਾ ਪੱਖ ਰੱਖਿਆ ਹੈ। ਬਾਦਲ ਨੇ ਕਿਹਾ ਕਿ ਸਾਡੀ ਪਾਰਟੀ ਦਾ ਫ਼ੈਸਲਾ ਹੋ ਗਿਆ ਹੈ। ਮੈਂ ਪਾਰਟੀ ਤੋਂ ਵੱਖ ਨਹੀਂ ਹਾਂ। ਬਾਦਲ ਮੁਤਾਬਕ ਜਿਹੜਾ ਪਾਰਟੀ ਦਾ ਫੈਸਲਾ ਹੈ, ਉਹੀ ਦਰੁਸਤ ਹੈ। ਦੱਸਣਯੋਗ ਹੈ ਕਿ ਸੰਸਦ ਅੰਦਰ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਤਬਦੀਲ ਕਰਨ 'ਤੇ ਚੱਲ ਰਹੀ ਬਹਿਸ ਅਤੇ ਵੋਟ ਪਾਉਣ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਸੋਧੇ ਜਾ ਰਹੇ ਕਾਨੂੰਨ ਦੇ ਪੱਖ ਵਿਚ ਵੋਟ ਪਾਈ ਹੈ।
ਦੇਸ਼ ਦੀ ਸਿਆਸਤ ਵਿਚ ਆਉਣ ਵਾਲੇ ਲੰਬੇ ਸਮੇਂ ਦੇ ਉਤਰਾਅ ਚੜ੍ਹਾਵਾਂ ਨੂੰ ਦੇਖਣ ਤੇ ਖ਼ੁਦ ਉਸ ਦਾ ਹਿੱਸਾ ਰਹਿਣ ਵਾਲਿਆਂ ਵਿਚੋਂ ਇਸ ਮੌਕੇ ਸ਼ਾਇਦ ਪ੍ਰਕਾਸ਼ ਸਿੰਘ ਬਾਦਲ ਹੀ ਸਭ ਤੋਂ ਵੱਧ ਤਜ਼ਰਬੇਕਾਰ ਹਨ। ਇੰਨੇ ਵੱਡੇ ਫ਼ੈਸਲੇ ਸਮੇਂ ਉਨ੍ਹਾਂ ਦੀ ਖਾਮੋਸ਼ੀ ਨੂੰ ਤੋੜਨ ਅਤੇ ਰਾਇ ਜਾਨਣ ਦੀ ਕੋਸ਼ਿਸ਼ ਕਰਨ ਕਾਰਨ ਉਨ੍ਹਾਂ ਨਾਲ ਪਿੰਡ ਬਾਦਲ ਸਥਿਤ ਘਰ ਵਿਚ ਪਹੁੰਚ ਕੀਤੀ ਗਈ। ਸਿਆਸੀ ਅੰਦੋਲਨਾਂ ਵਿਚੋਂ ਗੁਜ਼ਰ ਕੇ ਕੇਂਦਰੀ ਖੇਤੀ ਮੰਤਰੀ ਅਤੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਪੰਜਾਬ ਦੇ 93 ਸਾਲਾ ਇਸ ਬਜ਼ੁਰਗ ਬਾਰੇ ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਉਹ ਢਿੱਡ ਦੀ ਗੱਲ ਕਿਸੇ ਨੂੰ ਨਹੀਂ ਦੱਸਦੇ।
ਧਾਰਾ 370 ਬਾਰੇ ਵੀ ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਤਬੀਅਤ ਕੁੱਝ ਠੀਕ ਨਹੀਂ ਰਹਿੰਦੀ, ਇਸ ਲਈ ਉਹ ਕੋਰ ਕਮੇਟੀ ਦੀ ਮੀਟਿੰਗ ਵਿਚ ਵੀ ਨਹੀਂ ਗਏ ਅਤੇ ਨਾ ਹੀ ਵਿਧਾਨ ਸਭਾ ਦੇ ਸੈਸ਼ਨ ਵਿਚ ਹਿੱਸਾ ਲਿਆ। ਮੌਜੂਦਾ ਸਮੇਂ 'ਚ ਉਨ੍ਹਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਕੇਂਦਰੀ ਵਜ਼ਾਰਤ ਵਿਚ ਕੈਬਨਿਟ ਮੰਤਰੀ ਹਨ ਅਤੇ ਪੁੱਤਰ ਸੁਖਬੀਰ ਸਿੰਘ ਬਾਦਲ ਲੋਕ ਸਭਾ ਦੇ ਮੈਂਬਰ ਹਨ ਤੇ ਪਾਰਟੀ ਦੀ ਅਗਵਾਈ ਕਰ ਰਹੇ ਹਨ।
'ਪੰਜਾਬ-ਹਰਿਆਣਾ' ਯੂ. ਟੀ. ਨਾਲ ਮਿਲ ਕੇ ਲੱਭਣਗੇ ਟ੍ਰੈਫਿਕ ਦਾ ਹੱਲ
NEXT STORY